ਅਮਰੀਕਾ ‘ਚ ਜਹਾਜ਼ ਹਾਦਸਾਗ੍ਰਸ਼ਤ

Corona United States

ਅਮਰੀਕਾ ‘ਚ ਜਹਾਜ਼ ਹਾਦਸਾਗ੍ਰਸ਼ਤ

ਵਾਸ਼ਿੰਗਟਨ। ਅਮਰੀਕਾ ‘ਚ ਛੇ ਵਿਅਕਤੀਆਂ ਨੂੰ ਲਿਜਾ ਰਿਹਾ ਇੱਕ ਜਹਾਜ਼ ਉਟਾਹ ਦੇ ਰਿਹਾਇਸ਼ੀ ਇਲਾਕੇ ‘ਚ ਹਾਦਸਾਗ੍ਰਸ਼ਤ ਹੋ ਗਿਆ। ਅਮਰੀਕੀ ਸੰਘੀ ਹਵਾਬਾਜ਼ੀ ਪ੍ਰਸ਼ਾਸਨ (ਐਫਏਏ) ਨੇ ਇਹ ਜਾਣਕਾਰੀ ਦਿੱਤੀ।

 

ਐਫਏਏ ਨੇ ਜਾਰੀ ਇੱਕ ਬਿਆਨ ‘ਚ ਦੱਸਿਆ ਕਿ ਛੇ ਵਿਅਕਤੀਆਂ ਨੂੰ ਲਿਜਾ ਰਿਹਾ ਇੱਕ ਇੰਜਣ ਵਾਲਾ ਪਾਈਪਰ ਪੀਏ-32 ਜਹਾਜ਼ ਸ਼ਨਿੱਚਰਵਾਰ ਨੂੰ ਉਟਾਹ ਦੇ ਵੈਸਟ ਜਾਰਡਨ ‘ਚ ਰਿਹਾਇਸ਼ੀ ਖੇਤਰ ਦੇ ਪਿੱਛੇ  ਹਾਦਸਾਗ੍ਰਸ਼ਤ ਹੋ ਗਿਆ। ਫਾਕਸ 13 ਨਿਊਜ਼ ਅਨੁਸਾਰ ਹਾਦਸੇ ‘ਚ ਕਈ ਲੋਕ ਜਖ਼ਮੀ ਹੋਏ ਹਨ ਤੇ ਤਿੰਨ ਮਕਾਨ ਨੁਕਸਾਨੇ ਗਏ ਹਨ। ਐਫਏਏ ਤੇ ਕੌਮੀ ਆਵਾਜਾਈ ਸੁਰੱਖਿਆ ਬੋਰਡ ਹਾਦਸੇ ਦੇ ਕਾਰਨਾਂ ਦੀ ਜਾਂਚ ਕਰੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here