ਅਮੇਠੀ ਵਿੱਚ ਪੁਲਿਸ ਮੁਕਾਬਲਾ : 25 ਹਜ਼ਾਰ ਦੇ ਇਨਾਮੀ ਸਮੇਤ 6 ਬਦਮਾਸ਼ ਗ੍ਰਿਫ਼ਤਾਰ
ਅਮੇਠੀ l ਉੱਤਰ ਪ੍ਰਦੇਸ਼ ਦੇ ਅਮੇਠੀ ਜ਼ਿਲੇ ਦੇ ਅਮੇਠੀ ‘ਚ ਬੀਤੀ ਰਾਤ ਪੁਲਿਸ ਦੇ ਵਿਸ਼ੇਸ਼ ਦਸਤੇ (ਐਸਓਜੀ) ਅਤੇ ਬਦਮਾਸ਼ਾਂ ਵਿਚਾਲੇ ਹੋਏ ਮੁਕਾਬਲੇ ‘ਚ ਐਸਓਜੀ ਇੰਚਾਰਜ ਅਤੇ ਦੋ ਬਦਮਾਸ਼ਾਂ ਨੂੰ ਗੋਲੀ ਲੱਗ ਗਈ ਅਤੇ ਪੁਲਿਸ ਨੂੰ 25 ਹਜ਼ਾਰ ਰੁਪਏ ਦੇ ਇਨਾਮੀ ਬਦਮਾਸ਼ ਸਮੇਤ ਗਿਰੋਹ ਦੇ ਸ਼ਾਮਲ ਸਾਰੇ ਬਦਮਾਸ਼ ਫੜ੍ਹ ਲਏ ਗਏ। ਅਮੇਠੀ ਦੇ ਸੀਨੀਅਰ ਪੁਲਸ ਸੁਪਰਡੈਂਟ ਵਿਨੋਦ ਕੁਮਾਰ ਪਾਂਡੇ ਨੇ ਦੱਸਿਆ ਕਿ ਮੁਕਾਬਲੇ ‘ਚ ਜ਼ਖਮੀ ਹੋਏ ਲੋਕਾਂ ਨੂੰ ਜਗਦੀਸ਼ਪੁਰ ਸਥਿਤ ਕਮਿਊਨਿਟੀ ਹੈਲਥ ਸੈਂਟਰ ‘ਚ ਭਰਤੀ ਕਰਵਾਇਆ ਗਿਆ ਹੈ। ਫੜੇ ਗਏ ਬਾਕੀ ਬਦਮਾਸ਼ਾਂ ਕੋਲੋਂ ਪੁਲਿਸ ਨੂੰ ਨਜਾਇਜ਼ ਹਥਿਆਰ ਬਰਾਮਦ ਹੋਏ ਹਨ। ਪੁਲਿਸ ਨੇ ਮੁਕਾਬਲੇ ‘ਚ ਸ਼ਾਮਲ ਸਾਰੇ ਬਦਮਾਸ਼ਾਂ ਨੂੰ ਫੜਨ ‘ਚ ਸਫਲਤਾ ਹਾਸਲ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਐਸ.ਓ.ਜੀ ਦੀ ਟੀਮ ਨੂੰ ਐਤਵਾਰ ਦੇਰ ਰਾਤ ਇਲਾਕੇ ਵਿੱਚੋਂ ਲੰਘਦੇ ਇਨ੍ਹਾਂ ਬਦਮਾਸ਼ਾਂ ਬਾਰੇ ਸੂਚਨਾ ਮਿਲੀ ਸੀ, ਜੋ ਜ਼ਿਲ੍ਹੇ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਸਨ। ਜਿਸ ‘ਤੇ ਐਸ.ਓ.ਜੀ ਦੀ ਟੀਮ ਨੇ ਥਾਣਾ ਮੁਸਾਫਿਰਖਾਨਾ ਦੇ ਕਾਦੂ ਨਾਲੇ ਕੋਲ ਨਾਕਾਬੰਦੀ ਕੀਤੀ। ਉਸੇ ਸਮੇਂ ਕਾਲੇ ਰੰਗ ਦੀ ਸਕਾਰਪੀਓ ਗੱਡੀ ਪੁਲਸ ਟੀਮ ਨੂੰ ਦੇਖ ਕੇ ਭੱਜਣ ਲੱਗੀ। ਪੁਲੀਸ ਨੇ ਜਦੋਂ ਬਦਮਾਸ਼ਾਂ ਨੂੰ ਘੇਰਾ ਪਾ ਲਿਆ ਤਾਂ ਸਕਾਰਪੀਓ ਵਿੱਚ ਸਵਾਰ ਅੱਧੀ ਦਰਜਨ ਬਦਮਾਸ਼ਾਂ ਨੇ ਪੁਲੀਸ ਟੀਮ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਵਿੱਚ ਐਸਓਜੀ ਇੰਚਾਰਜ ਦੇ ਖੱਬੇ ਹੱਥ ਵਿੱਚ ਗੋਲੀ ਲੱਗ ਗਈ। ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਦੋ ਬਦਮਾਸ਼ਾਂ ਦੀ ਲੱਤ ਵਿੱਚ ਗੋਲੀ ਲੱਗ ਗਈ। ਇਸ ਦੌਰਾਨ ਪੁਲੀਸ ਟੀਮ ਨੇ ਅੱਧੀ ਦਰਜਨ ਬਦਮਾਸ਼ਾਂ ਨੂੰ ਕਾਬੂ ਕਰ ਲਿਆ। ਫੜੇ ਗਏ ਬਦਮਾਸ਼ਾਂ ‘ਚੋਂ ਗੈਂਗਸਟਰ ਐਕਟ ‘ਚ 25 ਹਜ਼ਾਰ ਦਾ ਇਨਾਮੀ ਮਹੇਸ਼ ਸਿੰਘ ਵੀ ਪੁਲਸ ਦੇ ਹੱਥੇ ਚੜ੍ਹ ਗਿਆ। ਉਸ ਖ਼ਿਲਾਫ਼ 13 ਕੇਸ ਦਰਜ ਹਨ। ਪੁਲਿਸ ਨੇ ਬਦਮਾਸ਼ਾਂ ਕੋਲੋਂ ਚਾਰ ਨਜਾਇਜ਼ ਹਥਿਆਰ ਵੀ ਬਰਾਮਦ ਕੀਤੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