ਰਿਟਾਇਰਮੈਂਟ ਤੋਂ ਪਹਿਲਾਂ ਜ਼ਰੂਰੀ ਹੈ ਫਾਇਨੈਂਸ਼ੀਅਲ ਪਲਾਨਿੰਗ ਬਣਾਉਣੀ

Financial Plan

ਅੱਜ ਦੇ ਸਮੇਂ ’ਚ ਆਪਣੀ ਰਿਟਾਇਰਮੈਂਟ ਜ਼ਿੰਦਗੀ ਨੂੰ ਆਰਾਮਦਾਇਕ ਅਤੇ ਟੈਨਸ਼ਨ ਫ੍ਰੀ ਬਣਾਉਣ ਲਈ ਵਿੱਤੀ ਯੋਜਨਾਬੰਦੀ ਕਰਨਾ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਇੱਕ ਸਮਾਰਟ ਰਣਨੀਤੀ ਅਤੇ ਸਹੀ ਨਿਵੇਸ਼ ਦੀ ਚੋਣ ਕਰਦੇ ਹੋ ਤਾਂ ਇੱਕ ਚੰਗਾ ਫੰਡ ਆਪਣੀ ਰਿਟਾਇਰਮੈਂਟ ਲਈ ਇਕੱਠਾ ਕਰ ਸਕਦੇ ਹੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਬਿਨਾਂ ਕਿਸੇ ਜੋਖਿਮ ਅਤੇ ਟੈਕਸ-ਫ੍ਰੀ ਰਿਟਰਨ ਦਾ ਫਾਇਦਾ ਚੁੱਕਦੇ ਹੋਏ ਲਗਭਗ ਤਿੰਨ ਕਰੋੜ ਰੁਪਏ ਦਾ ਰਿਟਾਇਰਮੈਂਟ ਫੰਡ ਕਿਵੇਂ ਬਣਾਇਆ ਜਾ ਸਕਦਾ ਹੈ। (Financial Plan)

1. ਤਣਾਅ ਮੁਕਤ ਰਿਟਾਇਰਮੈਂਟ:ਸਾਰੇ ਲੋਕ ਚਾਹੁੰਦੇ ਹਨ ਕਿ ਜਦੋਂ ਉਹ ਰਿਟਾਇਰ ਹੋਣ ਤਾਂ ਉਨ੍ਹਾਂ ਦੇ ਹੱਥ ’ਚ ਆਪਣੀ ਰਿਟਾਇਰਮੈਂਟ ਦੇ ਦਿਨਾਂ ਦਾ ਆਨੰਦ ਲੈਣ ਲਈ ਚੰਗਾ ਪੈਸਾ ਹੋਵੇ ਪਰ ਜੇਕਰ ਤੁਸੀਂ ਆਪਣੇ ਇਸ ਸੁਪਨੇ ਨੂੰ ਹਕੀਕਤ ’ਚ ਬਦਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਲਈ ਇੱਕ ਸਹੀ ਰਣਨੀਤੀ ਨੂੰ ਫਾਲੋ ਕਰਨਾ ਜ਼ਰੂਰੀ ਹੈ ਇੱਕ ਅਜਿਹੀ ਰਣਨੀਤੀ ਜਿਹੜੀ ਤੁਹਾਡੇ ਨਿਵੇਸ਼ ਨੂੰ ਟੈਕਸ-ਫ੍ਰੀ ਅਤੇ ਰਿਸਕ-ਫ੍ਰੀ ਨਾਲ ਜੋੜਦੀ ਹੈ।
2. ਅਸੈੱਟ ਐਲੋਕੇਸ਼ਨ ਜ਼ਰੂਰੀ:ਇਨ੍ਹਾਂ ਇੰਟਰੂਮੈਂਟ ਦੀਆਂ ਬਰੀਕੀਆਂ ਨੂੰ ਸਮਝਣ ਤੋਂ ਪਹਿਲਾਂ, ਇਹ ਸਮਝਣਾ ਕਿਊਂ ਜ਼ਰੂਰੀ ਹੋ ਜਾਂਦਾ ਹੈ ਕਿ ਸੰਪੱਤੀ ਦੀ ਵੰਡ ਮਹੱਤਵਪੂਰਨ ਹੋ ਜਾਂਦੀ ਹੈ ਇਕਵਿਟੀ ’ਚ ਹਾਈ ਰਿਟਰਨ ਮਿਲਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ, ਇਸ ਲਈ ਤੁਹਾਨੂੰ ਨਿਵੇਸ਼ ਦਾ ਕੁਝ ਹਿੱਸਾ ਇਕਵਿਟੀ ’ਚ ਲਾਉਣਾ ਚਾਹੀਦਾ ਹੈ ਇਕਵਿਟੀ ਨਾਲ ਜੋਖ਼ਿਮ ਵੀ ਜੁੜਿਆ ਹੈ ਇਸ ਲਈ ਇਸ ਜੋਖਮ ਨੂੰ ਘੱਟ ਕਰਨ ਅਤੇ ਆਪਣੇ ਨਿਵੇਸ਼ ਦਾ ਕੁਝ ਹਿੱਸਾ ਟੈਕਸ-ਫ੍ਰੀ ਅਤੇ ਰਿਸਕ-ਫ੍ਰੀ ਰੱਖਣ ਲਈ ਅਜਿਹੀ ਜਗ੍ਹਾ ’ਚ ਲਾਉਣਾ ਚਾਹੀਦਾ ਹੈ, ਜਿਸ ਵਿੱਚ ਇਕਵਿਟੀ ਵਾਂਗ ਵੋਲੈਟੀਲਿਟੀ ਨਾ ਹੋਵੇ, ਇੱਕ ਸਮਝਦਾਰੀ ਵਾਲਾ ਕਦਮ ਸਾਬਤ ਹੋ ਸਕਦਾ ਹੈ।

