ਸਾਡੇ ਨਾਲ ਸ਼ਾਮਲ

Follow us

11.6 C
Chandigarh
Sunday, January 18, 2026
More
    Home Breaking News ਜੰਮੂ ‘ਚ...

    ਜੰਮੂ ‘ਚ ਹਥਿਆਰਬੰਦ ਅੱਤਵਾਦੀ ਗ੍ਰਿਫਤਾਰ

    Drug Network Busted
    Drug Network Busted

    ਜੰਮੂ ‘ਚ ਹਥਿਆਰਬੰਦ ਅੱਤਵਾਦੀ ਗ੍ਰਿਫਤਾਰ

    ਜੰਮੂ (ਏਜੰਸੀ)। ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ ਰਿਆਸੀ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਪੁਲਿਸ ਨੇ ਇੱਕ ਅੱਤਵਾਦੀ ਨੂੰ ਹਥਿਆਰਾਂ ਅਤੇ ਗੋਲਾ ਬਾਰੂਦ ਸਮੇਤ ਗ੍ਰਿਫ਼ਤਾਰ ਕੀਤਾ ਹੈ। ਸੀਨੀਅਰ ਪੁਲਿਸ ਕਪਤਾਨ ਅਮਿਤ ਗੁਪਤਾ ਨੇ ਦੱਸਿਆ ਕਿ ਖੁਫੀਆ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਪਲਾਸੂ ਨਾਲੇ ਕੋਲ ਛਾਪਾ ਮਾਰ ਕੇ ਅੱਤਵਾਦੀ ਨੂੰ ਗ੍ਰਿਫਤਾਰ ਕਰ ਲਿਆ। ਉਸ ਦੀ ਪਛਾਣ ਜ਼ਫਰ ਇਕਬਾਲ ਵਜੋਂ ਹੋਈ ਹੈ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਹ ਪਾਕਿਸਤਾਨ ‘ਚ ਅੱਤਵਾਦੀ ਮਾਸਟਰਾਂ ਦੇ ਸੰਪਰਕ ‘ਚ ਸੀ। ਉਸਦਾ ਭਰਾ ਮੁਹੰਮਦ ਇਸਹਾਕ ਲਸ਼ਕਰ ਦਾ ਅੱਤਵਾਦੀ ਸੀ ਅਤੇ ਰਾਜੌਰੀ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਮਾਰਿਆ ਗਿਆ ਸੀ]

    ਇਹ ਵੀ ਪੜ੍ਹੋ : BSF ਨੇ ਪਾਕਿਸਤਾਨੀ ਡਰੋਨ ਨੂੰ ਖਦੇੜਿਆ

    ਕੀ ਹੈ ਮਾਮਲਾ

    ਗੁਪਤਾ ਨੇ ਕਿਹਾ ਕਿ ਜ਼ਫਰ ਦੇ ਖੁਲਾਸੇ ਤੋਂ ਬਾਅਦ, ਪੁਲਿਸ, ਰਾਸ਼ਟਰੀ ਰਾਈਫਲਜ਼ ਅਤੇ ਕੇਂਦਰੀ ਰਿਜ਼ਰਵ ਪੁਲਿਸ ਬਲ ਦੀ ਇੱਕ ਟੀਮ ਨੇ ਅੰਗਰਾਲਾ ਜੰਗਲ ਵਿੱਚ ਇੱਕ ਸੰਯੁਕਤ ਅਭਿਆਨ ਚਲਾਇਆ ਅਤੇ ਖੇਤਰ ਵਿੱਚ ਇੱਕ ਛੁਪਣਗਾਹ ਤੋਂ ਹਥਿਆਰ, ਗੋਲਾ ਬਾਰੂਦ ਅਤੇ ਵਿਸਫੋਟਕ ਬਰਾਮਦ ਕੀਤੇ। “ਜ਼ਫਰ ਅੱਤਵਾਦੀ ਸਮੂਹਾਂ ਦੇ ਸੰਪਰਕ ਵਿੱਚ ਸੀ ਅਤੇ ਉਸਦੀ ਗ੍ਰਿਫਤਾਰੀ ਨਾਲ ਇੱਕ ਵੱਡਾ ਅੱਤਵਾਦੀ ਹਮਲਾ ਟਲ ਗਿਆ। ਗ੍ਰਿਫਤਾਰੀ ਅਤੇ ਬਰਾਮਦਗੀ ਇੱਕ ਵੱਡੀ ਸਫਲਤਾ ਹੈ। ਉਸ ਖ਼ਿਲਾਫ਼ ਵਿਸਫੋਟਕ ਐਕਟ ਅਤੇ ਯੂਏਪੀਏ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵੀ ਕੇਸ ਦਰਜ ਕੀਤਾ ਗਿਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here