Nepal Plane Crash: ਨੇਪਾਲ ’ਚ ਜਹਾਜ਼ ਹਾਦਸਾਗ੍ਰਸਤ, 18 ਦੀ ਮੌਤ

Nepal Plane Crash

ਪਾਇਲਟ ਹੋਇਆ ਜਖਮੀ, ਹਸਪਤਾਲ ‘ਚ ਕਰਵਾਇਆ ਦਾਖਲ

ਕਾਠਮੰਡੂ ਦੇ ਹਵਾਈ ਅੱਡੇ ਤੋਂ ਉਡਾਣ ਭਰਨ ਸਮੇਂ ਹੋਇਆ ਹਾਦਸਾ

ਕਾਠਮੰਡੂ (ਏਜੰਸੀ)। ਨੇਪਾਲ ਦੀ ਰਾਜਧਾਨੀ ਕਾਠਮੰਡੂ ’ਚ ਇੱਕ ਜਹਾਜ ਕਰੈਸ਼ ਹੋ ਗਿਆ ਹੈ। ਜਹਾਜ ’ਚ ਸਵਾਰ 19 ਲੋਕਾਂ ’ਚੋਂ 18 ਦੀ ਮੌਤ ਹੋ ਗਈ ਹੈ। ਜਖਮੀ ਪਾਇਲਟ ਕੈਪਟਨ ਮਨੀਸ਼ ਸਾਕਿਆ ਨੂੰ ਹਸਪਤਾਲ ਲਿਜਾਇਆ ਗਿਆ ਹੈ। ਜਹਾਜ ਕਾਠਮੰਡੂ ਤੋਂ ਪੋਖਰਾ ਜਾ ਰਿਹਾ ਸੀ। ਜਹਾਜ ਨੇ ਤ੍ਰਿਭੁਵਨ ਹਵਾਈ ਅੱਡੇ ਤੋਂ ਉਡਾਣ ਭਰੀ। ਇਸ ਤੋਂ ਥੋੜ੍ਹੀ ਦੇਰ ਬਾਅਦ ਇਹ ਸਵੇਰੇ ਕਰੀਬ 11 ਵਜੇ ਕਰੈਸ਼ ਹੋ ਗਿਆ। 9- ਜਹਾਜ ਸੂਰਿਆ ਏਅਰਲਾਈਨਜ ਦਾ ਸੀ। Nepal Plane Crash

Read This : Kurkuri Rasili Jalebi: ਹੁਣ ਕਰਿਸਪੀ ਜਲੇਬੀ ਲਈ ਨਹੀਂ ਜਾਣਾ ਪਵੇਗਾ ਬਾਹਰ, ਘਰ ’ਤੇ ਵੀ ਤਿਆਰ ਕੀਤੀ ਜਾ ਸਕਦੀ ਹੈ ਸਵਾਦ…

ਕਾਠਮੰਡੂ ਪੋਸਟ ਮੁਤਾਬਕ ਪੁਲਿਸ ਤੇ ਫਾਇਰਫਾਈਟਰਜ ਦੀਆਂ ਟੀਮਾਂ ਮੌਕੇ ’ਤੇ ਬਚਾਅ ਕਾਰਜ ਚਲਾ ਰਹੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਇੱਕ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਕਰੈਸ਼ ਹੋਣ ਤੋਂ ਬਾਅਦ ਜਹਾਜ ਵਿੱਚ ਅੱਗ ਲੱਗ ਗਈ। ਇਸ ਨੂੰ ਤੁਰੰਤ ਬੁਝਾਇਆ ਗਿਆ। ਘਟਨਾ ਵਾਲੀ ਥਾਂ ਤੋਂ ਸਾਹਮਣੇ ਆਈਆਂ ਤਸਵੀਰਾਂ ’ਚ ਧੂੰਏਂ ਦਾ ਗੁਬਾਰ ਉੱਠਦਾ ਦਿਖਾਈ ਦੇ ਰਿਹਾ ਹੈ। ਹਾਲਾਂਕਿ ਹਾਦਸੇ ਦੇ ਕਾਰਨਾਂ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। Nepal Plane Crash

ਚਸ਼ਮਦੀਦ ਨੇ ਕਿਹਾ- ਟੇਕਆਫ ਹੁੰਦੇ ਝਟਕਾ ਲੱਗਾ, ਫਿਰ ਕਰੈਸ਼ ਹੋਇਆ | Nepal Plane Crash

ਘਟਨਾ ਸਥਾਨ ’ਤੇ ਮੌਜੂਦ ਚਸ਼ਮਦੀਦਾਂ ਨੇ ਗੱਲਬਾਤ ਕਰਦਿਆਂ ਦੱਸਿਆ, ‘ਜਹਾਜ ਨੇ ਰਨਵੇਅ ਦੇ ਦੱਖਣੀ ਸਿਰੇ ਤੋਂ ਉਡਾਨ ਭਰੀ ਸੀ। ਜਹਾਜ ਨੂੰ ਅਚਾਨਕ ਝਟਕਾ ਲੱਗਿਆ ਤੇ ਉਸ ਦਾ ਵਿੰਗ ਜਮੀਨ ਨਾਲ ਟਕਰਾ ਗਿਆ। ਇਸ ਤੋਂ ਬਾਅਦ ਜਹਾਜ ਨੂੰ ਅੱਗ ਲੱਗ ਗਈ। ਇਸ ਤੋਂ ਬਾਅਦ ਇਹ ‘ਬੁੱਧ’ ਡਿੱਗ ਪਿਆ। Nepal Plane Crash