ਪਾਲਯੂਚੇਂਕੋਵਾ ਅਤੇ ਬਾਰਬੋਰਾ ਕੇ੍ਰਜੀਕੋਵਾ ਦਰਮਿਆਨ ਹੋਵੇਗੀ ਖਿਤਾਬੀ ਟੱਕਰ
ਪੈਰਿਸ। ਪਹਿਲੀ ਵਾਰ ਰੋਲਾਂ ਗੈਰਾਂ ਦਾ ਸੈਮੀਫਾਈਨਲ ਖੇਡ ਰਹੀਆਂ ਖਿਡਾਰੀਆਂ ’ਚ 31ਵੀਂ ਸੀਡ ਅਨਾਸਤਾਸੀਆ ਪਾਲਯੂਚੇਂਕੋਵਾ ਨੇ ਤਮਾਰਾ ਜਿਦਾਨਸੇਕ ਨੂੰ ਇੱਕ ਘੰਟੇ 34 ਮਿੰਟ ’ਚ 7-5, 6-3 ਨਾਲ ਹਰਾ ਕੇ 52 ਯਤਨਾਂ ’ਚ ਪਹਿਲੀ ਵਾਰ ਕਿਸੇ ਗਰੈਂਡ ਸਲੇਮ ਫ਼ਰੈਂਚ ਓਪਨ ਦੇ ਫਾਈਨਲ ’ਚ ਪ੍ਰਵੇਸ਼ ਕਰ ਲਿਆ ਜਿੱਥੇ ਉਨ੍ਹਾਂ ਦਾ ਮੁਕਾਬਲਾ ਪਹਿਲੀ ਵਾਰ ਫਾਈਨਲ ’ਚ ਪਹੁੰਚੀ ਚੈੱਕ ਗਣਰਾਜ ਦੀ ਖਿਡਾਰੀ ਬਾਰਬੋਰਾ ਕ੍ਰੇਜੀਕੋਵਾ ਨਾਲ ਹੋਵੇਗਾ ਜਿਨ੍ਹਾਂ ਨੇ ਦੂਜੇ ਸੈਮੀਫਾਈਨਲ ’ਚ ਯੂਨਾਨ ਦੀ ਮਾਰੀਆ ਸਕਾਰੀ ਦੀ ਚੁਣੌਤੀ ਨੂੰ ਤਿੰਨ ਘੰਟੇ 18 ਮਿੰਟ ਤੱਕ ਚੱਲੇ ਸਖ਼ਤ ਸੰਘਰਸ਼ ’ਚ 7-5, 4-6, 9-7 ਨਾਲ ਕਾਬੂ ਕੀਤਾ।
ਦੂਜੇ ਸੈਮੀਫਾਈਨਲ ’ਚ ਮੁਕਾਬਲਾ ਕਾਫ਼ੀ ਸੰਘਰਸ਼ਮਈ ਰਿਹਾ ਕ੍ਰੇਜੀਕੋਵਾ ਨੇ ਪਹਿਲਾ ਸੈੱਟ ਜਿੱਤਣ ਤੋਂ ਬਾਅਦ ਦੁੂਜਾ ਸੈਟ ਗਵਾ ਦਿੱਤਾ ਪਰ ਫੈਸਲਾਕੁੰਨ ਸੈਟ ’ਚ ਉਨ੍ਹਾਂ ਨੇ 0-4 ਨਾਲ ਪੱਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਸੈੱਟ ਨੂੰ 6-6 ਦੇ ਸਕੋਰ ਤੱਕ ਪਹੰੁਚਾਇਆ ਅਤੇ ਫਿਰ ਫੈਸਲਾਕੁੰਨ ਸੈਟ ਨੂੰ 9-7 ਨਾਲ ਜਿੱਤ ਕੇ ਪਹਿਲੀ ਵਾਰ ਫ਼ਰੈਂਚ ਓਪਨ ਦੇ ਫਾਈਨਲ ’ਚ ਥਾਂ ਬਣਾ ਲਈ ਕੇ੍ਰਜੀਕੋਵਾ ਇਸ ਤਰ੍ਹਾਂ ਆਪਣੇ ਸੱਤਵੇਂ ਗਰੈਂਡ ਸਲੇਮ ਮੁੱਖ ਡਰਾਅ ’ਚ ਫਾਈਨਲ ’ਚ ਪਹੁੰਚ ਗਈ ਹੈ ਜਦੋਂਕਿ 29 ਸਾਲਾ ਪਾਲਯੂਚੇਂਕੋਵਾ ਪਹਿਲੀ ਮਹਿਲਾ ਖਿਡਾਰੀ ਬਣੀ ਹੈ ਜਿਸ ਨੇ 50 ਤੋਂ ਜਿਆਦਾ ਗਰੈਂਡ ਸਲੇਮ ਖੇਡਣ ਤੋਂ ਬਾਅਦ ਆਪਣੇ ਪਹਿਲੇ ਫਾਈਨਲ ’ਚ ਥਾਂ ਬਣਾਈ ਹੈ ।
ਉਨ੍ਹਾਂ ਨੇ ਆਪਣਾ ਪਹਿਲਾ ਗਰੈਂਡ ਸਲੇਮ 15 ਸਾਲ ਦੀ ਵਾਈਲਡ ਕਾਰਡ ਖਿਡਾਰੀ ਦੇ ਤੌਰ ’ਤੇ ਵਿੰਬਲਡਨ 2007 ’ਚ ਖੇਡਿਆ ਸੀ ਜਿੱਥੇ ਉਹ ਪਹਿਲੇ ਦੌਰ ’ਚ ਡੇਨੀਅਲਾ ਹਾਂਤੁਕੋਵਾ ਤੋਂ ਹਾਰ ਗਈ ਸੀ ਅਤੇ ਇਸ ਹਫ਼ਤੇ ਉਨ੍ਹਾਂ ਨੇ ਆਪਣੇ 52ਵੇਂ ਗਰੈਂਡ ਸਲੇਮ ਦੇ ਮੁੱਖ ਡਰਾਅ ਦੇ ਫਾਈਨਲ ’ਚ ਥਾਂ ਬਣਾ ਲਈ ਹੈ ਪਿਛਲਾ ਰਿਕਾਰਡ ਰੋਬਰਟ ਵਿਸੀ ਦੇ ਨਾਂਅ ਸੀ ਜੋ ਆਪਣੇ 44ਵੇਂ ਗਰੈਂਡ ਸਲੇਮ ਡਰਾਅ ’ਚ 2015 ’ਚ ਯੂਐਸ ਓਪਨ ’ਚ ਉਪ ਜੇਤੂ ਰਹੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।