Canada Plane Crash: ਕੈਨੇਡਾ ਦੇ ਟੋਰੰਟੋ ਹਵਾਈ ਅੱਡੇ ’ਤੇ ਜਹਾਜ਼ ਹਾਦਸਾਗ੍ਰਸਤ, 18 ਜ਼ਖਮੀ

Canada Plane Crash
Canada Plane Crash: ਕੈਨੇਡਾ ਦੇ ਟੋਰੰਟੋ ਹਵਾਈ ਅੱਡੇ ’ਤੇ ਜਹਾਜ਼ ਹਾਦਸਾਗ੍ਰਸਤ, 18 ਜ਼ਖਮੀ

ਤਕਨੀਕੀ ਖਰਾਬੀ ਬਣੀ ਕਾਰਨ | Canada Plane Crash

Canada Plane Crash: ਟੋਰੰਟੋ (ਏਂਜਸੀ)। ਕੈਨੇਡਾ ਦੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਲੈਂਡਿੰਗ ਦੌਰਾਨ ਡੈਲਟਾ ਏਅਰਲਾਈਨਜ਼ ਦਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ’ਚ 18 ਵਿਅਕਤੀ ਜ਼ਖਮੀ ਹੋਏ ਹਨ, ਜਿਨ੍ਹਾਂ ’ਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਹਾਜ਼ ’ਚ 76 ਯਾਤਰੀ ਤੇ 4 ਚਾਲਕ ਦਲ ਦੇ ਮੈਂਬਰ ਸਨ। ਮੀਡੀਆ ਰਿਪੋਰਟਾਂ ਅਨੁਸਾਰ, ਜਹਾਜ਼ ਅਮਰੀਕਾ ਦੇ ਮਿਨੀਆਪੋਲਿਸ ਤੋਂ ਟੋਰਾਂਟੋ ਆ ਰਿਹਾ ਸੀ। ਫਲੈਪ ਐਕਚੁਏਟਰ ਫੇਲੀਅਰ (616) ਕਾਰਨ ਜਹਾਜ਼ ਅਚਾਨਕ ਪਲਟ ਗਿਆ।.

ਇਹ ਖਬਰ ਵੀ ਪੜ੍ਹੋ : Faridkot Bus Accident: ਸਵੇਰੇ-ਸਵੇਰੇ ਪੰਜਾਬ ’ਚ ਵੱਡਾ ਹਾਦਸਾ, ਨਾਲੇ ’ਚ ਡਿੱਗੀ ਬੱਸ, 5 ਦੀ ਮੌਤ, 40 ਤੋਂ ਜ਼ਿਆਦਾ ਜ਼ਖ…

ਇਸਦਾ ਮਤਲਬ ਹੈ ਕਿ ਲੈਂਡਿੰਗ ਦੌਰਾਨ ਜਹਾਜ਼ ਦੇ ਖੰਭਾਂ ਦੇ ਫਲੈਪ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੇ ਸਨ। ਇਸ ਦੇ ਨਾਲ ਹੀ ਕੁਝ ਵਿਅਕਤੀਆਂ ਦਾ ਕਹਿਣਾ ਹੈ ਕਿ ਹਾਦਸੇ ਸਮੇਂ ਟੋਰਾਂਟੋ ’ਚ ਭਾਰੀ ਬਰਫ਼ਬਾਰੀ ਸੀ। ਮੌਸਮ ਵਿਗਿਆਨ ਕੈਨੇਡਾ ਅਨੁਸਾਰ, 65 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ। ਇਸ ਕਾਰਨ ਜਹਾਜ਼ ਪਲਟ ਗਿਆ। ਹਾਲਾਂਕਿ, ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਟਰਾਂਸਪੋਰਟੇਸ਼ਨ ਸੇਫਟੀ ਬੋਰਡ ਆਫ਼ ਕੈਨੇਡਾ ਹਾਦਸੇ ਦੀ ਜਾਂਚ ਕਰ ਰਿਹਾ ਹੈ। ਯੂਐਸ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ (ਐਨਟੀਐਸਬੀ) ਵੀ ਇਸ ’ਚ ਮਦਦ ਕਰ ਰਿਹਾ ਹੈ।

ਪਾਇਲਟ ਨੇ ਦੱਸਿਆ, ਜਹਾਜ਼ ਉਲਟਾ ਸੀ ਤੇ ਸੜ ਰਿਹਾ ਸੀ | Canada Plane Crash

  • ਹਾਦਸੇ ਤੋਂ ਤੁਰੰਤ ਬਾਅਦ, ਹੈਲੀਕਾਪਟਰ ਪਾਇਲਟ ਨੇ ਏਅਰ ਟਰੈਫਿਕ ਕੰਟਰੋਲ (ਏਟੀਸੀ) ਨਾਲ ਗੱਲ ਕੀਤੀ। ਇਸ ’ਚ ਉਸਨੇ ਦੱਸਿਆ ਸੀ ਕਿ ਜਹਾਜ਼ ਉਲਟਾ ਸੀ ਤੇ ਸੜ ਰਿਹਾ ਸੀ।
  • ਹਾਦਸੇ ਤੋਂ ਬਾਅਦ ਟੋਰਾਂਟੋ ਹਵਾਈ ਅੱਡੇ ’ਤੇ 200 ਤੋਂ ਜ਼ਿਅਦਾ ਉਡਾਣਾਂ ਨੂੰ ਅਸਥਾਈ ਤੌਰ ’ਤੇ ਰੋਕ ਦਿੱਤਾ ਗਿਆ ਸੀ, ਪਰ ਕੁਝ ਘੰਟਿਆਂ ’ਚ ਉਡਾਣਾਂ ਮੁੜ ਸ਼ੁਰੂ ਹੋ ਗਈਆਂ।

LEAVE A REPLY

Please enter your comment!
Please enter your name here