ਨਵੀਂ ਦਿੱਲੀ। ਉੱਤਰ ਪ੍ਰਦੇਸ਼ ਦੀ ਵਾਰਾਣਸੀ ਲੋਕ ਸਭਾ ਸੀਟ ਤੋਂ ਸੋਮਵਾਰ 14 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੌਮੀਨੇਸ਼ਨ ਕਰਨਗੇ। ਇਸ ਦੌਰਾਨ ਐੱਨਡੀਏ ਦੇ ਕਈ ਨੇਤਾ ਵੀ ਮੌਜ਼ੂਦ ਰਹਿਣਗੇ। ਇਸ ਤੋਂ ਪਹਿਲਾਂ ਸਵੇਰੇ ਅੱਠੀ ਘਾਟ ’ਤੇ ਜਾਣਗੇ ਤੇ ਕਰੀਬ 10 ਵਜੇ ਕਾਲ ਭੈਰਵ ਮੰਦਰ ਦੇ ਦਰਸ਼ਨ ਕਰਨਗੇ। ਇਸ ਤੋਂ ਬਾਅਦ ਕਰੀਬ ਪੌਣੇ ਗਿਆਰਾਂ ਵਜੇ ਨੌਮੀਨੇਸ਼ਨ ਤੋਂ ਪਹਿਲਾਂ ਐੱਨਡੀਏ ਨੇਤਾਵਾਂ ਨਾਲ ਮੀਟਿੰਗ ਹੋਵੇਗੀ ਅਤੇ 11:40 ਵਜੇ ਨੌਮੀਨੇਸ਼ਨ ਕਾਗਜ ਭਰੇ ਜਾਣਗੇ। ਜਾਣਕਾਰੀ ਅਨੁਸਾਰ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਪੀਐੱਮ ਮੋਦੀ ਝਾਰਖੰਡ ਲਈ ਰਵਾਨਾ ਹੋਣਗੇ। (Varanasi Nomination)
ਸੂਤਰਾਂ ਮੁਤਾਬਿਕ ਪੀਐੱਮ ਮੋਦੀ ਦੇ ਵਾਰਾਣਸੀ ਲੋਕ ਸਭਾ ਤੋਂ ਨਾਮਜ਼ਦਗੀ ਦੇ 4 ਪ੍ਰਸਤਾਵ ਲਗਭਗ ਤੈਅ ਹਨ। ਇਸ ’ਚ ਆਚਾਰਿਆ ਗਣੇਸ਼ਵਰ ਸ਼ਾਸਤਰੀ, ਸੋਮਾ ਘੋਸ਼ ਸਰੋਜ ਚੂੜਾਮਣੀ, ਮਾਝੀ ਸਮਾਜ ਤੋਂ ਇੱਕ ਪ੍ਰਸਤਾਵਕ ਅਤੇ ਇੱਕ ਮਹਿਲਾ ਪ੍ਰਸਤਾਵਕ ਦੇ ਹੋਣ ਦੀ ਸੰਭਾਵਨਾ ਹੈ।
ਵਾਰਾਣਸੀ ’ਚ 1 ਜੂਨ ਨੂੰ ਪੈਣਗੀਆਂ ਵੋਟਾਂ | Varanasi Nomination
ਵਾਰਾਣਸੀ ਲੋਕ ਸਭਾ ਸੀਟ ’ਤੇ ਬਿਲਕੁਲ ਆਖਰੀ ਪੜਾਅ ਪੰਜਾਬ ਦੇ ਨਾਲ ਹੀ ਵੋਟਾਂ ਪੈਣੀਆਂ ਹਨ। ਇਸ ਨੂੰ ਲੈ ਕੇ 7 ਮਈ ਨੂੰ ਨਾਮਜ਼ਦਗੀ ਭਰਨ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਇਸੇ ਕੜੀ ’ਚ ਪੀਐੱਮ ਮੋਦੀ ਵੀ ਆਪਣੇ ਦੋ ਰੋਜ਼ਾ ਦੌਰੇ ’ਤੇ 13 ਤੇ 14 ਮਈ ਨੂੰ ਵਾਰਾਣਸੀ ’ਚ ਮੌਜ਼ੂਦ ਰਹਿਣਗੇ। 13 ਮਈ ਸ਼ਾਮ ਪੀਐੱਮ ਮੋਦੀ ਵਾਰਾਣਸੀ ’ਚ ਰੋਡ ਸ਼ੋਅ ਕਰਨ ਵਾਲੇ ਹਨ ਤੇ ਉੱਥੇ ਹੀ 14 ਮਈ ਦੀ ਸਵੇਰ ਨੂੰ ਉਹ ਨਾਮਜ਼ਗੀ ਕਾਗਜ਼ ਭਰਨਗੇ।
Also Read : Mother’s Day 2024: ਮਾਂ ਦੀ ਹਰ ਖੁਸ਼ੀ ਲਈ ‘ਮਾਂ ਦਿਵਸ’ ਮਨਾਓ