ਦੁਕਾਨਦਾਰਾਂ ਕੋਲੋਂ 175 ਕਿਲੋ ਪਲਾਸਟਿਕ ਜਬਤ, ਕੀਤੇ 3 ਚਲਾਨ

Shopkeepers
175 ਕਿਲੋ ਪਲਾਸਟਿਕ/ਪੋਲੀਥੀਨ ਜਬਤ ਮੌਕੇ ਦੀ ਤਸਵੀਰ (ਰਜਨੀਸ਼ ਰਵੀ)

ਨਜਾਇਜ ਕਬਜੇ ਕਰਨ ਵਾਲਿਆਂ ਨੂੰ ਨਗਰ ਕੌਂਸਲ ਵੱਲੋਂ ਚੇਤਾਵਨੀ

ਫਾਜ਼ਿਲਕਾ (ਰਜਨੀਸ਼ ਰਵੀ)। ਨਗਰ ਕੌਂਸਲ ਫਾਜ਼ਿਲਕਾ ਦੇ ਸਟਾਫ ਵੱਲੋਂ ਗਤੀਵਿਧੀਆਂ ਦੀ ਲੜੀ ਤਹਿਤ ਪਲਾਸਟਿਕ ਅਤੇ ਪਲਾਸਟਿਕ ਦੇ ਸਮਾਨ ਦੀ ਵਰਤੋਂ ਕਰਨ ਵਾਲੇ ਦੁਕਾਨਦਾਰਾਂ (Shopkeepers) ਖਿਲਾਫ ਕਾਰਵਾਈ ਕੀਤੀ ਗਈ। ਇਸ ਮੌਕੇ 175 ਕਿਲੋ ਪਲਾਸਟਿਕ/ਪੋਲੀਥੀਨ ਜਬਤ ਕਰਕੇ ਮੌਕੇ *ਤੇ ਨਸ਼ਟ ਕੀਤਾ ਗਿਆ ਅਤੇ 3 ਚਲਾਨ ਵੀ ਕੀਤੇ ਗਏ।

ਕਾਰਜ ਸਾਧਕ ਅਫਸਰ ਸ੍ਰੀ ਮੰਗਤ ਕੁਮਾਰ ਦੀ ਅਗਵਾਈ ਹੇਠ ਪਾਬੰਦੀਸ਼ੁਦਾ ਪਲਾਸਟਿਕ ਦੀ ਵਰਤੋਂ ਕਰਨ ਵਾਲਿਆਂ ਖਿਲਾਫ ਨਗਰ ਕੌਂਸਲ ਫਾਜ਼ਿਲਕਾ ਵੱਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਲਾਸਟਿਕ ਦੇ ਲਿਫਾਫੇ ਜ਼ੋ ਕਿ ਗਲਦੇ ਨਹੀਂ, ਇਸ ਦੀ ਵਰਤੋਂ ਵਾਤਾਵਰਣ ਦੇ ਲਈ ਹਾਨੀਕਾਰਕ ਹੈ। ਉਨ੍ਹਾਂ ਕਿਹਾ ਕਿ ਪਲਾਸਟਿਕ ਦੀ ਵਰਤੋਂ ਕਰਨ ਉਪਰੰਤ ਸੜਕਾਂ ‘ਤੇ ਸੁੱਟ ਦਿੱਤਾ ਜਾਂਦਾ ਹੈ ਜ਼ੋ ਗਲੀਆਂ ਨਾਲੀਆਂ ਵਿਖੇ ਪਾਣੀ ਦੀ ਨਿਕਾਸੀ ਤੇ ਸੀਵਰੇਜ ਸਿਸਟਮ ਦੇ ਕਾਰਜ ਵਿਚ ਰੁਕਵਾਟ ਦਾ ਕਾਰਨ ਬਣਦੇ ਹਨ।

