ਐਂਟੀਗੁਆ ਦੇ ਪੀਐੱਮ ਦਾ ਐਲਾਨ-ਰੱਦ ਹੋਵੇਗੀ ਮੇਹੁਲ ਚੋਕਸੀ ਦੀ ਨਾਗਰਿਕਤਾ
ਭਾਰਤ ਤੋਂ ਭੱਜ ਕੇ ਹੀਰਾ ਕਾਰੋਬਾਰੀ ਚੋਕਸੀ ਪਿਛਲੇ ਕੁਝ ਸਮੇਂ ਤੋਂ ਐਂਟੀਗੁਆ ‘ਚ ਹੀ ਰਹਿ ਰਿਹੈ
ਏਜੰਸੀ, ਨਵੀਂ ਦਿੱਲੀ
ਪੀਐਨਬੀ ਘਪਲੇ ਦਾ ਮੁਲਜ਼ਮ ਭਗੌੜੇ ਕਾਰੋਬਾਰੀ ਮੇਹੁਲ ਚੋਕਸੀ ‘ਤੇ ਸ਼ਿਕੰਜਾ ਕਸ ਗਿਆ ਹੈ ਐਂਟੀਗੁਆ ਨੇ ਚੋਕਸੀ ਦੀ ਨਾਗਰਿਕਤਾ ਨੂੰ ਸਮਾਪਤ ਕਰਨ ਦਾ ਫੈਸਲਾ ਕੀਤਾ ਹੈ ਕੈਰੇਬੀਆਈ ਦੇਸ਼ ਦੇ ਇਸ ਫੈਸਲੇ ਤੋਂ ਬਾਅਦ ਮੇਹੁਲ ਦੇ ਬਚਣ ਦੇ ਰਸਤੇ ਘੱਟ ਹੋ ਗਏ ਹਨ ਜ਼ਿਕਰਯੋਗ ਹੈ ਕਿ ਭਾਰਤ ਚੋਕਸੀ ਦੀ ਹਵਾਲਗੀ ਲਈ ਐਂਟੀਗੁਆ ‘ਤੇ ਜ਼ਬਰਦਸਤ ਦਬਾਅ ਬਣਾਆਿ ਹੈ ਐਂਟੀਗੁਆ ਦੇ ਪੀਐੱਮ ਨੇ ਕਿਹਾ ਕਿ ਅਸੀਂ ਕਿਸੇ ਵੀ ਤਰ੍ਹਾਂ ਦੇ ਅਪਰਾਧੀਆਂ ਨੂੰ ਸੁਰੱਖਿਆ ਨਹੀਂ ਦੇ ਸਕਦੇ
ਭਾਰਤ ਨੇ ਐਂਟੀਗੁਆ ‘ਤੇ ਹਵਾਲਗੀ ਲਈ ਵਧਾਇਆ ਸੀ ਦਬਾਅ
ਜ਼ਿਕਰਯੋਗ ਹੈ ਕਿ ਭਾਰਤ ਚੋਕਸੀ ਦੀ ਹਵਾਲਗੀ ਲਈ ਲਗਾਤਾਰ ਕੋਸ਼ਿਸ਼ ‘ਚ ਹੈ ਕੁਝ ਦਿਨ ਪਹਿਲਾਂ ਹੀ ਜਾਂਚ ਏਜੰਸੀਆਂ ਨੇ ਚੋਕਸੀ ਦੇ ਬਿਮਾਰ ਹੋਣ ਦੇ ਦਾਅਵੇ ‘ਤੇ ਏਅਰ ਐਂਬੂਲੈਂਸ ਜਰੀਏ ਵਾਪਸ ਲਿਆਉਣ ਦੀ ਤਜਵੀਜ਼ ਵੀ ਦਿੱਤੀ ਸੀ ਜ਼ਿਕਰਯੋਗ ਹੈ ਕਿ ਜਾਂਚ ਲਈ ਭਾਰਤ ਆਉਣ ਤੋਂ ਨਾਂਹ ਕਰ ਦਿੱਤੀ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।