ਨਵੀਂ ਦਿੱਲੀ। ਕਿਸਾਨਾਂ ਨੂੰ ਸਰਕਾਰ ਕਈ ਸਕੀਮਾਂ ਦੇ ਕੇ ਖੁਸ਼ ਕਰਨ ਦੇ ਮੂਡ ਵਿੱਚ ਹੈ। ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਸਕੀਮਾਂ ਹਨ ਜਿਨ੍ਹਾਂ ਨੂੰ ਕਈ ਸਾਲਾਂ ਤੋਂ ਲਗਾਤਾਰ ਚਲਾਇਆ ਜਾ ਰਿਹਾ ਹੈ। ਉਨ੍ਹਾਂ ਵਿੱਚ ਇੱਕ ਸਕੀਮ ਹੈ ਕਿਸਾਨ ਸਨਮਾਨ ਨਿਧੀ ਯੋਜਨਾ। ਇਸ ਸਕੀਮ ਤਹਿਤ ਕਿਸਾਨਾਂ ਦੇ ਖਾਤਿਆਂ ਵਿੱਚ 2000-2000 ਰੁਪਏ ਦੀਆਂ 15 ਕਿਸ਼ਤਾਂ ਭੇਜੀਆਂ ਜਾ ਚੁੱਕੀਆਂ ਹਨ। ਹੁਣ ਕਿਸਾਨ 16ਵੀਂ ਕਿਸ਼ਤ ਦੀ ਉਡੀਕ ਵਿੱਚ ਬੈਠੇ ਹਨ। (PM Kisan Scheme)
ਤੁਹਾਨੂੰ ਦੱਸ ਦਈਏ ਕਿ PM Kisan Scheme ਵਿੱਚੋਂ ਬਾਹਰ ਕੀਤੇ ਗਏ ਕਿਸਾਨਾਂ ਨੂੰ ਮੁੜ ਇਸ ਸਕੀਮ ਨਾਲ ਜੋੜਨ ਲਈ ਵੀ ਸਰਕਾਰ ਨੇ ਉਪਰਾਲਾ ਕੀਤਾ ਹੈ। ਜਿਨ੍ਹਾਂ ਦੀ ਈਕੇਵਾਈਸੀ ਨਹੀਂ ਹੋਈ ਸੀ ਉਨ੍ਹਾਂ ਦੇ ਪਿੰਡਾਂ ਵਿੱਚ ਕੈਂਪ ਲਾ ਕੇ ਵੀ ਸਰਕਾਰ ਦੇ ਕਰਮਚਾਰੀ ਕਿਸਾਨਾਂ ਨੂੰ ਇਸ ਸਕੀਮ ਨਾਲ ਜੋੜਨ ਦਾ ਕੰਮ ਕਰ ਰਹੇ ਹਨ। ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਗਿਣਤੀ ਕਿਸਾਨਾਂ ਨੂੰ ਲਾਭ ਦੇਣ ਦੇ ਮਕਸਦ ਨਾਲ ਕੇਂਦਰ ਨਾਲ ਪੀਐੱਮ ਕਿਸਾਨ ਦੀਆਂ ਕਿਸ਼ਤਾਂ ਰੈਗੂਲਰ ਕਰਨ ਦਾ ਕੰਮ ਕੀਤਾ ਹੈ।
Also Read : Kisan Andolan : ਕਿਸਾਨੀ ਸੰਘਰਸ਼ ਦੌਰਾਨ ਬਠਿੰਡਾ ਜ਼ਿਲ੍ਹੇ ਦਾ ਇੱਕ ਹੋਰ ਕਿਸਾਨ ਫੌਤ
ਕਿਸਾਨ ਸਨਮਾਨ ਨਿਧੀ ਯੋਜਨਾ ਕਿਸਾਨਾਂ ਲਈ ਵਧੇਰੇ ਲਾਹੇਵੰਦ ਸਿੱਧ ਹੋ ਰਹੀ ਹੈ, ਜਿਸ ਦਾ ਕਿਸਾਨਾਂ ਨੂੰ ਸਮੇਂ-ਸਮੇਂ ਉੱਤੇ ਇਤਜ਼ਾਰ ਰਹਿੰਦਾ ਹੈ। ਸੋ ਹੁਣ PM Kisan Scheme ਦੀ 16 ਵੀ ਕਿਸ਼ਤ ਦਾ ਕਿਸਾਨ ਇਤਜ਼ਾਰ ਕਰ ਰਹੇ ਹਨ। ਇਹ 16 ਕਿਸ਼ਤ ਕਦੋਂ ਤੇ ਕਿਵੇਂ ਕਿਸਾਨਾਂ ਨੂੰ ਮਿਲੇਗੀ, ਇਸ ਸਬੰਧੀ ਹੇਠਾਂ ਦਿੱਤੀ ਜਾਣਕਾਰੀ ਅਨੁਸਾਰ ਕਿਸਾਨਾਂ ਨੂੰ ਕਿਸ਼ਤ ਮਿਲਣ ਤੋਂ ਲੈ ਅਪਲਾਈ ਤੱਕ ਦੀ ਜਾਣਕਾਰੀ ਪ੍ਰਾਪਤ ਹੋ ਸਕਦੀ ਹੈ।
ਕਦੋਂ ਮਿਲੇਗੀ ਕਿਸਾਨਾਂ ਨੂੰ 16ਵੀਂ ਕਿਸ਼ਤ ?