ਪਲਾਸਟਿਕ ਦੀ ਵਰਤੋਂ  | Shopkeepers

ਸੁਪਰਡੰਟ ਸ੍ਰੀ ਨਰੇਸ਼ ਖੇੜਾ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਜਾਗਰੂਕ ਕੀਤਾ ਗਿਆ ਹੈ ਕਿ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਕਰਨ ਦੀ ਬਜਾਏ ਕਪੜੇ ਦੇ ਬਣੇ ਕੇਰੀ ਬੈਗ ਦੀ ਵਰਤੋਂ ਕਰਨੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਲਾਸਟਿਕ ਦੀ ਵਰਤੋਂ ਕਰਨ ‘ਤੇ ਪੂਰਨ ਤੌਰ *ਤੇ ਪਾਬੰਦੀ ਲਗਾਈ ਗਈ ਹੈ ਨਾ ਹੀ ਇਸਨੂੰ ਕੋਈ ਵੇਚੇ ਅਤੇ ਨਾ ਹੀ ਖਰੀਦੇ।ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੂੰ ਵੀ ਅਗਾਉ ਤੌਰ *ਤੇ ਸੂਚਿਤ ਕੀਤਾ ਗਿਆ ਹੈ ਕਿ ਪਲਾਸਟਿਕ ਜਾਂ ਪਲਾਸਟਿਕ ਤੋਂ ਬਣੇ ਸਮਾਨ ਨੂੰ ਵਰਤੋਂ ਵਿਚ ਨਾ ਲਿਆਂਦਾ ਜਾਵੇ, ਪਲਾਸਟਿਕ ਦੀ ਵਰਤੋਂ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਆਰੰਭੀ ਜਾਵੇਗੀ।

ਇਸ ਤੋਂ ਇਲਾਵਾ ਦੁਕਾਨਦਾਰਾਂ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ ਦੁਕਾਨਾਂ ਦੇ ਤੈਅ ਘੇਰੇ ਅੰਦਰ ਹੀ ਸਮਾਨ ਰੱਖਿਆ ਜਾਵੇ। ਦੁਕਾਨਾਂ ਤੋਂ ਬਾਹਰ ਸਮਾਨ ਰੱਖ ਕੇ ਜਿੰਨ੍ਹਾਂ ਦੁਕਾਨਦਾਰਾਂ ਵੱਲੋਂ ਨਜਾਇਜ ਕਬਜਾ ਕੀਤਾ ਗਿਆ ਉਨ੍ਹਾਂ ਨੂੰ ਵੀ ਸਮਾਨ ਦੁਕਾਨ ਅੰਦਰ ਰੱਖਣ ਬਾਰੇ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਨਜਾਇਜ ਕਬਜਾ ਕਰਨ ਨਾਲ ਜਿਥੇ ਆਵਾਜਾਈ ‘ਚ ਵਿਘਨ ਪੈਂਦਾ ਹੈ ਉਥੇ ਸਫਾਈ ਸੇਵਕਾਂ ਵੱਲੋਂ ਦੁਕਾਨ ਤੋਂ ਬਾਹਰ ਵਧੇ ਹੋਏ ਥੜਿਆਂ ਹੇਠਾਂ ਸਫਾਈ ਕਰਨ ਵਿਚ ਮੁਸ਼ਕਲ ਪੇਸ਼ ਆਉਂਦੀ ਹੈ। ਇਸ ਮੌਕੇ ਸੈਨੇਟਰੀ ਇਸੰਪੈਕਟਰ ਜਗਦੀਪ ਅਰੋੜਾ, ਸੀ.ਐਫ. ਪਵਨ ਤੇ ਗੁਰਵਿੰਦਰ ਸਿੰਘ, ਮੋਟੀਵੇਟਰ ਦਵਿੰਦਰ ਤੇ ਸਾਹਿਲ, ਓਮ ਪ੍ਰਕਾਸ਼, ਸੰਜੈ, ਨਾਨਕ ਚੰਦ, ਸੰਦੀਪ, ਲਵਲੀ, ਸੁੰਦਰ ਲਾਲ ਤੇ ਹੋਰ ਸਟਾਫ ਮੌਜੂਦ ਸੀ।