ਮੋਗਾ ਸੁਨਿਆਰੇ ਦੇ ਕਾਤਲਾਂ ‘ਚੋਂ ਚਾਰ ਪੁਲਿਸ ਵੱਲੋਂ ਕਾਬੂ

Moga News
ਕਾਬੂ ਕੀਤੇ ਗਏ ਮੁਲਜ਼ਮ ਪੁਲਿਸ ਪਾਰਟੀ ਨਾਲ।

ਮੋਗਾ (ਵਿੱਕੀ ਕੁਮਾਰ)। ਮੋਗਾ (Moga News) ਪੁਲਿਸ ਵੱਲੋਂ ਕੁਝ ਦਿਨ ਪਹਿਲਾਂ ਮੋਗਾ ਵਿਖੇ ਵਿੱਕੀ ਸੁਨਿਆਰੇ ਦੀ ਗੋਲ਼ੀ ਮਾਰ ਕੇ ਹੱਤਿਆ ਕਰਨ ਵਾਲਿਆਂ ‘ਚੋਂ ਤਿੰਨ ਮੁਲਜ਼ਮਾਂ ਨੂੰ ਪਟਨਾ ਸਾਹਿਬ ਤੇ 1 ਨੂੰ ਨੰਦੇੜ ਸਾਹਿਬ ਤੋਂ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਕੋਲੋਂ ਲਾਇਸੈਂਸਸ਼ੁਦਾ ਹਥਿਆਰ ਵੀ ਬਰਾਮਦ ਹੋਏ ਹਨ। ਡੀਜੀਪੀ ਵੱਲੋਂ ਕੀਤੇ ਗਏ ਟਵੀਟ ਅਨੁਸਾਰ ਮੋਗਾ ਪੁਲਿਸ ਤੇ ਏਜੀਟੀਐੱਫ ਦੀ ਟੀਮ ਨੇ ਮਿਲ ਕੇ ਇਸ ਮਾਮਲੇ ਨੂੰ ਸੁਲਝਾਇਆ।

ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਖਿਲਾਫ਼ ਬਿਹਾਰ ਤੇ ਪੰਜਾਬ ‘ਚ ਕੇਸ ਦਰਜ ਹਨ। ਇਸ ਮਾਮਲੇ ਸਬੰਧੀ ਮੋਗਾ (Moga News) ਦੇ ਐਸ.ਐਸ.ਪੀ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਇਨ੍ਹਾਂ ‘ਚੋਂ ਮਾਸਟਰਮਾਈਂਡ ਦਰਸ਼ਨ ਸਿੰਘ ਫ਼ਤਿਹਗੜ੍ਹ ਕੋਰੋਟਾਣਾ ਦਾ ਰਹਿਣ ਵਾਲਾ ਹੈ, ਜਿਸ ‘ਤੇ ਕਰੀਬ 5 ਕੇਸ ਦਰਜ ਹਨ, ਉਹ ਫ਼ਰੀਦਕੋਟ ਜੇਲ੍ਹ ‘ਚ ਸੀ ਅਤੇ 2 ਮਹੀਨੇ ਦੀ ਪੈਰੋਲ ‘ਤੇ ਆਇਆ ਸੀ।

Moga News
ਪੁਲਿਸ ਵੱਲੋਂ ਕਾਬੂ ਕੀਤੇ ਹਥਿਆਰ।

ਇਹ ਵੀ ਪੜ੍ਹੋ : ਫਾਦਰ ਡੇਅ ਮੌਕੇ ਬਰਨਾਲਾ ਦੀ ਸਾਧ-ਸੰਗਤ ਨੇ ਲਿਆ ਅਨੋਖਾ ਪ੍ਰਣ

LEAVE A REPLY

Please enter your comment!
Please enter your name here