ਫਿਲੀਪੀਨਜ਼ ‘ਚ ਜਹਾਜ਼ ਹਾਦਸਾ, ਚਾਰ ਮੌਤਾਂ

ਫਿਲੀਪੀਨਜ਼ ‘ਚ ਜਹਾਜ਼ ਹਾਦਸਾ, ਚਾਰ ਮੌਤਾਂ

ਮਨੀਲਾ। ਫਿਲੀਪੀਨਜ਼ ਦੇ ਇਸਾਬੇਲਾ ਪ੍ਰਾਂਤ ‘ਚ ਵੀਰਵਾਰ ਨੂੰ ਰਾਤ ਹਵਾਈ ਫੌਜ ਦੇ ਹੈਲੀਕਾਪਟਰ ਦੇ ਉਡਾਣ ਭਰਨ ਦੌਰਾਨ ਹਾਦਸਾਗ੍ਰਸ਼ਤ ਹੋ ਜਾਣ ਨਾਲ ਉਸ ‘ਚ ਸਵਾਰ ਪੰਜ ‘ਚੋਂ ਚਾਰ ਫੌਜੀਆਂ ਦੀ ਮੌਤ ਹੋ ਗਈ।

 

ਫਿਲੀਪੀਂਸ ਦੇ ਹਥਿਆਰ ਬਲਾਂ (ਏਐਫਪੀ) ਦੇ ਬੁਲਾਰੇ ਮੇਜਰ ਜਨਰਲ ਐਡਗਾਰਡ ਆਰਵਲੋ ਨੇ ਦੱਸਿਆ ਕਿ ਫਿਲੀਪੀਨਜ਼ ਏਅਰ ਫੋਰਸ (ਪੀਏਐਫ) ਯੂਐਚ-1 ਡੀ. ਹੈਲੀਪਕਾਪਟਰ ਰਾਤ ਉੱਡਾਣ ਦਾ ਪ੍ਰੀਖਣ ਕਰ ਰਿਹਾ ਸੀ। ਉਦੋਂ ਸਥਾਨਕ ਸਮੇਂ ਅਨੁਸਾਰ ਸ਼ਾਮ ਕਰੀਬ ਸੱਤ ਵਜੇ ਇਹ ਹਾਦਸਾ ਵਾਪਰਿਆ। ਉਨ੍ਹਾਂ ਦੱਸਿਆ ਕਿ ਜਹਾਜ਼ ‘ਚ ਸਵਾਰ ਪੰਜ ‘ਚੋਂ ਇੱਕ ਵਿਅਕਤੀ ਬਚ ਗਿਆ ਹੈ ਤੇ ਉਸ ਨੂੰ ਸੱਟਾਂ ਲੱਗੀਆਂ ਹਨ। ਪੰਜ ਮੈਂਬਰਾਂ ‘ਚੋ ਦੋ ਪਇਲਟ ਤੇ ਪਾਇਲਟ ਟੀਮ ਦੇ ਤਿੰਨ ਮੈਂਬਰ ਸ਼ਾਮਲ ਸਨ। ਇਸ ਹੈਲੀਕਾਪਟਰ ਨੇ ਕਾਯਯਨ ਹਵਾਈ ਫੌਜ ਦੇ ਐਨਵੀਜੀ ਕੇਂਦਰ ਤੋਂ ਉੱਡਾਣ ਭਰੀ ਸੀ, ਜਿਸ ਤੋਂ ਤੁਰੰਤ ਬਾਅਦ ਇਹ ਹਾਦਸਾ ਵਾਪਰ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here