ਬਿਹਾਰ ‘ਚ ਗਠਜੋੜ ਦੀ ਟੁੱਟ-ਭੱਜ

Alliance, Bihar, Lalu Prasad Yadav, Nitish Kumar,Corruption, Tejsavi

ਬਿਹਾਰ ‘ਚ ਓਹੀ ਕੁਝ ਹੋਇਆ ਹੈ ਜਿਸ ਦੀ ਉਮੀਦ ਕੀਤੀ ਜਾ ਰਹੀ ਸੀ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਅਸਤੀਫ਼ਾ ਦੇ ਕੇ ਇਹ ਦਰਸਾ ਦਿੱਤਾ ਹੈ ਕਿ ਉਹ ਉੱਪ ਮੁੱਖ ਮੰਤਰੀ ਤੇਜੱਸਵੀ ਸਮੇਤ ਲਾਲੂ ਪ੍ਰਸ਼ਾਦ ਦੇ ਪਰਿਵਾਰਕ ਮੈਂਬਰਾਂ ਦੇ ਭ੍ਰਿਸ਼ਟਾਚਾਰ ਅੱਗੇ ਨਹੀਂ ਝੁਕ ਸਕਦੇ ਆਪਣੇ ਅਹੁਦੇ ਦੀ ਕੁਰਬਾਨੀ ਦੇ ਕੇ ਨਿਤਿਸ਼ ਨੇ ਭ੍ਰਿਸ਼ਟਾਚਾਰ ‘ਤੇ ਸੱਟ ਮਾਰੀ ਹੈ ਗੱਲ ਸਿਰਫ਼ ਤੇਜੱਸਵੀ ਦੀ ਨਹੀਂ ਸਗੋਂ ਲਾਲੂ ਪ੍ਰਸ਼ਾਦ ਦੀ ਰਵਾਇਤੀ ਸ਼ੈਲੀ ਦੀ ਹੈ

ਭਾਵੇਂ ਸਰਕਾਰ ਬਣਾਉਣ ਲਈ ਤੇ ਖਾਸ ਕਰ ਭਾਜਪਾ ਨੂੰ ਸੱਤਾ ਤੋਂ ਦੂਰ ਰੱਖਣ ਲਈ ਲਾਲੂ ਪ੍ਰਸ਼ਾਦ ਨੇ ਨਿਤਿਸ਼ ਦੀ ਅਗਵਾਈ ਨੂੰ ਕਬੂਲ ਕਰ ਲਿਆ ਸੀ ਪਰ ਅੰਦਰਖਾਤੇ ਉਹ ਸ਼ਹਾਬੂਦੀਨ ਸਮੇਤ ਪੁਰਾਣੇ ਸਾਥੀਆਂ ਦਾ ਸਾਥ ਛੱਡਣ ਲਈ ਤਿਆਰ ਨਹੀਂ ਸਨ ਤੈਅ ਹੀ ਸੀ ਕਿ ਸ਼ਹਾਬੂਦੀਨ ਦਾ ਮਾਮਲਾ ਸਰਕਾਰ ਲਈ ਵੱਡੀ ਮੁਸੀਬਤ ਬਣੇਗਾ ਨਿਤਿਸ਼ ਨੇ ਸ਼ਹਾਬੂਦੀਨ ਵਰਗੇ ਅਪਰਾਧੀਆਂ ਖਿਲਾਫ਼ ਜਿੱਥੇ ਸਰਕਾਰ ਬਣਾਉਂਦਿਆਂ ਸਖ਼ਤੀ ਵਰਤੀ ਉੱਥੇ ਲਾਲੂ ਪ੍ਰਸ਼ਾਦ ਜੇਲ੍ਹ ‘ਚ ਬੈਠੇ ਸ਼ਹਾਬੂਦੀਨ ਅਨੁਸਾਰ ਸਰਕਾਰ ਚਲਾਉਣ ਲਈ ਤਿਆਰ ਸੀ

ਲਾਲੂ ਭਾਵੇਂ ਆਪ ਚੁੱਪ ਰਹੇ ਪਰ ਉਹਨਾਂ ਦੀਆਂ ਕਾਰਵਾਈਆਂ 1990 ਦੇ ਦਹਾਕੇ ਵਾਲੀਆਂ ਹੀ ਸਨ ਰਾਸ਼ਟਰੀ ਜਨਤਾ ਦਲ ਦੇ ਆਗੂ ਨਿਤਿਸ਼ ਨੂੰ ਮੁੱਖ ਮੰਤਰੀ ਬਣਾ ਕੇ ਵੀ ਅੰਦਰੋਂ ਇਹੀ ਮੰਨ ਕੇ ਚੱਲ ਰਹੇ ਸਨ ਕਿ ਸਰਕਾਰ ਸਿਰਫ਼ ਆਰਜੇਡੀ ਦੀ ਹੈ ਬਿਹਾਰ ਬਦਲ ਰਿਹਾ ਹੈ ਪਰ ਲਾਲੂ ਪਰਿਵਾਰ ਬਦਲਣ ਨੂੰ ਤਿਆਰ ਨਜ਼ਰ ਨਹੀਂ ਆ ਰਿਹਾ ਭਾਵੇਂ ਅਸਤੀਫ਼ੇ ਪਿੱਛੇ ਨਿਤਿਸ਼ ਦੀਆਂ ਵੱਡੀਆਂ ਇੱਛਾਵਾਂ ਦੀ ਵੀ ਚਰਚਾ ਹੈ ਪਰ ਹਾਲ ਦੀ ਘੜੀ ਨਿਤਿਸ਼ ਦੀ ਇਮਾਨਦਾਰੀ ਤੇ ਤਿਆਗ ਨੂੰ ਪੂਰਾ ਦੇਸ਼ ਸਵੀਕਾਰ ਕਰ ਰਿਹਾ ਹੈ

ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਦੇਸ਼ 2019 ਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਰਾਹ ਤੁਰ ਪਿਆ ਹੈ ਸੂਬਿਆਂ ‘ਚ ਸਿਆਸੀ ਤਬਦੀਲੀਆਂ ਦਾ ਇੱਕ ਸਿਰਾ ਲੋਕ ਸਭਾ ਚੋਣਾਂ ਨਾਲ ਜੁੜ ਚੁੱਕਾ ਹੈ ਬਿਹਾਰ ‘ਚ ਗਠਜੋੜ ਟੁੱਟਣਾ ਭਾਜਪਾ ਦੀ ਰਣਨੀਤੀ ਨੂੰ ਪੂਰੀ ਤਰ੍ਹਾਂ ਫਿੱਟ ਬੈਠਦਾ ਹੈ ਬਿਹਾਰ ਵਿਧਾਨ ਸਭਾ ਚੋਣਾਂ ‘ਚ ਹਾਰੀ ਭਾਜਪਾ ਲਈ ਨਿਤਿਸ਼ ਦਾ ਅਸਤੀਫ਼ਾ ਭਵਿੱਖ ਲਈ ਫ਼ਲਦਾਇਕ ਸਾਬਤ ਹੋ ਸਕਦਾ ਹੈ ਜਿਸ ਤਰ੍ਹਾਂ ਦੇਸ਼ ਅੰਦਰ ਭ੍ਰਿਸ਼ਟਾਚਾਰ ਖਿਲਾਫ਼ ਰੋਹ ਪਾਇਆ ਜਾ ਰਿਹਾ ਹੈ

ਉਸ ਦੇ ਮੁਤਾਬਕ ਨਿਤਿਸ਼ ਇੱਕ ਵੱਡੇ ਆਗੂ ਤੇ ਨਾਇਕ ਦੇ ਤੌਰ ‘ਤੇ  ਉੱਭਰੇ ਹਨ ਲੋਕ ਸਭਾ ਚੋਣਾਂ ‘ਚ ਮੋਦੀ ਤੇ ਨਿਤਿਸ਼ ਦੀ ਜੋੜੀ ਵੱਡਾ ਅਸਰ ਵਿਖਾ ਸਕਦੀ ਹੈ ਬੇਸ਼ੱਕ ਵਿਧਾਨ ਸਭਾ ਚੋਣਾਂ ‘ਚ ਆਰਜੇਡੀ ਵੱਧ ਸੀਟਾਂ ਹਾਸਲ ਕਰ ਗਿਆ ਪਰ ਪਾਰਟੀ ਦਾ ਬਹੁਮਤ ਹਾਸਲ ਨਾ ਕਰ ਸਕਣਾ ਇਸ ਗੱਲ ਦਾ ਸਬੂਤ ਹੈ ਕਿ ਅਜੇ ਅੱਧੇ ਤੋਂ ਜ਼ਿਆਦਾ ਬਿਹਾਰ ਨੇ ਲਾਲੂ ਮਾਰਕਾ ਰਾਜਨੀਤੀ ਨੂੰ ਨਕਾਰਿਆ ਹੋਇਆ ਹੈ ਬਿਹਾਰ ਦਾ ਭਵਿੱਖ ਕੇਂਦਰੀ ਰਾਜਨੀਤੀ ਨਾਲ ਜੁੜ ਚੁੱਕਾ ਹੈ ਹੁਣ ਭਾਜਪਾ ਤੇ ਜਨਤਾ ਦਲ (ਯੂ) ਕਿਸ ਤਰ੍ਹਾਂ ਦੀ ਰਣਨੀਤੀ ਤਿਆਰ ਕਰਦੇ ਹਨ, ਇਸ ਤੋਂ ਹੀ ਵਰਤਮਾਨ ਘਟਨਾਚੱਕਰ ਨੂੰ ਨਵੀਂ ਦਿਸ਼ਾ ਮਿਲੇਗੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।