ਪ੍ਰਧਾਨ ਮੰਤਰੀ (PM Modi) ਦੀ ਅੱਜ ਪੰਜਾਬ ’ਚ ਦੂਜੀ ਵਰਚੁਅਲ ਰੈਲੀ ਰੱਦ ਹੋਈ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਚੋਣ ਲਈ ਚੋਣ ਪ੍ਰਚਾਰ ਜੋਰਾਂ ’ਤੇ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) 14 ਫਰਵਰੀ ਨੂੰ ਪੰਜਾਬ ਆਉਣਗੇ ਤੇ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਦੀ ਅੱਜ ਪੰਜਾਬ ’ਚ ਦੂਜੀ ਵਰਚੁਅਲ ਰੈਲੀ ਰੱਦ ਹੋ ਗਈ ਹੈ। ਉਨਾਂ ਨੇ ਜਲੰਧਰ, ਕਪੂਰਥਲਾ ਤੇ ਬਠਿੰਡਾ ਤੇ ਵੋਟਰਾਂ ਨੂੰ ਸੰਬੋਧਨ ਕਰਨਾ ਸੀ। ਹਾਲਾਂਕਿ ਹਾਲੇ ਇਸ ਦੀ ਵਜ੍ਹਾ ਸਾਹਮਣੇ ਨਹੀਂ ਆਈ ਹੈ। ਹੁਣ ਨਰਿੰਦਰ ਮੋਦੀ 14 ਫਰਵਰੀ ਨੂੰ ਪੰਜਾਬ ਆਉਣਗੇ। ਉਹ ਜਲੰਧਰ ’ਚ ਇੱਕ ਵੱਡੀ ਚੋਣ ਰੈਲੀ ਕਰਨਗੇ। ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੀਐਮ ਪੰਜਾਬ ’ਚ ਰੈਲੀ ਕਰਨਗੇ। ਛੇਤੀ ਹੀ ਭਾਜਪਾ ਉਨਾਂ ਦੀ ਰੈਲੀ ਦੀ ਜਗ੍ਹਾ ਬਾਰੇ ਫੈਸਲਾ ਕਰੇਗੀ। ਇਹ ਰੈਲੀ ਇਸ ਲਈ ਅਹਿਮ ਹੈ ਕਿਉਂਕਿ ਸੁਰੱਖਿਆ ਚੂਕ ਤੋਂ ਬਾਅਦ ਪੀਐਮ ਮੋਦੀ 5 ਜਨਵਰੀ ਨੂੰ ਬਿਨਾ ਰੈਲੀ ਕੀਤੇ ਵਾਪਸ ਜਾਣਾ ਪਿਆ ਸੀ।
ਪੰਜਾਬ ’ਚ 20 ਫਰਵਰੀ ਨੂੰ ਵੋਟਾਂ ਪੈਣਗੀਆਂ ਤੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ। ੧੧ ਫਰਵੀਰ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਢਾ ਪੰਜਾਬ ਵਿੱਚ ਆਉਣਗੇ। ਉਹ ਲੁਧਿਆਣਾ, ਜਲੰਧਰ, ਕਪੂਰਥਲਾ, ਫਤਿਹਗੜ੍ਹ ਸਾਹਿਬ ਤੇ ਬਠਿੰਡਾ ਦੀਆਂ ਸੀਟਾਂ ’ਤੇ ਫੋਕਸ ਕਰਨਗੇ। ਇਨਾਂ ਤੋਂ ਇਲਾਵਾ ਰੱਖਿਆ ਮੰਤਰੀ ਰਾਜਨਾਥ ਸਿੰਘ,ਕੇਂਦਰੀ ਮੰਤਰੀ ਨਿਤਿਨ ਗਡਕਰੀ, ਸਮ੍ਰਿਤੀ ਇਰਾਨੀ, ਹੇਮਾ ਮਾਲਿਨੀ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਹਿਮਾਚਸ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਵੀ ਪੰਜਾਬ ’ਚ ਰੈਲੀਆਂ ਕਰਨਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