PM ਮੋਦੀ ਨੇ CDS ਜਨਰਲ ਬਿਪਿਨ ਰਾਵਤ ਅਤੇ ਹੋਰ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ

PM ਮੋਦੀ ਨੇ CDS ਜਨਰਲ ਬਿਪਿਨ ਰਾਵਤ ਅਤੇ ਹੋਰ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ

(ਸੱਚ ਕਹੂੰ ਨਿਊਜ਼), ਨਵੀਂ ਦਿੱਲੀ। ਪ੍ਰਧਾਨ ਮੰਤਰੀ ਮੋਦੀ ਪਾਲਮ ਏਅਰਬੇਸ ਪਹੁੰਚੇ। ਸੀਡੀਐਸ ਜਨਰਲ ਬਿਪਿਨ ਰਾਵਤ ਅਤੇ ਹੋਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਤੋਂ ਬਾਅਦ ਪੀਐਮ ਮੋਦੀ ਨੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਹਮਦਰਦੀ ਪ੍ਰਗਟਾਈ। ਪੀਐਮ ਮੋਦੀ ਨੇ ਰਾਤ ਕਰੀਬ 9 ਵਜੇ ਮਰਹੂਮ ਸੀਡੀਐਸ ਬਿਪਿਨ ਰਾਵਤ ਅਤੇ ਹੋਰ ਹਥਿਆਰਬੰਦ ਬਲਾਂ ਦੇ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਦੀ ਮ੍ਰਿਤਕ ਦੇਹ ਵੀਰਵਾਰ ਰਾਤ ਅੱਠ ਵਜੇ ਦੇ ਕਰੀਬ ਦਿੱਲੀ ਪਹੁੰਚੀ। ਇਸ ਦੌਰਾਨ ਫੌਜੀ ਜਹਾਜ਼ ਹਾਦਸੇ ‘ਚ ਮਾਰੇ ਗਏ ਫੌਜੀਆਂ ਦੇ ਕੁਝ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਪ੍ਰਧਾਨ ਮੰਤਰੀ ਦੇ ਨਾਲ ਰੱਖਿਆ ਮੰਤਰੀ, ਰੱਖਿਆ ਰਾਜ ਮੰਤਰੀ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਤੇ ਤਿੰਨ ਸੈਨਾ ਮੁਖੀ ਵੀ ਮੌਜੂਦ ਸਨ।

ਦਿੱਲੀ ਪਹੁੰਚੀਆਂ ਸਾਰੇ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ

ਕੂਨੂਰ ‘ਚ ਫੌਜੀ ਹੈਲੀਕਾਪਟਰ ਹਾਦਸੇ ‘ਚ ਮਾਰੇ ਗਏ ਸਾਰੇ 13 ਲੋਕਾਂ ਦੀਆਂ ਮ੍ਰਿਤਕ ਦੇਹਾਂ ਦਿੱਲੀ ਦੇ ਪਾਲਮ ਏਅਰਬੇਸ ‘ਤੇ ਹਵਾਈ ਜਹਾਜ਼ ਰਾਹੀਂ ਪਹੁੰਚਾਈਆਂ ਗਈਆਂ। ਇੱਥੇ ਸੀਡੀਐਸ ਜਨਰਲ ਬਿਪਿਨ ਰਾਵਤ ਅਤੇ ਹੋਰ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਪੀਐਮ ਮੋਦੀ, ਰਾਜਨਾਥ ਸਿੰਘ, ਐਨਐਸਏ ਡੋਭਾਲ ਅਤੇ ਤਿੰਨਾਂ ਸੈਨਾਵਾਂ ਦੇ ਮੁਖੀ ਸ਼ਰਧਾਂਜਲੀ ਦੇਣ ਲਈ ਇੱਥੇ ਪਹੁੰਚੇ।

ਦੋਵਾਂ ਸਦਨਾਂ ’ਚ ਰਾਵਤ ਤੇ ਹੋਰ ਫੌਜੀਆਂ ਨੂੰ ਸ਼ਰਧਾਂਜਲੀ

ਹੈਲੀਕਾਪਟਰ ਹਾਦਸੇ ਦੀ ਜਾਂਚ ਕਰਨਗੇ ਏਅਰ ਮਾਰਸ਼ਲ ਮਾਨਵੇਂਦਰ ਸਿੰਘ
ਜਨਰਲ ਰਾਵਤ ਦਾ ਪੂਰੇ ਫੌਜੀ ਸਨਮਾਨਾਂ ਨਾਲ ਅੱਜ ਹੋਵੇਗਾ ਅੰਤਿਮ ਸਸਕਾਰ

ਨਵੀਂ ਦਿੱਲੀ। ਰਾਜ ਸਭਾ ਅਤੇ ਲੋਕ ਸਭਾ ’ਚ ਅੱਜ ਮਰਹੂਮ ਪਹਿਲੇ ਚੀਫ ਆਫ ਸਟਾਫ ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੂਲਿਕਾ ਰਾਵਤ ਅਤੇ 11 ਹੋਰ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਉਪ ਚੇਅਰਮੈਨ ਹਰੀਵੰਸ਼ ਨੇ ਜਨਰਲ ਰਾਵਤ ਦੇ ਇੱਕ ਹੈਲੀਕਾਪਟਰ ਹਾਦਸੇ ’ਚ ਮੌਤ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਦੇਹਾਂਤ ਨਾਲ ਦੇਸ਼ ਨੇ ਇੱਕ ਬਹੁਤ ਹੀ ਸਮਰਪਿਤ ਯੋਧਾ ਗਵਾ ਦਿੱਤਾ ਹੈ ਉਨ੍ਹਾਂ ਨੂੰ ਬਹਾਦਰੀ ਭਰੇ ਕਾਰਜ ਲਈ ਪਰਮ ਵਿਸ਼ਸ਼ਟ ਸੇਵਾ ਮੈਡਲ ਅਤੇ ਕਈ ਹੋਰ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਸੀ ਉਨ੍ਹਾਂ ਨੇ ਰੱਖਿਆ ਖੇਤਰ ’ਚ ਅਨੇਕ ਨਵੇਂ ਤਜ਼ਰਬੇ ਕੀਤੇ ਸਨ ਉਨ੍ਹਾਂ ਨੂੰ ਸਾਲ 2016 ’ਚ ਚੀਫ ਆਫ ਸਟਾਫ ਅਤੇ 2019 ’ਚ ਰੱਖਿਆ ਮੁਖੀ ਬਣਾਇਆ ਗਿਆ ਸੀ।

ਉੱਥੇ ਭਾਰਤੀ ਹਵਾਈ ਫੌਜ ਨੇ ਹੈਲੀਕਾਪਟਰ ਹਾਦਸੇ ਦੀ ਜਾਂਚ ਲਈ ਤਿੰਨਾਂ ਫੌਜਾਂ ਦੀ ਇੱਕ ਸਾਂਝੀ ਜਾਂਚ ਦੇ ਆਦੇਸ਼ ਦਿੱਤੇ ਹਨ ਜਿਸ ਦੀ ਅਗਵਾਈ ਏਅਰ ਮਾਰਸ਼ਲ ਮਾਨਵੇਂਦਰ ਸਿੰਘ ਕਰਨਗੇ ਜੋ ਹਵਾਈ ਫੌਜ ਦੀ ਟੇ੍ਰਨਿੰਗ ਕਮਾਨ ਦੇ ਏਅਰ ਆਫੀਸਰ ਕਮਾਂਡਿੰਗ-ਇਨ-ਚੀਫ ਹਨ ਉੱਥੇ ਜਨਰਲ ਰਾਵਤ ਦਾ ਅੱਜ ਪੂਰੇ ਫੌਜੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਜਾਵੇਗਾ ਦੂਜੇ ਪਾਸੇ ਇਸ ਘਟਨਾ ’ਤੇ ਫੌਜ ਦੇ ਸਾਬਕਾ ਅਫਸਰ ਅਤੇ ਕਈ ਆਗੂਆਂ ਨੇ ਵੀ ਹਾਦਸੇ ਸਬੰਧੀ ਸਵਾਲ ਚੁੱਕੇ ਹਨ।

ਹੈਲੀਕਾਪਟਰ ਦਾ ਮਿਲਿਆ ਬਲੈਕ ਬਾਕਸ

ਤਾਮਿਲਨਾਡੂ ਦੇ ਕੁੰਨੂਰ ਦੇ ਕੋਲ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਦੇ ਕ੍ਰੈਸ਼ ਹੋਣ ਵਾਲੇ ਹੈਲੀਕਾਪਟਰ ਦਾ ਬਲੈਕ ਬਾਕਸ ਬਰਾਮਦ ਕਰ ਲਿਆ ਗਿਆ ਹੈ। ਬਲੈਕ ਬਾਕਸ ਦੀ ਫੋਰੈਂਸਿਕ ਜਾਂਚ ਤੋਂ ਇਹ ਵੀ ਪਤਾ ਲੱਗ ਜਾਵੇਗਾ ਕਿ ਹੈਲੀਕਾਪਟਰ ਹਾਦਸੇ ਦੇ ਕਾਰਨ ਕੀ ਸਨ।

