ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਦੀ ਦੂਜੀ ਬਰਸੀ ਮੌਕੇ ਵੀਰਵਾਰ ਨੂੰ ਰਾਮੇਸ਼ਵਰਮ ਵਿੱਚ ਸਮਾਰਕ ਦਾ ਉਦਘਾਟਨ ਕਰਨਗੇ। ਇਸ ਦੇ ਨਾਲ ਹੀ ਉਹ ਕਈ ਹੋਰ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਨਗੇ।
ਏਪੀਜੇ ਅਬਦੁਲ ਕਲਾਮ ਸਮਾਰਕ ਦਾ ਡਿਜ਼ਾਈ ਅਤੇ ਇਸ ਦਾ ਨਿਰਮਾਣ ਪੀ. ਕਰੂਮਬੂ ਵਿੱਚ (ਰੱਖਿਆ ਸੋਧ ਅਤੇ ਵਿਕਾਸ ਸੰਗਠਨ) ਡੀਆਰਡੀਓ ਨੇ ਕੀਤਾ ਹੈ। ਇਸ ਦੌਰਾਨ ਮੋਦੀ ਇੱਥੇ ਝੰਡਾ ਲਹਿਰਾਉਣਗੇ ਅਤੇ ਕਲਾਮ ਦੀ ਮੂਰਤੀ ਦਾ ਉਦਘਾਟਨ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣਗੇ। ਇਸ ਦੌਰਾਨ ਪ੍ਰਧਾਨ ਮੰਤਰੀ ਕਲਾਮ ਦੇ ਪਰਿਵਾਰ ਨਾਲ ਵੀ ਮੁਲਾਕਾਤ ਕਰਨਗੇ।
ਸੰਦੇਸ਼ ਵਾਹਿਨੀ ਨੂੰ ਕਰਨਗੇ ਰਵਾਨਾ
ਨਰਿੰਦਰ ਮੋਦੀ ਇੱਕ ਪ੍ਰਦਰਸ਼ਨੀ ਬੱਸ ਕਲਾਮ ਸੰਦੇਸ਼ ਵਾਹਿਨੀ’ ਨੂੰ ਵੀ ਰਵਾਨਾ ਕਰਨਗੇ। ਇਹ ਬੱਸ ਦੇਸ਼ ਦੇ ਕਈ ਰਾਜਾਂ ਵਿੱਚੋਂ ਹੁੰਦੀ ਹੋਈ 15 ਅਕਤੂਬਰ ਨੂੰ ਰਾਸ਼ਟਰਪਤੀ ਭਵਨ ਪਹੁੰਚੇਗ, ਕਲਾਮ ਦੀ ਜੈਯੰਤੀ 15 ਅਕਤੂਬਰ ਨੂੰ ਹੈ, ਇਸ ਤੋਂਬਾਅਦ ਇੱਕ ਰੈਲੀ ਲਈ ਪੰਡਪਮ ਜਾਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।