ਫੋਟੋਗ੍ਰਾਫ਼ੀ, ਇੱਕ ਸੁੰਦਰ ਭਵਿੱਖ

Photography,  Beautiful,  Future, Carrier

ਫੋਟੋਗ੍ਰਾਫ਼ੀ ਖੁਦ ਨੂੰ ਪ੍ਰਗਟ ਕਰਨ ਦਾ ਇੱਕ ਜ਼ਰੀਆ ਹੈ ਫੈਸ਼ਨ ਫੋਟੋਗ੍ਰਾਫ਼ਰ, ਵਾਈਲਡ ਲਾਈਫ਼ ਫੋਟੋਗ੍ਰਾਫ਼ਰ, ਇੰਡਸਟ੍ਰੀਅਲ ਫੋਟੋਗ੍ਰਾਫ਼ਰ, ਪ੍ਰੋਡਕਟ ਫੋਟੋਗ੍ਰਾਫ਼ੀ, ਟਰੈਵਲ ਟੈਂਡ ਟੂਰਿਜ਼ਮ ਫੋਟੋਗ੍ਰਾਫ਼ੀ ਆਦਿ ਨਾ ਜਾਣੇ ਕਿੰਨੇ ਸਪੈਸ਼ਲਾਈਜੇਸ਼ਨ ਇਸ ਪੇਸ਼ੇ ਵਿਚ ਹਨ।ਫੋਟੋਗ੍ਰਾਫੀ ਵਿਅਕਤੀ ਦੇ ਅੰਦਰ ਛੁਪੀ ਕਲਾ ਅਤੇ ਰਚਨਾਤਮਿਕਤਾ ਦੇ ਪ੍ਰਗਟਾਵੇ ਦਾ ਜ਼ਰੀਆ ਹੈ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਕੁਝ ਲੋਕ ਸ਼ੌਂਕੀਆ ਫੋਟੋਗ੍ਰਾਫ਼ੀ ਕਰਦੇ ਹਨ ਤੇ ਅੱਗੇ ਚੱਲ ਕੇ ਅਕਸਰ ਉਹ ਆਪਣੇ ਇਸ ਸ਼ੌਂਕ ਨੂੰ ਹੀ ਆਪਣਾ ਕਰੀਅਰ ਬਣਾ ਲੈਂਦੇ ਹਨ ਟੈਕਨਾਲੋਜੀ ਦੀ ਤਰੱਕੀ ਦੇ ਨਾਲ ਹੀ ਕਮਿਊੁਨੀਕੇਸ਼ਨ ਦੇ ਮਾਧਿਅਮ ਵਿਕਸਿਤ ਹੋਏ ਇਸੇ ਦੇ ਨਾਲ ਹੀ ਫੋਟੋਗ੍ਰਾਫ਼ੀ ਦਾ ਵੀ ਵਿਕਾਸ ਹੋਇਆ ਹੈ।

ਫੋਟੋਗ੍ਰਾਫ਼ੀ ਖੁਦ ਨੂੰ ਪ੍ਰਗਟ ਕਰਨ ਦਾ ਇੱਕ ਜ਼ਰੀਆ ਹੈ ਫੈਸ਼ਨ ਫੋਟੋਗ੍ਰਾਫ਼ਰ, ਵਾਈਲਡ ਲਾਈਫ਼ ਫੋਟੋਗ੍ਰਾਫ਼ਰ, ਇੰਡਸਟ੍ਰੀਅਲ ਫੋਟੋਗ੍ਰਾਫ਼ਰ, ਪ੍ਰੋਡਕਟ ਫੋਟੋਗ੍ਰਾਫ਼ੀ, ਟਰੈਵਲ ਟੈਂਡ ਟੂਰਿਜ਼ਮ ਫੋਟੋਗ੍ਰਾਫ਼ੀ ਆਦਿ ਨਾ ਜਾਣੇ ਕਿੰਨੇ ਸਪੈਸ਼ਲਾਈਜੇਸ਼ਨ ਇਸ ਪੇਸ਼ੇ ਵਿਚ ਹਨ ਅੱਜ ਹਰ ਛੋਟੇ-ਵੱਡੇ ਪ੍ਰੋਗਰਾਮ ਵਿਚ, ਫੈਸ਼ਨ ਸ਼ੋਅ ਵਿਚ, ਮੀਡੀਆ ਖੇਤਰ ਤੋਂ ਇਲਾਵਾ ਹੋਰ ਥਾਈਂ ਫੋਟੋਗ੍ਰਾਫ਼ੀ ਦਾ ਚਲਣ ਵਧ ਗਿਆ ਹੈ ਇਨ੍ਹਾਂ ਖੇਤਰਾਂ ਵਿਚ ਡਿਜ਼ੀਟਲ ਫੋਟੋਗ੍ਰਾਫ਼ੀ ਦੀ ਮੰਗ ਵਧੀ ਹੈ ਕਿਹਾ ਜਾਂਦਾ ਹੈ ਕਿ ਇੱਕ ਫੋਟੋ ਦਸ ਹਜ਼ਾਰ ਸ਼ਬਦਾਂ ਦੇ ਬਰਾਬਰ ਹੁੰਦੀ ਹੈ ਫੋਟੋਗ੍ਰਾਫ਼ੀ ਇੱਕ ਕਲਾ ਹੈ, ਜਿਸ ਵਿਚ ਵਿਜ਼ੁਅਲ ਕਮਾਂਡ ਦੇ ਨਾਲ-ਨਾਲ ਟੈਕਨੀਕਲ ਨਾਲੇਜ਼ ਵੀ ਜ਼ਰੂਰੀ ਹੈ ਫੋਟੋਗ੍ਰਾਫ਼ੀ ਇੱਕ ਬਿਹਤਰ ਕਰੀਅਰ ਬਦਲ ਸਾਬਤ ਹੋ ਸਕਦੀ ਹੈ।

