ਜ਼ਿਲ੍ਹਾ ਪੁਲਿਸ ਨੇ ਨਸ਼ਿਆਂ ਖਿਲਾਫ਼ ਵਿੱਢੀ ਸਫਲ ਮੁਹਿੰਮ, ਜਾਗਰੂਕਤਾ ਵੀ ਫੈਲਾਈ ਤੇ ਤਸਕਰ ਵੀ ਫੜੇ | Malout News
ਮਲੋਟ (ਮਨੋਜ)। Malout News: ਸਾਲ 2024 ਦੌਰਾਨ ਜ਼ਿਲ੍ਹਾ ਪੁਲਿਸ ਸ੍ਰੀ ਮੁਕਤਸਰ ਸਾਹਿਬ ਨੇ ਜਿੱਥੇ ਜ਼ਿਲ੍ਹੇ ਦੇ ਲੋਕਾਂ ਨਾਲ ਸਾਂਝ ਪਾਈ ਉਥੇ ਹੀ ਨਸ਼ਿਆਂ ਖਿਲਾਫ ਵੀ ਕਾਰਗਾਰ ਮੁਹਿੰਮ ਤਹਿਤ ਅਨੇਕਾਂ ਪ੍ਰਾਪਤੀਆਂ ਕੀਤੀਆਂ। ਸ਼੍ਰੀ ਤੁਸ਼ਾਰ ਗੁਪਤਾ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ’ਚ ਪੁਲਿਸ ਵੱਲੋਂ ਲੋਕਾਂ ਨਾਲ ਸਿੱਧਾ ਰਾਬਤਾ ਵਧਾਉਂਦਿਆਂ ਨਸ਼ਿਆਂ ਖਿਲਾਫ਼ ਜਿੱਥੇ ਵੱਡੀ ਜਨ ਜਾਗਿ੍ਤੀ ਲਈ ਕੰਮ ਕੀਤਾ ਉਥੇ ਹੀ ਟਰੈਫਿਕ ਨਿਯਮਾਂ ਬਾਰੇ ਵੀ ਚੇਤਨਾ ਲਹਿਰ ਚਲਾਈ, ਇਸ ਕੰਮ ਲਈ ਪੁਲਿਸ ਵੱਲੋਂ ਇਕ ਵਿਸੇਸ਼ ਪੁਲਿਸ ਟੀਮ ਗਠਿਤ ਕੀਤੀ ਗਈ ਜੋ ਕਿ ਹਰ ਰੋਜ ਦਿਨ/ਰਾਤ ਸਮੇਂ ਪਿੰਡਾਂ ਤੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ’ਚ ਜਾ ਕੇ ਪੋਜੈਕਟਰ ਰਾਹੀਂ ਜਨ ਜਾਗਰੂਕਤਾ ਦੀਆਂ ਫਿਲਮਾਂ ਵਿਖਾਉਂਦੇ ਹਨ ਤੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਦੇ ਹਨ। Malout News
ਇਹ ਖਬਰ ਵੀ ਪੜ੍ਹੋ : Welfare Work: ਬਲਾਕ ਰਾਮਪੁਰਾ ਫੂਲ ਦੇ ਸੁਖਦੇਵ ਸਿੰਘ ਇੰਸਾਂ ਹੋਏ ਸਰੀਰਦਾਨੀਆਂ ’ਚ ਸ਼ਾਮਲ
ਸ਼੍ਰੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਇਸ ਤਰ੍ਹਾਂ ਲੋਕਾਂ ਨਾਲ ਪੁਲਿਸ ਦਾ ਸਿੱਧਾ ਰਾਬਤਾ ਜੁੜਦਾ ਹੈ ਤੇ ਲੋਕ ਪੁਲਿਸ ਨੂੰ ਆਪਣੀ ਮਦਦਗਾਰ ਸਮਝਦੇ ਹੋਏ ਪੁਲਿਸ ਨੂੰ ਨਸ਼ਾ ਤਸਕਰਾਂ ਸਬੰਧੀ ਸੂਚਨਾ ਵੀ ਦਿੰਦੇ ਹਨ ਤੇ ਪੁਲਿਸ ਪ੍ਰਤੀ ਲੋਕਾਂ ਦੇ ਨਜ਼ਰੀਏ ’ਚ ਵੀ ਬਦਲਾਅ ਆ ਰਿਹਾ ਹੈ, ਇਸੇ ਤਰ੍ਹਾਂ 1 ਜਨਵਰੀ 2024 ਤੋਂ ਪੂਰੇ ਸਾਲ ਤੱਕ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋਂ 