Crime News Punjab: ਵਿਅਕਤੀ ਨੂੰ ਚਾਕੂ ਮਾਰ ਕੇ ਪੈਸਿਆਂ ਦੀ ਲੁੱਟ ਕਰਨ ਵਾਲੇ ਪੁਲਿਸ ਵੱਲੋਂ ਗ੍ਰਿਫ਼ਤਾਰ

Crime News Punjab
ਸੁਨਾਮ ਉਧਮ ਸਿੰਘ ਵਾਲਾ : ਫੜੇ ਗਏ ਆਰੋਪੀ ਦੇ ਨਾਲ ਡੀਐੱਸਪੀ ਹਰਵਿੰਦਰ ਸਿੰਘ ਖਹਿਰਾ ਤੇ ਥਾਣਾ ਮੁਖੀ ਪ੍ਰਤੀਕ ਜਿੰਦਲ।

ਸ਼ਹਿਰ ‘ਚ ਗੁੰਡਾਗਰਦੀ ਅਤੇ ਕ੍ਰਾਈਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਡੀਐੱਸਪੀ ਖਹਿਰਾ

Crime News Punjab: ਸੁਨਾਮ ਉਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਸ਼ਹਿਰ ’ਚ ਕੁਝ ਦਿਨ ਪਹਿਲਾਂ ਸਬਜ਼ੀ ਮੰਡੀ ਵੱਲ ਨੂੰ ਜਾ ਰਹੇ ਇੱਕ ਵਿਅਕਤੀ ਨੂੰ ਚਾਕੂ ਮਾਰ ਕੇ ਉਸ ਤੋਂ ਪੈਸਿਆਂ ਦੀ ਲੁੱਟ ਕਰਨ ਵਾਲਿਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਹਰਵਿੰਦਰ ਸਿੰਘ ਖਹਿਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ 2 ਜਨਵਰੀ ਨੂੰ ਸਵੇਰੇ 4.30 ਵਜੇ ਦੇ ਕਰੀਬ ਬਾਲ ਕ੍ਰਿਸ਼ਨ ਉਰਫ ਕਾਲੂ ਆਪਣੀ ਸਕੂਟਰੀ ’ਤੇ ਨਵਾਂ ਬਾਜ਼ਾਰ ਸੁਨਾਮ ਵਿਖੇ ਪੁੱਜਾ ਤਾਂ ਦੋ ਨਾਮਾਲੂਮ ਲੜਕੇ ਜਿਨਾਂ ਦੇ ਮੂੰਹ ’ਤੇ ਮਫ਼ਲਰ ਬੰਨ੍ਹੇ ਹੋਏ ਸੀ।

ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਜਿਨ੍ਹਾਂ ਨੇ ਆਂਉਦੇ ਸਾਰੇ ਹੀ ਬਾਲ ਕ੍ਰਿਸ਼ਨ ਨੂੰ ਘੇਰ ਲਿਆ ਜਿਨਾਂ ਨੇ ਬਾਲ ਕ੍ਰਿਸ਼ਨ ਨਾਲ ਹੱਥੋਪਾਈ ਕੀਤੀ ਅਤੇ ਮੋਟਰਸਾਈਕਲ ਦੇ ਪਿੱਛੇ ਉਤਰੇ ਨੌਜਵਾਨ ਨੇ ਆਪਣੀ ਜੇਬ ਵਿੱਚੋਂ ਚਾਕੂ ਕੱਢ ਕੇ ਬਾਲ ਕ੍ਰਿਸ਼ਨ ਦੇ ਮਾਰਿਆ ਅਤੇ ਉਸ ਤੋਂ 2000 ਖੋਹ ਕੇ ਫਰਾਰ ਹੋ ਗਏ। ਇਸ ਸਬੰਧੀ ਥਾਣਾ ਸਿਟੀ ਸੁਨਾਮ ਵਿਖੇ ਦੋ ਨਾਮਾਲੂਮ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ। ‌

ਇਹ ਵੀ ਪੜ੍ਹੋ: Indian Currency In Venezuela: ਵੈਨੇਜ਼ੁਏਲਾ ’ਚ ਕਿੰਨੇ ਬਣਦੇ ਹਨ ਭਾਰਤ ਦੇ 500 ਰੁਪਏ, ਇੱਥੇ ਜਾਣੋ ਸਭ ਕੁਝ