ਕਲਪਨਾ ਕੀ ਕਸੌਟੀ

ਮਾਹਿਰ ਫੋਟੋਗ੍ਰਾਫ਼ਰ ਬਣਨ ਲਈ ਜ਼ਰੂਰੀ ਹੈ ਕਿ ਤੁਹਾਡੇ ਵਿਚ ਮਾਹੌਲ ਨੂੰ ਪੜ੍ਹਨ ਅਤੇ ਆਪਣੀ ਰਚਨਾਤਮਿਕਤਾ ਦੇ ਜਰੀਏ ਕਿਸੇ ਪਲ ਨੂੰ ਕੈਮਰੇ ਵਿਚ ਕੈਦ ਕਰਨ ਦੀ ਕਲਾ ਹੋਵੇ ਇਸ ਖੇਤਰ ਵਿਚ ਟ੍ਰੇੇਨਿੰਗ ਬੇਸ਼ੱਕ ਤੁਹਾਡੀ ਕਲਾ ਨੂੰ ਨਿਖਾਰੇਗੀ ਪਰ ਫੋਟੋਗ੍ਰਾਫ਼ੀ ਲਈ ਕਲਪਨਾਸ਼ੀਲਤਾ ਵਰਗੇ ਜਮਾਂਦਰੂ ਗੁਣ ਜ਼ਰੂਰੀ ਹਨ ਇੱਕ ਮਸ਼ਹੂਰ ਫੋਟੋਗ੍ਰਾਫ਼ਰ ਦਾ ਕਹਿਣਾ ਹੈ ਕਿ ਫੋਟੋਗ੍ਰਾਫ਼ਰ ਬਣਦੇ ਨਹੀਂ ਪੈਦਾ ਹੁੰਦੇ ਹਨ ਜੇਕਰ ਤੁਹਾਡੇ ਅੰਦਰ ਕਲਪਨਾ ਸ਼ਕਤੀ ਹੈ ਤਾਂ ਤੁਸੀਂ ਇੱਕ ਕਾਮਯਾਬ ਫੋਟੋਗ੍ਰਾਫ਼ਰ ਬਣ ਸਕਦੇ ਹੋ ਇਹ ਅਜਿਹਾ ਫੀਲਡ ਹੈ ਜਿੱਥੇ ਮੁਕਾਬਲਾ ਬਹੁਤ ਹੈ ਪਰ ਤੁਹਾਡੇ ਮੌਲਿਕ ਵਿਚਾਰ ਅਤੇ ਕਲਪਨਾ ਸ਼ਕਤੀ ਤੁਹਾਨੂੰ ਭੀੜ ਤੋਂ ਵੱਖ ਕਰ ਦੇਵੇਗੀ।

