67ਵੇਂ ਜ਼ਿਲ੍ਹਾ ਪੱਧਰੀ ਤੀਰਅੰਦਾਜ਼ੀ ਮੁਕਾਬਲੇ ’ਚ ਮਾਰੀ ਬਾਜ਼ੀ (Archery Competition)
ਖਿਡਾਰੀਆਂ ਨੇ ਦੋ ਸੋਨ, ਦੋ ਰਜਤ ਸਮੇਤ ਜਿੱਤੇ 5 ਮੈਡਲ
(ਸੱਚ ਕਹੂੰ ਨਿਊਜ) ਕੋਟੜਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਰਾਜਸਥਾਨ ’ਚ ਉਦੈਪੂਰ ਜ਼ਿਲ੍ਹੇ ਦੇ ਆਦੀਵਾਸੀ ਬਾਹੁਲ ਖੇਤਰ ’ਚ ਸਥਾਪਤ ਸ਼ਾਹ ਸਤਿਨਾਮ ਜੀ ਨੋਬਲ ਸਕੂਲ ਦੇ ਹੋਣਹਾਰ ਵਿਦਿਆਰਥੀ ਸਿੱਖਿਆ ਦੇ ਨਾਲ ਨਾਲ ਖੇਡਾਂ ’ਚ ਵੀ ਸਫਲਤਾ ਦਾ ਝੰਡਾ ਲਹਿਰਾ ਰਹੇ ਹਨ ਇਸ ਕ੍ਰਮ ’ਚ 8 ਤੋਂ 11 ਸਤੰਬਰ ਤੱਕ ਮਗਵਾਸ ਝਾੜੋਲ ’ਚ ਹੋਏ 67ਵੇਂ ਜ਼ਿਲ੍ਹਾ ਪੱਧਰੀ ਤੀਰਅੰਦਾਜ਼ੀ ਮੁਕਾਬਲੇ ’ਚ ਸ਼ਾਹ ਸਤਿਨਾਮ ਜੀ ਨੋਬਲ ਸਕੂਲ, ਕੋਟੜਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜ ਤਮਗੇ ਜਿੱਤ ਕੇ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਦਾ ਨਾਂਅ ਰੌਸ਼ਨ ਕੀਤਾ। (Archery Competition)
ਇਹ ਵੀ ਪੜ੍ਹੋ : ਰਿਟਾਇਰਮੈਂਟ ਤੋਂ ਪਹਿਲਾਂ ਜ਼ਰੂਰੀ ਹੈ ਫਾਇਨੈਂਸ਼ੀਅਲ ਪਲਾਨਿੰਗ ਬਣਾਉਣੀ
ਜਾਣਕਾਰੀ ਦਿੰਦਿਆਂ ਸਕੂਲ ਦੇ ਪਿ੍ਰੰਸੀਪਲ ਯੋਗੇਸ਼ ਕੁਮਾਰ ਨੇ ਦੱਸਿਆ ਮੁਕਾਬਲੇ ’ਚ ਅਸ਼ੋਕ ਕੁਮਾਰ ਬੁੰਮਬਾਰੀਆ ਨੇ 50 ਤੇ 30 ਮੀਟਰ ਤੀਰਅੰਦਾਜ਼ੀ ’ਚ ਦੋ ਗੋਲਡ ਮੈਡਲ ਤੇ ਰਣਵੀਰ ਖੈਰ ਨੇ 40, 30 ਮੀਟਰ ਤੇ ਟੀਮ ਮੁਕਾਬਲੇ ਦੀ ਤੀਰਅੰਦਾਜ਼ੀ ਮੁਕਾਬਲੇ ’ਚ ਤਿੰਨ ਸਿਲਵਰ ਮੈਡਲ ਤੇ ਇੱਕ ਕਾਂਸੀ ਤਮਗਾ ਜਿੱਤਿਆ। (Archery Competition) ਜੇਤੂ ਖਿਡਾਰੀਆਂ ਤੇ ਸਕੂਲ ਦੇ ਪ੍ਰਿੰਸੀਪਲ ਨੇ ਇਸ ਜਿੱਤ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ। ਜੇਤੂ ਖਿਡਾਰੀਆਂ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਨੇ ਸਾਨੂੰ ਖੇਡਾਂ ਦੇ ਬਿਹਤਰੀਨ ਟਿਪਸ ਅਤੇ ਤਕਨੀਕ ਦੱਸੀ ਹੈ, ਜਿਨ੍ਹਾਂ ਦਾ ਪਾਲਣ ਕਰਨ ਨਾਲ ਸਾਡੀ ਖੇਡ ’ਚ ਬਹੁਤ ਜਿਆਦਾ ਸੁਧਾਰ ਹੋਇਆ ਤੇ ਇਸ ਦੀ ਬਦੌਲਤ ਸਾਨੂੰ ਜਿੱਤ ਮਿਲੀ ਸਕੂਲ ਦੇ ਪ੍ਰਿੰਸੀਪਲ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਜਿੱਤਣ ’ਤੇ ਵਧਾਈ ਦਿੰਦਿਆਂ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।