ਦੋ ਨਬਾਲਿਗਾਂ ਸਣੇ ਪੰਜ ਨੂੰ ਕਾਬੂ ਕਰਕੇ 15 ਮੋਬਾਇਲ ਫੋਨ | Crime News
Crime News: (ਜਸਵੀਰ ਸਿੰਘ ਗਹਿਲ) ਲੁਧਿਆਣਾ। ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਦੋ ਨਬਾਲਿਗਾਂ ਸਣੇ ਪੰਜ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਬਿਨ੍ਹਾਂ ਕੰਮ ਕੀਤੇ ਪੈਸਿਆਂ ਦੀ ਤੰਗੀ ਨੂੰ ਦੂਰ ਕਰਨ ਲਈ ਦਾਤਰ ਦਾ ਡਰ ਦਿਖਾ ਕੇ ਰਾਹਗੀਰਾਂ ਪਾਸੋਂ ਮੋਬਾਇਲ, ਮੋਟਰਸਾਇਕਲ ਤੇ ਕੀਮਤੀ ਸਮਾਨ ਖੋਹ ਕਰਦੇ ਸਨ।
ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਏਸੀਪੀ ਉੱਤਰੀ ਦਵਿੰਦਰ ਕੁਮਾਰ ਚੌਧਰੀ (ਪੀਪੀਐੱਸ) ਨੇ ਦੱਸਿਆ ਕਿ ਥਾਣਾ ਜੋਧੇਵਾਲ ਦੀ ਪੁਲਿਸ ਵੱਲੋਂ ਇੰਸਪੈਕਟਰ ਜਸਵੀਰ ਸਿੰਘ ਤੇ ਏਐੱਸਆਈ ਜਸਪਾਲ ਸਿੰਘ ਦੀ ਅਗਵਾਈ ਵਿੱਚ 4 ਫਰਵਰੀ ਨੂੰ ਪੰਜ ਨੌਜਵਾਨਾਂ ਗ੍ਰਿਫ਼ਤਾਰ ਕੀਤਾ ਹੈ। ਜਿੰਨ੍ਹਾਂ ਵਿੱਚ ਤਿੰਨ ਦੀ ਪਹਿਚਾਣ ਸਾਗਰ, ਅਰਜਨ ਤੇ ਸਾਗਰ ਮਹਿਰਾ ਵਾਸੀਆਨ ਜੋਧੇਵਾਲ ਵਜੋਂ ਹੋਈ ਹੈ। ਜਦੋਂਕਿ ਬਾਕੀ ਦੋ ਨਬਾਲਿਗ ਹਨ। ਉਨ੍ਹਾਂ ਦੱਸਿਆ ਕਿ ਉਕਤਾਨ ਗ੍ਰਿਫ਼ਤਾਰ ਦੋਸ਼ੀਆਂ ਦੇ ਕਬਜ਼ੇ ਵਿੱਚੋਂ ਪੁਲਿਸ ਨੂੰ 15 ਮੋਬਾਇਲ, ਦੋ ਮੋਟਰਸਾਇਕਲਾਂ ਤੋਂ ਇਲਾਵਾ 2 ਲੋਹੇ ਦੇ ਦਾਤ ਵੀ ਬਰਾਮਦ ਹੋਏ ਹਨ। ਜਿੰਨ੍ਹਾਂ ਨੂੰ ਉਕਤਾਨ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਵਰਤਦੇ ਸਨ।
ਦੋ ਮੋਟਰਸਾਇਲਕ ਤੇ ਵਾਰਦਾਤ ਸਮੇਂ ਵਰਤੇ ਜਾਣ ਵਾਲੇ ਦੋ ਲੋਹੇ ਦਾ ਦਾਤਰ ਕੀਤੇ ਬਰਾਮਦ- ਪੁਲਿਸ
ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀ ਰਾਹਗੀਰਾਂ ਨੂੰ ਘੇਰਦੇ ਅਤੇ ਉਨ੍ਹਾਂ ਪਾਸੋਂ ਲੋਹੇ ਦਾ ਦਾਤ ਦਾ ਡਰ ਦਿਖਾ ਕੇ ਮੋਬਾਇਲ, ਮੋਟਰਸਾਇਕਲ ਤੇ ਕੀਮਤੀ ਸਮਾਨ ਲੁੱਟ ਲੈਂਦੇ ਸਨ। ਇੰਸਪੈਕਟਰ ਜਸਵੀਰ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦੇ ਰਿਮਾਂਡ ਦੇ ਤਹਿਤ ਕੀਤੀ ਗਈ ਪੁੱਛਗਿੱਛ ਦੌਰਾਨ ਕਈ ਵਾਰਦਾਤਾਂ ਟਰੇਸ ਹੋ ਗਈਆਂ ਹਨ। ਜਿੰਨ੍ਹਾਂ ਵਿੱਚ ਸ਼ਲੇਮ ਟਾਬਰੀ ਤੇ ਜੋਧੇਵਾਲ ਥਾਣੇ ਦੇ ਅਧਿਕਾਰ ਖੇਤਰ ਵਿੱਚ ਵਾਪਰੀਆਂ ਵਾਰਦਾਤਾਂ ਸ਼ਾਮਲ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਮੁੜ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਉਨ੍ਹਾਂ ਪਾਸੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Rescue Operation: ਖੁੱਲ੍ਹੇ ਗਟਰ ’ਚ ਡਿੱਗਿਆ ਦੋ ਸਾਲ ਦਾ ਬੱਚਾ, ਰੈਸਕਿਊ ਆਪਰੇਸ਼ਨ ਜਾਰੀ
ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਦਾ ਹਾਲੇ ਤੱਕ ਕੋਈ ਵੀ ਅਪਰਾਧਿਕ ਪਿਛੋਕੜ ਸਾਹਮਣੇ ਨਹੀਂ ਆਇਆ ਅਤੇ ਨਾ ਹੀ ਇੰਨ੍ਹਾਂ ਵਿੱਚੋਂ ਕੋਈ ਨਸ਼ੇ ਦਾ ਆਦੀ ਪਾਇਆ ਗਿਆ ਹੈ। ਫ਼ਿਰ ਵੀ ਇੰਨਾਂ ਦਾ ਡੌਪ ਟੈਸਟ ਕਰਵਾਉਣ ਦੇ ਨਾਲ ਹੀ ਹੋਰ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਸਾਰੇ ਹੀ ਦੋਸ਼ੀ ਸਧਾਰਨ ਪਰਿਵਾਰਾਂ ਨਾਲ ਸਬੰਧਤ ਹਨ ਤੇ ਬਹੁਤ ਹੀ ਘੱਟ ਪੜ੍ਹੇ- ਲਿਖੇ ਹਨ। ਜਿੰਨ੍ਹਾਂ ਨੇ ਬਿਨ੍ਹਾਂ ਕੰਮ ਕੀਤੇ ਪੈਸਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਲੁੱਟਾਂ- ਖੋਹਾਂ ਕਰਨ ਦਾ ਢੰਗ ਅਪਣਾਇਆ ਹੈ ਜੋ ਕਿ ਅਪਰਾਧ ਹੈ। Crime News