ਉਹਨਾਂ ਨੇ ਦੱਸਿਆ ਕਿ ਸਰਤਾਜ ਸਿੰਘ ਚਾਹਲ ਐਸਐਸਪੀ ਦੇ ਦਿਸ਼ਾ-ਨਿਰਦੇਸ਼ਾਂ ਵਾਰਦਾਤ ਨੂੰ ਟਰੇਸ ਕਰਨ ਲਈ ਥਾਣਾ ਸਿਟੀ ਸੁਨਾਮ ਅਤੇ ਸੀਆਈਏ ਸੰਗਰੂਰ ਦੀਆਂ ਟੀਮਾਂ ਦਾ ਗਠਨ ਕੀਤਾ, ਜਿਸ ਵਿੱਚ ਇੰਸਪੈਕਟਰ ਪ੍ਰਤੀਕ ਜਿੰਦਲ ਥਾਣਾ ਮੁਖੀ ਸਨਾਮ ਅਤੇ ਇੰਸਪੈਕਟਰ ਸੰਦੀਪ ਸਿੰਘ ਇੰਚਾਰਜ ਸੀਆਈਏ ਸੰਗਰੂਰ ਵੱਲੋਂ ਸੁਪਰਵੀਜ਼ਨ ਕਰਦੇ ਹੋਏ ਸਹਾਇਕ ਥਾਣੇਦਾਰ ਹਰਪ੍ਰੀਤ ਸਿੰਘ ਇੰਚਾਰਜ ਨਵੀਂ ਅਨਾਜ ਮੰਡੀ ਚੌਂਕੀ ਅਤੇ ਸਹਾਇਕ ਥਾਣੇਦਾਰ ਨਰਿੰਦਰ ਸਿੰਘ ਦੀ ਅਗਵਾਈ ਹੇਠ ਟੀਮਾਂ ਵੱਲੋਂ ਸੀਸੀਟੀਵੀ ਕੈਮਰੇ ਅਤੇ ਹੋਰ ਟੈਕਨੀਕਲ ਤਫਤੀਸ਼ ਸ਼ਾਮਲ ਵਿੱਚ ਲਿਆਂਦੀ ਗਈ ਅਤੇ ਉਕਤ ਵਾਰਦਾਤ ਨੂੰ ਕੁਲਦੀਪ ਸਿੰਘ ਉਰਫ ਸੀਂਡਾ ਵਾਸੀ ਸੁਲਰ ਘਰਾਟ ਤੇ ਗੁਰਦੀਪ ਸਿੰਘ ਗੋਲਡੀ ਵਾਸੀ ਪਿੰਡ ਤੂਰਬੰਜਾਰਾ ‌ਨੇ ਅੰਜ਼ਾਮ ਦਿੱਤਾ ਜਿਨਾਂ ਨੂੰ ਗ੍ਰਿਫਤਾਰ ਕਰਕੇ ਉਨਾਂ ਕੋਲੋਂ ਚਾਕੂ ਅਤੇ ਮੋਟਰਸਾਈਕਲ ਬਰਾਮਦ ਕੀਤੇ ਗਏ।

ਉਹਨਾਂ ਨੇ ਦੱਸਿਆ ਕਿ ਇਹਨਾਂ ’ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਹੋਰ ਵੀ ਇਹਨਾਂ ਨੂੰ ਲੈ ਕੇ ਤਫਤੀਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਡੀਐੱਸਪੀ ਹਰਵਿੰਦਰ ਸਿੰਘ ਖਹਿਰਾ ਅਤੇ ਥਾਣਾ ਮੁਖੀ ਪ੍ਰਤੀਕ ਜਿੰਦਲ ਨੇ ਕਿਹਾ ਕਿ ਪੁਲਿਸ ਵੱਲੋਂ ਸ਼ਹਿਰ ਚ ਕੋਈ ਵੀ ਗੁੰਡਾਗਰਦੀ ਅਤੇ ਕ੍ਰਾਈਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਕਿਸੇ ਵੀ ਅਪਰਾਧੀਕ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਵਿਅਕਤੀਆਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। Crime News Punjab