115 ਸਕੂਲ/ਕਾਲਜਾਂ, 903 ਪਿੰਡਾ/ਸ਼ਹਿਰਾਂ ਤੇ ਹੋਰ ਮਹੱਤਵਪੂਰਨ ਥਾਂਵਾਂ ਤੇ ਕੁੱਲ 1018 ਸੈਮੀਨਾਰ ਲਾ ਕੇ ਟਰੈਫਿਕ ਨਿਯਮਾਂ ਪ੍ਰਤੀ, ਨਸ਼ਿਆਂ ਸਬੰਧੀ ਤੇ ਸਾਇਬਰ ਕ੍ਰਾਈਮ ਬਾਰੇ ਜਾਗਰੂਕ ਕੀਤਾ ਗਿਆ, ਇਸ ਲਹਿਰ ’ਚ ਪਿੰਡਾਂ/ਸ਼ਹਿਰਾਂ ਤੇ ਸਕੂਲਾਂ/ਕਾਲਜ਼ਾਂ ਦੇ ਕੁੱਲ 72260 ਲੋਕਾਂ/ਵਿਦਿਆਰਥੀਆਂ ਨੂੰ ਜਾਗਰੂਕ ਕਰ ਇਸ ਚੈਤਨਾ ਲਹਿਰ ਨਾਲ ਜੋੜਿਆ। Malout News
ਦੂਜੇ ਪਾਸੇ ਪੁਲਿਸ ਵੱਲੋਂ ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਲਈ ਵੀ ਸਾਲ 2024 ਦੌਰਾਨ ਪੂਰੀ ਚੌਕਸੀ ਰੱਖਦਿਆਂ ਐਨਡੀਪੀਐਸ ਐਕਟ ਤਹਿਤ ਕੁੱਲ 348 ਮਾਮਲੇ ਦਰਜ ਕੀਤੇ ਗਏ ਤੇ 522 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਾਣਕਾਰੀ ਦਿੰਦਿਆਂ ਐਸਐਸਪੀ ਨੇ ਦੱਸਿਆ ਕਿ ਸਾਲ ਦੌਰਾਨ 19.289 ਕਿਲੋ ਅਫੀਮ, 1460.265 ਕਿਲੋ ਪੋਸਤ, 63149 ਨਸ਼ੀਲੀਆਂ ਗੋਲੀਆਂ ਤੇ ਕੈਪਸੂਲ, 5.861 ਕਿਲੋ ਗਾਂਜਾ, 4.317 ਕਿਲੋ ਗ੍ਰਾਮ ਹੈਰੋਇਨ, 186 ਨਸ਼ੀਲੀਆਂ ਸ਼ੀਸੀਆਂ ਬਰਾਮਦ, 14 ਗ੍ਰਾਮ ਨਸ਼ੀਲਾ ਪਾਊਡਰ, 30 ਗ੍ਰਾਮ ਸਮੈਕ ਤੇ 28 ਕਿਲੋ ਪੋਸਤ ਦੇ ਹਰੇ ਪੌਦੇ ਬਰਾਮਦ ਕੀਤੇ ਗਏ ਹਨ, ਇਸ ਦੇ ਨਾਲ ਹੀ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ 2024 ਸਾਲ ਦੌਰਾਨ ਜਿਨਾਂ ਸਮਗਲਰਾਂ ਤੇ ਐਨਡੀਪੀਐਸ ਐਕਟ ਦੇ ਕਮਰਸ਼ੀਅਲ ਕੁਆਂਟਿਟੀ ਦੇ ਮੁਕਦਮੇ ਦਰਜ ਸਨ।
ਉਨ੍ਹਾਂ 17 ਨਸ਼ਾ ਤਸਕਰਾਂ ਵੱਲੋਂ ਬਣਾਈ ਗਈ ਪ੍ਰੌਪਰਟੀ ਨੂੰ ਕੰਪਿਟੈਂਟ ਅਥਾਰਿਟੀ ਦਿੱਲੀ ਪਾਸ ਭੇਜਿਆ ਗਿਆ ਤੇ ਫਰੀਜ ਕਰਵਾਇਆ ਗਿਆ, ਜਿਨਾ ਦੀ ਪ੍ਰੋਪਰਟੀ ਦੀ ਕੁੱਲ 41882506 ਰੁਪਏ ਕੀਮਤ ਬਣਦੀ ਹੈ। ਇਸੇ ਤਰ੍ਹਾਂ ਐਕਸਾਈਜ਼ ਐਕਟ ਤਹਿਤ 301 ਮਾਮਲੇ ਦਰਜ ਕਰਕੇ 306 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਨ੍ਹਾ ਪਾਸੋ 1769.752 ਲੀਟਰ ਨਜਾਇਜ ਸ਼ਰਾਬ, 1173.750 ਲੀਟਰ ਜਾਇਜ਼ ਸ਼ਰਾਬ, 1230.88 ਕੁਇੰਟਲ ਲਾਹਣ 8 ਭੱਠੀਆਂ ਤੇ 1410.760 ਲੀਟਰ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਗਈ। ਇਸੇ ਤਰਾਂ ਟਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਵੀ ਪੁਲਿਸ ਨੇ ਮੁਸ਼ਤੈਦੀ ਨਾਲ ਭੁਮਿਕਾ ਨਿਭਾਈ ਕਿਉਂਕਿ ਟਰੈਫਿਕ ਨਿਯਮਾਂ ਦੀ ਅਣਦੇਖੀ ਮਨੁੱਖੀ ਜੀਵਨ ਲਈ ਵੀ ਕਈ ਵਾਰ ਵੱਡਾ ਖਤਰਾ ਬਣ ਜਾਂਦੀ ਹੈ। Malout News
ਇਸ ਲਈ ਜ਼ਿਲ੍ਹੇ ’ਚ ਪੁਲਿਸ ਨੇ ਸਾਲ ਦੌਰਾਨ ਅਦਾਲਤੀ ਤੇ ਨਗਦ ਦੇ ਕੁੱਲ 18666 ਚਲਾਨ ਕੀਤੇ ਤੇ 11839850 ਰੁਪਏ ਦਾ ਜੁਰਮਾਨਾ ਕੀਤਾ ਗਿਆ। ਇਸੇ ਤਰਾਂ ਜ਼ਿਲ੍ਹੇ ’ਚ ਪੁਲਿਸ ਵਿਭਾਗ ਵੱਲੋਂ ਪਿਛਲੇ ਸਾਲ ਦੀਆਂ ਪੈਂਡਿੰਗ ਦਰਖਾਸਤਾਂ ਤੇ ਸਾਲ 2024 ਪੀਜੀਡੀ ਪੋਰਟਲ ਤੇ ਪੀਸੀ ਦੀਆਂ ਕੁੱਲ 10241 ਸ਼ਕਾਇਤਾਂ ਤੇ ਤੁਰੰਤ ਕਾਰਵਾਈ ਕਰਦੇ ਹੋਏ 8696 ਸ਼ਿਕਾਇਤਾਂ ਦਾ ਨਿਪਟਾਰਾ ਕਰਕੇ ਲੋਕਾਂ ਨੂੰ ਇਨਸਾਫ ਦਵਾਇਆ ਗਿਆ, ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਮਾਨਯੋਗ ਅਦਾਲਤ ਵੱਲੋਂ ਪੀਓ ਤੇ ਭਗੋੜੇ ਘੋਸ਼ਿਤ ਕੀਤੇ 185 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਐਸਐਸਪੀ ਨੇ ਦੱਸਿਆ ਕਿ ਸਾਲ 2024 ਦੌਰਾਨ ਆਰਮਜ਼ ਐਕਟ ਦੇ 11 ਮੁਕੱਦਮੇ ਦਰਜ਼ ਕਰਕੇ 16 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਨ੍ਹਾ ਪਾਸੋਂ 11 ਪਸਤੌਲ, 2 ਰਿਵਾਲਵਰ, 1 ਰਾਈਫਲ ਤੇ 40 ਰੌਂਦ ਬਰਾਮਦ ਕਰਵਾਏ ਗਏ।