ਗਰੁੱਪ ਕੈਪਟਨ ਵਰੁਣ ਸਿੰਘ ਨੂੰ ਬੰਗਲੌਰ ਦੇ ਹਸਪਤਾਲ ’ਚ ਦਾਖਲ ਕਰਵਾਇਆ

ਨਵੀਂ ਦਿੱਲੀ ਹੈਲੀਕਾਪਟਰ ਹਾਦਸੇ ’ਚ ਜ਼ਿੰਦਾ ਬਚੇ ਗਰੁੱਪ ਕੈਪਟਨ ਵਰੁਣ ਸਿੰਘ ਨੂੰ ਬੰਗਲੌਰ ਦੇ ਇੱਕ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ ਜ਼ਿਕਰਯੋਗ ਹੈ ਕਿ ਹੈਲੀਕਾਪਟਰ ਕਰੈਸ਼ ਦੀ ਘਟਨਾ ’ਚ ਵਰੁਣ ਸਿੰਘ ਜ਼ਿੰਦਾ ਬਚ ਗਏ ਸਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੱਸਿਆ ਕਿ ਕੈਪਟਨ ਵਰੁਣ ਲਾਈਫ ਸਪੋਰਟ ਸਿਸਟਮ ’ਤੇ ਹਨ ਜ਼ਿਕਰਯੋਗ ਹੈ ਕਿ ਇਸ ਹਾਦਸੇ ’ਚ 13 ਜਣਿਆਂ ਦੀ ਮੌਤ ਹੋ ਚੁੱਕੀ ਹੈ

ਕਿਤੇ ਅਜਿਹਾ ਨਾ ਹੋਵੇ ਕਿ ਜੋ ਤੱਥ ਹਨ ਉਨ੍ਹਾਂ ਨੂੰ ਦਬਾ ਦਿੱਤਾ ਜਾਵੇ ਜਾਂ ਜੋ ਆਧਾਰ ਹਨ, ਉਨ੍ਹਾਂ ‘ਤੇ ਰੋਕ ਲਾ ਦਿੱਤੀ ਜਾਵੇ ਜੋ ਫੌਜ ਤੋਂ ਨਾ ਹੋਵੇ ਅਤੇ ਸਰਕਾਰ ਦੇ ਅਧੀਨ ਵੀ ਨਾ ਹੋਵੇ, ਉਹ ਸਿਰਫ ਸੁਪਰੀਮ ਕੋਰਟ ਦਾ ਜੱਜ ਹੀ ਹੋ ਸਕਦਾ ਹੈ
ਸੁਬਰਮਣੀਅਮ ਸਵਾਮੀ, ਭਾਜਪਾ ਸਾਂਸਦ

ਸੀਡਐਸ ਦੇ ਹੈਲੀਕਾਪਟਰ ਦਾ ਕਰੈਸ਼ ਹੋਣਾ ਐਲਟੀਟੀਈ ਦੀ ਰਣਨੀਤੀ ਦਾ ਹਿੱਸਾ ਹੋ ਸਕਦਾ ਹੈ ਤਮਿਲ ਈਲਮ ਦੇ ਲਿਬਰੇਸ਼ਨ ਟਾਈਗਰਜ਼ (ਐਲਟੀਟੀਟੀ) ਦਾ ਕੈਡਰ ਆਈਈਡੀ ਬੰਬ ਪਲਾਂਟ ਕਰਨ ’ਚ ਮਾਹਿਰ ਹਨ ਤੇ ਇਸ ਸਮੂਹ ਕੋਲ ਵੱਡੀ ਗਿਣਤੀ ’ਚ ਲੋਕ ਮੌਜ਼ੂਦ ਹਨ ਜੋ ਇਸ ਘਟਨਾ ਨੂੰ ਅੰਜਾਮ ਦੇ ਸਕਦੇ ਹਨ
ਸੁਧੀਰ ਸਾਵੰਤ ਸੇਵਾ ਮੁਕਤ ਬਿ੍ਰਗੇਡੀਅਰ