ਗੁਲਾਮੀ ਦੀ ਮਾਨਸਿਕਤਾ ਤੋਂ ਨਿਕਲਣਾ ਜ਼ਰੂਰੀ | PMO New Building Inauguration
PMO New Building Inauguration: ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਦਫਤਰ ਦਾ ਪਤਾ ਅੱਜ ਤੋਂ ਬਦਲ ਗਿਆ ਹੈ। ਪੀਐੱਮ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਨਵੇਂ ਪ੍ਰਧਾਨ ਮੰਤਰੀ ਦਫਤਰ ਸੇਵਾ ਤੀਰਥ ਤੇ ਕਾਰਤਵਯ ਭਵਨ 1 ਤੇ 2 ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਦਫਤਰ ਹੁਣ ਤੱਕ ਸਾਊਥ ਬਲਾਕ ’ਚ ਸੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਨੌਰਥ ਬਲਾਕ ਤੇ ਸਾਊਥ ਬਲਾਕ ਦੀਆਂ ਇਮਾਰਤਾਂ ਅੰਗਰੇਜਾਂ ਦੇ ਸ਼ਾਸਨ ਦੇ ਪ੍ਰਤੀਕ ਸਨ। PMO New Building Inauguration
ਇਹ ਖਬਰ ਵੀ ਪੜ੍ਹੋ : Celebrity Threat News: ਰਣਵੀਰ ਸਿੰਘ ਤੇ ਰੋਹਿਤ ਸ਼ੈੱਟੀ ਨੂੰ ਫਿਰ ਮਿਲੀ ਧਮਕੀ
ਇਹ ਇਮਾਰਤਾਂ ਅੰਗਰੇਜ ਮਹਾਰਾਜੇ ਦੀ ਸੋਚ ਨੂੰ ਗੁਲਾਮ ਭਾਰਤ ਦੀ ਧਰਤੀ ’ਤੇ ਲਿਆਉਣ ਦਾ ਮਾਧਿਅਮ ਸਨ। ਸਾਨੂੰ ਗੁਲਾਮੀ ਦੀ ਇਸ ਮਾਨਸਿਕਤਾ ਤੋਂ ਬਾਹਰ ਆਉਣ ਦੀ ਲੋੜ ਸੀ। ਪ੍ਰਧਾਨ ਮੰਤਰੀ ਨੇ ਕਿਹਾ – ਦਿੱਲੀ ਦੀਆਂ ਇਮਾਰਤਾਂ ਤੇ ਇਤਿਹਾਸਕ ਸਥਾਨ ਗੁਲਾਮੀ ਦੇ ਚਿੰਨ੍ਹਾਂ ਨਾਲ ਭਰੇ ਹੋਏ ਹਨ। ਆਜਾਦ ਭਾਰਤ ’ਚ ਸ਼ਹੀਦ ਹੋਏ ਸੈਨਿਕਾਂ ਲਈ ਕੋਈ ਯਾਦਗਾਰ ਨਹੀਂ ਸੀ। 2014 ’ਚ, ਦੇਸ਼ ਨੇ ਫੈਸਲਾ ਕੀਤਾ ਕਿ ਗੁਲਾਮੀ ਦੀ ਮਾਨਸਿਕਤਾ ਹੋਰ ਨਹੀਂ ਰਹੇਗੀ। ਸਾਡੇ ਇਨ੍ਹਾਂ ਫੈਸਲਿਆਂ ਪਿੱਛੇ ਸਾਡੀ ਸੇਵਾ ਦੀ ਭਾਵਨਾ ਹੈ।