ਇਸ ਤੋਂ ਬਿਨਾਂ ਜੂਆ ਐਕਟ ਦੇ ਕੁੱਲ 48 ਮੁੱਕਦਮੇ ਦਰਜ਼ ਕਰ ਕੇ 85 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਨ੍ਹਾਂ ਪਾਸੋਂ 838925 ਰੁਪਏ ਬਰਾਮਦ ਕੀਤੇ ਗਏ। ਇਸ ਦੇ ਨਾਲ ਹੀ ਮੋਬਾਇਲ ਗੁੰਮ ਹੋਣ ਦੀਆਂ ਪੈਂਡਿੰਗ ਦਰਖਾਸਤਾਂ ਤੇ ਸਾਲ 2024 ਵਿੱਚ ਨਵੀਆਂ ਆਈਆਂ ਦਰਖਾਸਤਾਂ ਤੇ ਕਾਰਵਾਈ ਕਰਦੇ ਹੋਏ ਸਾਈਬਰ ਸੈਲ ਵੱਲੋਂ 800 ਮੋਬਾਈਲ ਫੋਨ ਟਰੇਸ ਕਰਕੇ ਉਹਨਾਂ ਦੇ ਮਾਲਕਾ ਦੇ ਹਵਾਲੇ ਕੀਤੇ ਗਏ। ਇਸ ਦੇ ਨਾਲ ਹੀ ਪੁਲਿਸ ਵੱਲੋਂ ਪਿੰਡ ਮਰਾੜ ਕਲਾਂ ਨਜ਼ਦੀਕ ਹੋਏ ਅੰਨ੍ਹੇ ਕਤਲ ਦੀ ਲੁੱਟ ਦੀ ਵਾਰਦਾਤ ਨੂੰ 24 ਘੰਟਿਆਂ ਚ ਸੁਲਝਾਇਆ ਜਿਸ ’ਚ ਪੁੱਤਰ ਨੇ ਹੀ ਆਪਣੇ ਪਿਤਾ ਨੂੰ ਪੈਸਿਆਂ ਦੇ ਹਿਸਾਬ ਮੰਗਣ ਤੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਪਸਤੌਲ ਦੀ ਨੋਕ ’ਤੇ ਲੋਕਾਂ ਨੂੰ ਡਰਾ ਧਮਕਾ ਕੇ ਖੋਹ ਕਰਨ ਵਾਲੇ ਗਰੋਹ ਦੇ 03 ਵਿਅਕਤੀਆਂ ਨੂੰ 04 ਦੇਸੀ ਪਸਤੌਲਾਂ ਤੇ 10 ਜਿੰਦਾ ਕਾਰਤੂਸ ਸਮੇਤ ਕਾਬੂ ਕੀਤਾ ਗਿਆ।
ਕਬਾੜੀਏ ਗਿਰੋਹ ਦੇ 05 ਮੈਂਬਰਾਂ ਨੂੰ ਕਾਬੂ ਕੀਤਾ ਜਿਨਾਂ ਪਾਸੋਂ 07 ਮੋਬਾਈਲ ਟਾਵਰਾਂ ਦੇ ਆਰ ਆਰ ਯੂਨਿਟ, 40 ਕਿਲੋ ਮੋਬਾਇਲ ਫੋਨ ਦੀਆਂ ਸਕਰੀਨਾਂ ਤੇ ਪਾਰਟਸ ਤੇ ਹੁਣ ਤੱਕ 01 ਕਰੋੜ ਦੇ ਚੋਰੀ ਦਾ ਸਮਾਨ ਅੱਗੇ ਦਿੱਲੀ ਵੇਚ ਚੁੱਕੇ ਸਨ। ਪਿੰਡ ਥਾਂਦੇਵਾਲਾ ਦੇ ਮੰਗਤ ਦੀ ਕਤਲ ਦੀ ਗੁੱਥੀ 12 ਘੰਟਿਆਂ ਅੰਦਰ ਸੁਲਝਾਈ ਤੇ 3 ਦੋਸ਼ੀਆਂ ਨੂੰ ਕਾਬੂ ਕੀਤਾ। ਨਾਲ ਹੀ ਸੀਆਈਏ ਸਟਾਫ ਦੇ ਅਫਸਰ ਬਣ ਕੇ ਫਿਰੋਤੀ ਮੰਗਣ ਵਾਲੇ ਪੰਜ ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਕੀਤੀ ਹੈ। ਸ੍ਰੀ ਤੁਸ਼ਾਰ ਗੁਪਤਾ ਨੇ ਜ਼ਿਲ੍ਹਾ ਵਾਸੀਆਂ ਨੂੰ ਨਵੇਂ ਸਾਲ ਦੀਆਂ ਸੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਪੁਲਿਸ ਹਮੇਸ਼ਾ ਲੋਕਾਂ ਦੀ ਮੱਦਦ ਲਈ ਹਾਜ਼ਰ ਰਹੇਗੀ ਤੇ ਨਵਾਂ ਸਾਲ ਲੋਕਾਂ ਨਾਲ ਸਿੱਧਾ ਸਾਂਝ ਪਾਉਦਿਆਂ ਉਨ੍ਹਾ ਦੇ ਹਰ ਮੁਸ਼ਕਲਾਂ ਦੇ ਸਮੇਂ ਹਮੇਸ਼ਾ ਨਾਲ ਰਹੇਗੀ। Malout News