ਪਿਆਰਾ ਸਿੰਘ ਦੇ ਘਰ ਦੀ ਡਿੰਗੂ ਡਿੰਗੂ ਕਰਦੀ ਹਾਲਤ ਦਾ ਡਰ ਮੁੱਕਿਆ

Piara Singh, Dera sacha sauda, welfare

ਸਾਧ ਸੰਗਤ ਵੱਲੋਂ ਕੀਤੇ ਕਾਰਜ ਦੀ ਪਿੰਡ ‘ਚ ਖੂਬ ਹੋ ਰਹੀ ਹੈ ਪ੍ਰਸ਼ੰਸ਼ਾ

ਰਾਜਪੁਰਾ (ਅਜਯ ਕਮਲ)। ਘਰ ਦੀ ਡਿੰਗੂ ਡਿੰਗੂ ਕਰਦੀ ਹਾਲਤ ਦੇਖ ਪਿਆਰਾ ਸਿੰਘ ਦਾ ਮਨ ਹਰ ਸਮੇਂ ਉਦਾਸ ਰਹਿੰਦਾ ਸੀ ਅਤੇ ਉਸ ਨੂੰ ਹਰ ਵੇਲੇ ਇਹ ਝੋਰਾ ਖਾਈ ਜਾਂਦਾ ਕਿ ਉਸ ਨੂੰ ਵੀ ਕਦੇ ਪੱਕਾ ਮਕਾਨ ਨਸੀਬ ਹੋਵੇਗਾ ਵੀ ਕਿ ਨਹੀਂ। ਇਸ ਬਾਰੇ ਜਦੋਂ ਬਲਾਕ ਮਦਨਪੁਰ ਚਲਹੇੜੀ ਦੇ ਜਿੰਮੇਵਾਰਾਂ ਅਤੇ ਸਾਧ-ਸੰਗਤ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਤੁਰੰਤ ਪਿਆਰਾ ਸਿੰਘ ਲਈ ਪੱਕਾ ਮਕਾਨ ਬਣਾਉਣ ਦਾ ਬੀੜਾ ਚੁੱਕਿਆ ਅਤੇ ਉਸਨੂੰ ਪੱਕਾ ਮਕਾਨ ਬਣਾਕੇ ਉਸ ਹਵਾਲੇ ਕਰ ਦਿੱਤਾ।

ਇਸ ਸਬੰਧੀ 15 ਮੈਂਬਰ ਬਲਜਿੰਦਰ ਸਿੰਘ ਇੰਸਾਂ ਨੇ ਦੱਸਿਆ ਕਿ ਬਲਾਕ ਮਦਨਪੁਰ ਚਲੇਹੜੀ ਦੀ ਸਾਧ-ਸੰਗਤ ਨੇ ਪਿੰਡ ਪਹੇਰ ਕਲਾਂ ਦੇ ਇੱਕ ਲੋੜਵੰਦ ਪਰਿਵਾਰ ਨੂੰ ਮਕਾਨ ਬਣਾਕੇ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪਿਆਰਾ ਸਿੰਘ ਦੀ ਆਰਥਿਕ ਸਥਿਤੀ ਕਾਫੀ ਕਮਜੋਰ ਹੈ ਅਤੇ ਉਸ ਦੇ ਘਰ ਦੀ ਹਾਲਤ ਬਹੁਤ ਜਿਆਦਾ ਮਾੜੀ ਸੀ। ਉਸਨੇ ਘਰ ਬਣਾਉਣ ਲਈ ਸਾਧ-ਸੰਗਤ ਨੂੰ ਬੇਨਤੀ ਕੀਤੀ ਤਾਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਅਤੇ ਸਮੂਹ ਸਾਧ-ਸੰਗਤ ਦੇ ਸਹਿਯੋਗ ਨਾਲ ਉਕਤ ਦਾ ਮਕਾਨ ਬਣਾ ਕਿ ਦਿੱਤਾ ਗਿਆ। ਡੇਰਾ ਪ੍ਰੇਮੀਆਂ ਵੱਲੋਂ ਕੀਤੇ ਗਏ ਇਸ ਕਾਰਜ ਦੀ ਸਾਰੇ ਪਿੰਡ ਵਿੱਚ ਪ੍ਰਸ਼ੰਸ਼ਾ ਕੀਤੀ ਜਾ ਰਹੀ ਹੈ ਅਤੇ ਲੋਕਾਂ ਦਾ ਕਹਿਣਾ ਹੈ ਕਿ ਅੱਜ ਦੇ ਜਮਾਨੇ ਵਿੱਚ ਭਰਾ-ਭਰਾ ਦਾ ਵੈਰੀ ਬਣਿਆ ਹੋਇਆ ਉਥੇ ਡੇਰਾ ਪ੍ਰੇਮੀ ਆਪਣੇ ਮੁਰਸ਼ਿਦ ਦੇ ਬਚਨਾਂ ‘ਤੇ ਚੱਲਦੇ ਹੋਏ ਮਾਨਵਤਾ ਦੀ ਸੇਵਾ ਵਿੱਚ ਦਿਨ ਰਾਤ ਲੱਗੇ ਹੋਏ ਹਨ। Dera sacha sauda

ਇਸ ਮੌਕੇ 15 ਮੈਂਬਰ ਬਲਜੀਤ ਇੰਸਾਂ, ਸੁਖਵੀਰ ਇੰਸਾਂ, ਮੇਵਾ ਇੰਸਾਂ, ਬਲਵਿੰਦਰ ਰਿੰਕੂ ਇੰਸਾਂ, ਵੀਰਦਵਿੰਦਰ ਇੰਸਾਂ, ਰਾਜੇਸ ਇੰਸਾਂ, ਹਰੀਸ ਇੰਸਾਂ, ਵਿਜੈ ਕੁਮਾਰ ਇੰਸਾਂ, ਰਕੇਸ ਇੰਸਾਂ, ਮਹਿੰਦਰ ਸੰਟੀ ਇੰਸਾਂ, ਚੰਨਾ ਰਾਮ ਇੰਸਾਂ, ਸੈਕੀ ਇੰਸਾਂ, ਸਤੀਸ ਇੰਸਾਂ, ਚਰਨਦਾਸ ਇੰਸਾਂ ਭੰਗੀਦਾਸ,ਅਸਵਨੀ ਇੰਸਾਂ, ਰਜੇਸ ਮੋਗਾ ਇੰਸਾਂ ਤੋ ਇਲਾਵਾ ਭੈਣ ਬਲਵਿੰਦਰ ਕੌਰ ਇੰਸਾਂ, ਕਿਰਨਾ ਇੰਸਾਂ, ਕਰਮਜੀਤ ਇੰਸਾਂ, ਕ੍ਰਿਸ਼ਨਾਦੇਵੀ ਇੰਸਾਂ, ਪੂਸਪਾ ਇੰਸਾਂ, ਨੀਸਾਂ ਇੰਸਾਂ, ਇੰਦਰਜੀਤ ਕੌਰ ਇੰਸਾਂ ਦੇ ਨਾਲ ਵੱਡੀ ਗਿਣਤੀ ਵਿੱਚ ਸੇਵਾਦਾਰ ਮੌਜੂਦ ਸੀ । Dera sacha sauda

ਸੁਪਨਾ ਪੂਰਾ ਹੋਇਆ

ਇਸ ਮੌਕੇ ਪਿਆਰਾ ਸਿੰਘ ਇੰਸਾਂ ਨੇ ਕਿਹਾ ਕਿ ਉਸਦੀ ਆਰਥਿਕ ਸਥਿਤੀ ਬਹੁਤ ਜਿਆਦਾ ਕਮਜ਼ੋਰ ਹੈ ਅਤੇ ਪੱਕਾ ਮਕਾਨ ਬਣਾਉਣਾ ਉਸਦਾ ਸੁਪਨਾ ਸੀ, ਪਰ ਸਥਿਤੀ ਕਮਜੋਰ ਹੋਣ ਕਾਰਨ ਉਹ ਪੱਕਾ ਮਕਾਨ ਨਹੀਂ ਬਣਾ ਪਾ ਰਿਹਾ ਸੀ। ਉਨ੍ਹਾਂ ਕਿਹਾ ਕਿ ਬਲਾਕ ਮਦਨਪੁਰ ਚਲਹੇੜੀ ਦੀ ਸਾਧ-ਸੰਗਤ ਨੇ ਪੱਕਾ ਮਕਾਨ ਬਣਾ ਉਸ ਦਾ ਸੁਪਨਾ ਪੂਰਾ ਕਰ ਦਿੱਤਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।