Financial Plan

ਇਹ ਵੀ ਪੜ੍ਹੋ : ਕੇਰਲ ’ਚ ਨਿਪਾਹ ਵਾਇਰਸ ਨਾਲ ਦੋ ਮੌਤਾਂ,  4 ਜ਼ਿਲ੍ਹਿਆਂ ’ਚ ਅਲਰਟ. ਮਾਸਕ ਪਹਿਨਣਾ ਲਾਜ਼ਮੀ

3. ਟੈਕਸ-ਫ਼੍ਰੀ, ਰਿਸਕ-ਫ੍ਰੀ ਅਤੇ ਸੁਰੱਖਿਅਤ ਲਾਕ-ਇਨ ਪੀਰੀਅਡ ਵਾਲੇ ਤਿੰਨ ਬਦਲ: ਨਿਵੇਸ਼ ਦੀ ਇਸ ਯਾਤਰਾ ਨੂੰ ਸ਼ੁਰੂ ਕਰਨ ਲਈ ਨਿਵੇਸ਼ਕਾਂ ਨੂੰ ਰੁਜ਼ਗਾਰ ਨਾਲ 21 ਸਾਲਾਂ ਤੱਕ ਹਰ ਸਾਲ 5.5 ਲੱਖ ਰੁਪਏ ਨਿਵੇਸ਼ ਕਰਨ ਦੀ ਕਮਿਟਮੈਂਟ ਵਰਗੇ ਕੁਝ ਕ੍ਰਿਟੀਕਲ ਕੰਪੋਨੈਂਟ ਦੀ ਜ਼ਰੂਰਤ ਹੋਵੇਗੀ ਟੈਕਸ-ਫ਼੍ਰੀ ਰਿਟਰਨ, ਘੱਟ ਤੋਂ ਘੱਟ ਰਿਸਕ ਅਤੇ ਇੱਕ ਸਕਿਓਰ ਲਾਕ-ਇਨ ਪੀਰੀਅਡ ਵਾਲੇ ਤਿੰਨ ਨਿਵੇਸ਼ ਸਾਧਨਾਂ ’ਤੇ ਇੱਕ ਨਜ਼ਰ ਮਾਰਦੇ ਹਾਂ:

