ਜੈਪੁਰ। PM Kisan Samman Nidhi ਰਾਜਸਥਾਨ ’ਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਪੀਐਮ ਕਿਸਾਨ ਸਨਮਾਨ ਨਿਧੀ ਤਹਿਤ 2 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਯੋਜਨਾ ’ਚ ਕੇਂਦਰ ਸਰਕਾਰ ਵੱਲੋਂ ਪਹਿਲਾਂ ਤੋਂ ਹੀ ਕਿਸਾਨਾਂ ਨੂੰ ਛੇ ਹਜ਼ਾਰ ਰੁਪਏ ਦਿੱਤੇ ਜਾ ਰਹੇ ਹਨ। ਹੁਣ ਕੁੱਲ 8 ਹਜ਼ਾਰ ਰੁਪਏ ਕਿਸਾਨਾਂ ਨੂੰ ਹਰ ਸਾਲ ਮਿਲਣਗੇ।
ਇਹ ਵੀ ਪੜ੍ਹੋ: Sunam News: ਸੁਨਾਮ ‘ਚ ਵੱਡਾ ਹਾਦਸਾ, ਉਸਾਰੀ ਅਧੀਨ ਸੈਲਰ ਡਿੱਗਿਆ
ਮੁੱਖ ਮੰਤਰੀ ਨੇ ਇਸ ਦੀ ਜਾਣਕਾਰੀ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ‘ਐਕਸ’ ’ਤੇ ਦਿੱਤੀ। ਇਸ ਵਾਧੇ ਨਾਲ ਰਾਜਸਥਾਨ ਸਰਕਾਰ ’ਤੇ ਹਰ ਸਾਲ 1300 ਕਰੋਡ਼ ਰੁਪਏ ਦਾ ਵਾਧੂ ਭਾਰ ਪਵੇਗਾ।
12 ਹਜ਼ਾਰ ਰੁਪਏ ਤੱਕ ਕੀਤੀ ਜਾਵੇਗੀ ਕਿਸਾਨ ਸਨਮਾਨ ਨਿਧੀ
ਭਾਜਪਾ ਨੇ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਸਨਮਾਨ ਨਿਧੀ ’ਚ ਹੋਰ ਵਾਧਾ ਕਰਨ ਦਾ ਵਾਅਦਾ ਚੋਣ ਮਨੋਰਥ ਪੱਤਰ ’ਚ ਕੀਤਾ ਸੀ। ਜਿਸ ਦੇ ਅਨੁਸਾਰ ਕਿਸਾਨ ਸਨਮਾਨ ਨਿਧੀ ਨੂੰ ਹਰ ਸਾਲ ਵਧਾ ਕੇ 12 ਹਜ਼ਾਰ ਰੁਪਏ ਕੀਤਾ ਜਾਵੇਗਾ। ਆਉਣ ਵਾਲੇ ਸਮੇਂ ’ਚ ਸਰਕਾਰ 4000 ਰੁਪਏ ਦੀ ਰਾਸ਼ੀ ਵਧਾਉਣ ਦੀ ਵੀ ਤਿਆਰੀ ਕਰ ਰਹੀ ਹੈ।
2019 ’ਚ ਹੋਇਆ ਸੀ ਯੋਜਨਾ ਦਾ ਐਲਾਨ| PM Kisan Samman Nidhi
1 ਫਰਵਰੀ 2019 ਨੂੰ ਭਾਰਤ ਸਰਕਾਰ ਨੇ ਅੰਤਰਿਮ ਕੇਂਦਰੀ ਬਜਟ ’ਚ ਇਸ ਯੋਜਨਾ ਨੂੰ ਲਾਗੂ ਕਰਨ ਦਾ ਐਲਾਨ ਕਾਤੀ ਸੀ। ਦੇਸ਼ ਭਰ ਦੇ ਕਿਸਾਨ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਇਹ ਯੋਜਨਾ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ਤਹਿਤ ਸਾਰੇ ਪਾਤਰ ਕਿਸਾਨ ਪਰਿਵਾਰਾਂ ਨੂੰ ਤਿੰਨ ਕਿਸ਼ਤਾਂ ’ਚ ਹਰ ਸਾਲ 6 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ। ਰਾਜਸਥਾਨ ਦੇ ਕਿਸਾਨਾਂ ਨੂੰ ਹੁਣ 8 ਹਜ਼ਾਰ ਰੁਪਏ ਮਿਲਣਗੇ। ਸੂਬੇ ਦੇ ਲਗਭਗ 57 ਲੱਖ ਕਿਸਾਨਾਂ ਨੂੰ ਭਜਨ ਲਾਲ ਸਰਕਾਰ 2 ਹਜ਼ਾਰ ਰੁਪਏ ਸਾਲਾਨਾ ਦੇਵੇਗੀ। ਇਹ ਪੈਸੇ ਕਿਸਾਨ ਕਲਿਆਣ ਨਿਧੀ ਰਾਹੀਂ ਦਿੱਤੇ ਜਾਣਗੇ।