ਮਹਾਨ ਇਤਿਹਾਸਕ ਘਟਨਾ ਨਾਲ ਸਬੰਧਿਤ ਸਥਾਨ ਅਲਫਰੈਡ ਪਾਰਕ
ਅਲਫਰੈਡ ਪਾਰਕ ਇਲਾਹਾਬਾਦ, ਉੱਤਰ ਪ੍ਰਦੇਸ਼ ਦਾ ਸਭ ਤੋਂ ਵੱਡਾ ਪਾਰਕ ਹੈ, ਜਿਸ ਨੂੰ ਭਾਰਤ ਦੇ ਪ੍ਰਸਿੱਧ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਦੇ ਨਾਂਅ ‘ਤੇ ‘ਚੰਦਰ ਸ਼ੇਖਰ ਆਜ਼ਾਦ ਪਾਰਕ’ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਹ ਪਾਰਕ 133 ਏਕੜ ‘ਚ ਫੈਲਿਆ ਹੋਇਆ ਹੈ ਇਹ ਪਾਰਕ ਭਾਰਤੀ ਇਤਿਹਾਸ ਦੀਆਂ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਰਿਹਾ ਹੈ ਇਸੇ ਪਾਰਕ ‘ਚ ਮਹਾਨ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਨੇ ਦੇਸ਼ ਲਈ ਆਪਣੇ ਪ੍ਰਾਣਾਂ ਦੀ ਬਲੀ ਦਿੱਤੀ ਸੀ। ਇਸ ਪਾਰਕ ਦਾ ਨਿਰਮਾਣ ਰਾਜ ਕੁਮਾਰ ਅਲਫਰੈਡ ਡਿਊਕ ਆਫ ਐਡਿਨਬਰਾ ਦੇ ਇਲਾਹਾਬਾਦ ਆਉਣ ਨੂੰ ਯਾਦਗਾਰ ਬਣਾਉਣ ਲਈ ਕੀਤਾ ਗਿਆ ਸੀ।
Places associated with great historical events Alfred Park
ਇਸ ਪਾਰਕ ‘ਚ ਹੀ ਚੰਦਰ ਸ਼ੇਖਰ ਆਜ਼ਾਦ ਨੇ ਅੰਗਰੇਜ਼ ਪੁਲਿਸ ਨਾਲ ਹੋਏ ਮੁਕਾਬਲੇ ਦੌਰਾਨ ਸ਼ਹਾਦਤ ਪ੍ਰਾਪਤ ਕੀਤੀ ਸੀ ਪ੍ਰਸਿੱਧ ਕ੍ਰਾਂਤੀਕਾਰੀ ਰਾਮ ਪ੍ਰਸਾਦ ਬਿਸਮਿਲ ਦੀ ਅਗਵਾਈ ‘ਚ ਚੰਦਰ ਸ਼ੇਖਰ ਆਜ਼ਾਦ ਨੇ ‘ਕਾਕੋਰੀ ਕਾਂਡ’ ਤੇ ਸਾਂਡਰਸ ਦੇ ਕਤਲ ‘ਚ ਮੁੱਖ ਭੁਮਿਕਾ ਨਿਭਾਈ ਸੀ। ਅਲਫਰੈਡ ਪਾਰਕ ‘ਚ 1931 ‘ਚ ਚੰਦਰ ਸ਼ੇਖਰ ਆਜ਼ਾਦ ਨੇ ਰੂਸ ਦੀ ਬੋਲਸੇਵਿਕ ਕ੍ਰਾਂਤੀ ਦੀ ਤਰਜ਼ ‘ਤੇ ਸਮਾਜਵਾਦੀ ਕ੍ਰਾਂਤੀ ਦਾ ਸੱਦਾ ਦਿੱਤਾ ਸੀ ਕਾਕੋਰੀ ਕਾਂਡ ਤੋਂ ਬਾਅਦ ਜਦੋਂ ਚੰਦਰ ਸ਼ੇਖਰ ਆਜ਼ਾਦ 27 ਫਰਵਰੀ, 1931 ਨੂੰ ਇਲਾਹਾਬਾਦ ਦੇ ਅਲਫਰੈਡ ਪਾਰਕ ‘ਚ ਬੈਠੇ ਆਪਣੇ ਮਿੱਤਰ ਸੁਖਦੇਵ ਰਾਏ ਨਾਲ ਵਿਚਾਰਾਂ ਕਰ ਰਹੇ ਸਨ, ਤਾਂ ਉਨ੍ਹਾਂ ਨੂੰ ਘੇਰ ਲਿਆ ਗਿਆ।
ਇੱਕ ਗੱਦਾਰ ਦੇਸ਼ਧ੍ਰੋਹੀ ਦੀ ਗੁਪਤ ਸੂਚਨਾ ‘ਤੇ ਸੀ. ਆਈ. ਡੀ. ਦਾ ਐੱਸ. ਐੱਸ. ਪੀ. ਨਾਟ ਬਾਬਰ ਜੀਪ ਲੈ ਕੇ ਉੱਥੇ ਜਾ ਪਹੁੰਚਿਆ ਉਸ ਦੇ ਪਿੱਛੇ-ਪਿੱਛੇ ਵੱਡੀ ਗਿਣਤੀ ‘ਚ ਪੁਲਿਸ ਵੀ ਆ ਗਈ ਚੰਦਰ ਸ਼ੇਖਰ ਆਜ਼ਾਦ ਨੇ ਆਪਣੇ ਸਾਥੀਆਂ ਨੂੰ ਤੁਰੰਤ ਉੱਥੋਂ ਨਿੱਕਲ ਜਾਣ ਲਈ ਕਿਹਾ। ਦੋਵਾਂ ਪਾਸਿਓਂ ਤੋਂ ਭਿਆਨਕ ਗੋਲੀਬਾਰੀ ਹੋਈ ਜਦੋਂ ਚੰਦਰ ਸ਼ੇਖਰ ਆਜ਼ਾਦ ਕੋਲ ਸਿਰਫ ਇੱਕ ਗੋਲ਼ੀ ਰਹਿ ਗਈ ਤਾਂ ਉਸ ਨੇ ਆਪਣੇ-ਆਪ ਨੂੰ ਜ਼ਿੰਦਗੀ ਭਰ ਆਜ਼ਾਦ ਰੱਖਣ ਦੀ ਕਸਮ ਨਿਭਾਉਂਦਿਆਂ ਆਖ਼ਰੀ ਗੋਲ਼ੀ ਆਪਣੀ ਕੰਨਪੱਟੀ ‘ਤੇ ਮਾਰ ਲਈ ਤੇ ਸ਼ਹੀਦ ਹੋ ਗਏ।
ਇਹ ਘਟਨਾ ਭਾਰਤੀ ਇਤਿਹਾਸ ਦੇ ਸੁਨਹਿਰੀ ਪੰਨਿਆਂ ‘ਚ ਹਮੇਸ਼ਾ ਲਈ ਦਰਜ ਹੋ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.