1. ਪਬਲਿਕ ਪ੍ਰੋਵੀਡੈਂਟ ਫੰਡ: ਇਹ ਨਿਵੇਸ਼ ਸਾਧਨ 7.1 ਫੀਸਦੀ ਦਾ ਵਿਆਜ਼ ਰੇਟ ਆਫਰ ਕਰਦਾ ਹੈ ਅਤੇ ਇਸ ਵਿੱਚ 15 ਸਾਲ ਦਾ ਲਾਕ-ਇਨ ਪੀਰੀਅਡ ਹੁੰਦਾ ਹੈ।
2. ਸੁਕੰਨਿਆ ਸਮਰਿੱਧੀ ਯੋਜਨਾ : ਇਹ ਨਿਵੇਸ਼ ਸਾਧਨ 8 ਫੀਸਦੀ ਦੀ ਵਿਆਜ਼ ਦਰ ਦਿੰਦਾ ਹੈ ਅਤੇ ਇਸ ਦਾ ਲਾਕ-ਇਨ ਪੀਰੀਅਡ 21 ਸਾਲ ਦਾ ਹੁੰਦਾ ਹੈ।
3. ਵੋਲੇਂਟਰੀ ਪ੍ਰੋਵੀਡੈਂਟ ਫੰਡ: ਇਹ ਨਿਵੇਸ਼ ਸਾਧਨ 8.15 ਫੀਸਦੀ ਦੀ ਵਿਆਜ਼ ਦਰ ਦਿੰਦਾ ਹੈ ਅਤੇ ਇਸ ਵਿੱਚ 5 ਸਾਲ ਦਾ ਲਾਕ-ਇਨ ਪੀਰੀਅਡ ਹੁੰਦਾ ਹੈ

ਤਣਾਅ ਮੁਕਤ ਰਣਨੀਤੀ :  (Financial Plan)

  • 21 ਸਾਲ ਤੱਕ ਹਰ ਸਾਲ 5.5 ਲੱਖ ਰੁਪਏ ਦਾ ਨਿਵੇਸ਼ ਕਰੋ
  •  ਟੈਕਸ-ਫ੍ਰੀ ਅਤੇ ਰਿਸਕ-ਫ਼੍ਰੀ ਲਾਭ ਲੈਣ ਲਈ ਪੀਪੀਐੱਫ, ਐੱਸਐੱਸਵਾਈ ਅਤੇ ਵੀਪੀਐੱਫ
    ਦੇ ਕੰਬੀਨੇਸ਼ਨ ਦੀ ਕੋਈ ਇੱਕ ਚੋਣ ਕਰੋ
  •  ਸਮੇਂ ਨਾਲ ਆਪਣੇ ਨਿਵੇਸ਼ ਨੂੰ ਵੀ ਲਗਾਤਾਰ ਵਧਾਉਦੇ ਰਹੋ ਜਿਵੇਂ-ਜਿਵੇਂ ਤੁਹਾਡੀ
    ਤਨਖਾਹ ਵਧਦੀ ਹੈ ਆਪਣਾ ਨਿਵੇਸ਼ ਵੀ ਵਧਾਓ
  •  ਇਨ੍ਹਾਂ ਨਿਵੇਸ਼ ਯੰਤਰਾਂ ਦੀਆਂ ਵਿਆਜ਼ ਦਰਾਂ ਨਾਲ ਕੰਪਾਉਡਿੰਗ ਦੀ ਪਾਵਰ ਨਿਵੇਸ਼ਕਾਂ
    ਨੂੰ ਕਾਫੀ ਮਾਤਰਾ ’ਚ ਪੈਸਾ ਇਕੱਠਾ ਕਰਨ ’ਚ ਮੱਦਦ ਕਰੇਗੀ ਜੋ ਨਾ ਸਿਰਫ ਟੈਕਸ-ਫ਼੍ਰੀ ਹੈ
    ਬਲਕਿ ਰਿਸਕ-ਫ੍ਰੀ ਵੀ ਹੈ
  •  ਤੁਹਾਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਕਿਸੇ ਮਾਹਿਰ ਨਾਲ ਗੱਲ ਕਰਨ ਤੋਂ
    ਬਾਅਦ ਹੀ ਨਿਵੇਸ਼ ਕਰੋ।