ਮੀਡੀਆ ਰਿਪੋਰਟਾਂ ਅਨੁਸਾਰ PM Kisan Scheme ਕਿਸਾਨਾਂ ਨੂੰ 16ਵੀ ਕਿਸ਼ਤ ਦਾ ਲਾਭ ਫਰਵਰੀ 2024 ਤੋਂ ਮਾਰਚ 2024 ਤੱਕ ਕਿਸਾਨਾਂ ਨੂੰ ਮਿਲ ਸਕਦਾ ਹੈ। ਫਿਲਹਾਲ ਇਸ ਸਬੰਧੀ ਕੇਂਦਰ ਸਰਕਾਰ ਨੇ ਕੋਈ ਤਰੀਕ ਤਹਿਤ ਨਹੀਂ ਕੀਤੀ ਹੈ। ਕੇਂਦਰ ਸਰਕਾਰ ਦੀ ਅਧਿਕਾਰਿਕ ਵੈੱਬਸਾਈਟ ਅਨੁਸਾਰ ਇਹ ਕਿਸ਼ਤ 28 ਫਰਵਰੀ ਨੂੰ ਕਿਸਾਨਾਂ ਦੇ ਖਾਤਿਆਂ ਵਿੱਚ ਭੇਜੀ ਜਾ ਸਕਦੀ ਹੈ। ਕੇਂਦਰ ਦੀ ਅਧਿਕਾਰਿਕ ਵੈੱਬਸਾਈਟ ’ਤੇ ਲਿਖਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਫਰਵਰੀ 2024 ਨੂੰ ਦੇਸ਼ ਦੇ ਕਿਸਾਨਾਂ ਦੇ ਖਾਤਿਆਂ ਵਿੱਚ 16ਵੀਂ ਕਿਸ਼ਤ ਟਰਾਂਸਫਰ ਕਰਨਗੇ।
ਹੁਣ ਦੇਖਣਾ ਹੋਵੇਗਾ ਕਿ ਇਹ ਕਿਸ਼ਤ ਕਿੰਨੇ ਕਿਸਾਨਾਂ ਦੇ ਖਾਤਿਆਂ ਵਿੱਚ 28 ਫਰਵਰੀ ਨੂੰ ਹੀ ਆ ਜਾਂਦੀ ਹੈ। ਦੱਸ ਦਈਏ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਕੇਂਦਰ ਸਰਕਾਰ ਦੁਆਰਾ ਚਲਾਈ ਜਾਂਦੀ ਸਕੀਮ ਹੈ, ਜਿਸ ਨਾਲ ਗਰੀਬ ਕਿਸਾਨਾਂ ਦੇ ਖਾਤਿਆਂ ਵਿੱਚ ਕੇਂਦਰ ਸਰਕਾਰ ਤਿੰਨ ਕਿਸ਼ਤਾਂ ਵਿੱਚ 6 ਹਜ਼ਾਰ ਦੀ ਰਾਸ਼ੀ ਭੇਜਦੀ ਹੈ। ਕੇਂਦਰ ਸਰਕਾਰ ਗਰੀਬ ਕਿਸਾਨਾਂ ਨੂੰ ਖੇਤੀ ਸਬੰਧੀ ਇਹ ਪੈਸੇ ਭੇਜਦੀ ਹੈ।
ਕਿਹੜੇ ਕਿਸਾਨਾਂ ਨੂੰ ਨਹੀਂ ਮਿਲਦੀ ਇਹ ਸਕੀਮ
PM Kisan Scheme ਦਾ ਲਾਭ ਕੋਈ ਵੀ ਗਰੀਬ ਕਿਸਾਨ ਲੈ ਸਕਦਾ ਹੈ। ਪਰ ਇਸ ਸਕੀਮ ਲਈ ਕੁਝ ਸ਼ਰਤਾਂ ਵੀ ਸਰਕਾਰ ਵੱਲੋਂ ਤਹਿ ਕੀਤੀਆਂ ਗਈਆਂ ਹਨ, ਜਿਵੇਂ ਕੀ ਇਹ ਸਕੀਮ ਲੈਣ ਵਾਲਾ ਕਿਸਾਨ ਸਰਕਾਰੀ ਨੌਕਰੀ ਨਾ ਕਰਦਾ ਹੋਵੇ। ਇਸ ਤੋਂ ਇਲਾਵਾ 10 ਹਜ਼ਾਰ ਤੋਂ ਵੱਧ ਪੈਨਸ਼ਨ ਲੈਣ ਵਾਲੇ ਕਿਸਾਨ ਤੇ 5P6O ਮੈਂਬਰ ਕਿਸਾਨ ਵੀ ਇਸ ਸਕੀਮ ਦਾ ਲਾਭ ਨਹੀਂ ਲੈ ਸਕਦੇ।
ਇਸ ਸਕੀਮ ਦੀ 15ਵੀਂ ਕਿਸ਼ਤ ਹੋਈ ਸੀ ਟਰਾਂਸਫਰ?
ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਨਵੰਬਰ 2023 ਨੂੰ ਕਿਸਾਨਾਂ ਨੂੰ ਵੱਡਾ ਤੋਹਫਾ ਦਿੰਦਿਆ PM Kisan Scheme ਦੀ 15 ਵੀਂ ਕਿਸ਼ਤ ਭੇਜੀ ਸੀ। ਕੇਂਦਰ ਸਰਕਾਰ ਵੱਲੋਂ ਹੁਣ ਤੱਕ 18 ਕਰੋੜ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ।