ਅਮਰੀਕਾ ਪਹੁੰਚਣ ’ਤੇ ਪੀਐਮ ਮੋਦੀ ਦਾ ਜ਼ੋਰਦਾਰ ਸਵਾਗਤ
(ਏਜੰਸੀ) ਵਾਸ਼ਿੰਗਟਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਮਰੀਕਾ ਪਹੁੰਚਣ ’ਤੇ ਜ਼ੋਰਦਾਰ ਸਵਾਗਤ ਕੀਤਾ ਗਿਆ ਮੋਦੀ ਦਾ ਜਹਾਜ਼ ਅੱਜ ਸਵੇਰੇ ਵਾਸ਼ਿੰਗਟਨ ਦੇ ਏਅਰਪੋਰਟ ’ਤੇ ਉਤਰਿਆ, ਜਿੱਥੇ ਅਮਰੀਕਾ ’ਚ ਭਾਰਤ ਦੇ ਰਾਜਦੂਤ ਤਰਣਜੀਤ ਸਿੰਘ ਸੰਧੂ ਨੇ ਉਨ੍ਹਾਂ ਦੀ ਅਗਵਾਈ ਕੀਤੀ। ਸ੍ਰੀ ਸੰਧੂ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕਰਨ ਲਈ ਬ੍ਰਿਗੇਡੀਅਰ ਅਨੂਪ ਸਿੰਘ,ਲ ਏਅਰ ਕਮੋਡੋਰੋ ਅੰਜਨ ਭਦਰ, ਸਮੁੰਦਰੀ ਫੌਜ ਦੇ ਅਤਾਸ਼ੇ ਕਮੋਡੋਰ ਨਿਰਭੈਆ ਬਾਪਨਾ ਤੇ ਯੂਐਸ ਡਿਪਟੀ ਸਟੇਟ ਆਫ਼ ਮੈਨਜੇਮੈਂਟ ਐਂਡ ਸਿਰੋਰਸੇਂਜ ਟੀ. ਐਚ. ਬ੍ਰਾਇਨ ਮੈਕਕੇਨ ਵੀ ਹਵਾਈ ਅੱਡੇ ਪਹੁੰਚੇ ਸਨ ਨਾਲ ਹੀ ਮੋਦੀ ਦਾ ਸਵਾਗਤ ਕਰਨ ਲਈ ਕਾਫ਼ੀ ਵੱਡੀ ਗਿਣਤੀ ’ਚ ਭਾਰਤੀ ਭਾਈਚਾਰੇ ਦੇ ਲੋਕ ਵੀ ਹੱਥਾਂ ’ਚ ਤਿਰੰਗਾ ਲਏ ਹੋਏ ਹਵਾਈ ਅੱਡੇ ਦੇ ਬਾਹਰ ਮੌਜ਼ੂਦ ਸਨ।
ਮੋਦੀ ਨੇ ਹਵਾਈ ਅੱਡੇ ਤੋਂ ਬਾਹਰ ਨਿਕਲਣ ਤੋਂ ਬਾਅਦ ਜੁਆਇੰਟ ਬੇਸ ਐਂਡ੍ਰਿਯੁਜ਼ ਦੇ ਬਾਹਰ ਉਨ੍ਹਾਂ ਇੰਤਜ਼ਾਰ ਕਰ ਰਹੇ ਭਾਰਤੀ ਲੋਕਾਂ ਨਾਲ ਹੱਥ ਮਿਲਾ ਕੇ ਉਨ੍ਹਾਂ ਸਵਾਗਤ ਕਬੂਲਿਆ ਇਸ ਤੋਂ ਬਾਅਦ ਪੀਐਮ ਮੋਦੀ ਵਾਸ਼ਿੰਗਟਨ ਦੇ ਇੱਕ ਹੋਟਲ ਪਹੁੰਚੇ, ਜਿੱਥੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਪ੍ਰਧਾਨ ਮੰਤਰੀ 23 ਸਤੰਬਰ ਨੂੰ ਅਮਰੀਕਾ ਦੇ ਸਮੇਂ ਦੇ ਅਨੁਸਾਰ ਸਵੇਰੇ 9:40 ਵਜੇ (ਭਾਰਤੀ ਸਮੇਂ ਅਨੁਸਾਰ ਸ਼ਾਮ 7:15 ਵਜੇ ਤੋਂ) ਆਪਣੇ ਹੋਟਲ ’ਚ ਹੀ ਵੱਖ-ਵੱਖ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