ਸਿੱਖਿਆ ਯੋਗਤਾ

ਫੋਟੋਗ੍ਰਾਫ਼ੀ ਲਈ ਘੱਟੋ-ਘੱਟ ਗ੍ਰੈਜ਼ੂਏਸ਼ਨ ਹੋਣਾ ਲਾਜ਼ਮੀ ਹੈ ਦੇਸ਼ ਭਰ ਵਿਚ ਕਈ ਇੰਸਟੀਚਿਊਟ ਫੋਟੋਗ੍ਰਾਫ਼ੀ ਵਿਚ ਡਿਗਰੀ ਜਾਂ ਸਰਟੀਫਿਕੇਟ ਕੋਰਸ ਕਰਵਾਉਂਦੇ ਹਨ ਇੱਕ ਕਾਮਯਾਬ ਫੋਟੋਗ੍ਰਾਫ਼ਰ ਬਣਨ ਲਈ ਡੀਪ ਸਟੱਡੀ ਤੇ ਚੰਗੇ ਵਿਜ਼ਨ ਦਾ ਹੋਣਾ ਜ਼ਰੂਰੀ ਹੈ।

ਸੈਲਰੀ ਪੈਕੇਜ਼

ਕੁਝ ਦੇਰ ਪਹਿਲਾਂ ਤੱਕ ਇਹ ਖੇਤਰ ਸਾਡੇ ਦੇਸ਼ ਵਿਚ ਜ਼ਿਆਦਾ ਫੇਮਸ ਨਹੀਂ ਸੀ ਤੇ ਕਮਾਈ ਦੇ ਸਾਧਨ ਵੀ ਸੀਮਿਤ ਸਨ ਪਰ ਗਲੋਬਲਾਈਜੇਸ਼ਨ ਤੋਂ ਬਾਅਦ ਹੁਣ ਇਸ ਖੇਤਰ ਵਿਚ ਚੰਗਾ ਪੈਸਾ ਕਮਾਇਆ ਜਾ ਸਕਦਾ ਹੈ ਕਿਸੇ ਸੰਸਥਾਨ ਨਾਲ ਜੁੜਨ ‘ਤੇ ਅਸਾਨੀ ਨਾਲ 10 ਤੋਂ 20 ਹਜ਼ਾਰ ਰੁਪਏ ਮਹੀਨਾ ਦੀ ਕਮਾਈ ਹੋ ਸਕਦੀ ਹੈ ਇੱਕ ਤਜ਼ਰਬੇਕਾਰ ਫੋਟੋਗ੍ਰਾਫ਼ਰ ਪ੍ਰਤੀ ਮਹੀਨਾ ਅਸਾਨੀ ਨਾਲ ਇੱਕ ਲੱਖ ਰੁਪਇਆ ਕਮਾ ਸਕਦਾ ਹੈ ਇਸ ਤੋਂ ਇਲਾਵਾ ਕੁਝ ਸੀਨੀਅਰ ਫੋਟੋਗ੍ਰਾਫ਼ਰਜ਼ ਵੀ ਆਪਣੇ ਅਸਿਸਟੈਂਟ ਰੱਖਦੇ ਹਨ, ਜੋ ਨਾ ਸਿਰਫ਼ ਸਿਖਾਉਂਦੇ ਹਨ ਸਗੋਂ 10 ਤੋਂ 12 ਹਜ਼ਾਰ ਰੁਪਏ ਸੈਲਰੀ ਵੀ ਦਿੰਦੇ ਹਨ।

ਪੈਸਾ ਅਤੇ ਸ਼ੋਹਰਤ

ਪ੍ਰਿੰਟ, ਇਲੈਕਟ੍ਰਾਨਿਕ ਅਤੇ ਇੰਟਰਨੈੱਟ ਮੀਡੀਆ ਵਿਚ ਫੋਟੋ ਦੀ ਅਹਿਮ ਭੂਮਿਕਾ ਹੁੰਦੀ ਹੈ ਜੇਕਰ ਫੋਟੋਗ੍ਰਾਫ਼ਰ ਆਪਣੀ ਰਚਨਾਤਮਿਕਤਾ ਦੇ ਦਮ ‘ਤੇ ਕੁਝ ਵੱਖਰਾ ਕਰਨ ਦੀ ਸਮਰੱਥਾ ਰੱਖਦਾ ਹੈ ਤਾਂ ਉਸ ਲਈ ਪੈਸਾ ਅਤੇ ਪ੍ਰਸਿੱਧੀ ਦੀ ਕੋਈ ਕਮੀ ਨਹੀਂ ਮਿਡੀਆ ਦੇ ਜ਼ਰੀਏ ਫੋਟੋਗ੍ਰਾਫ਼ਰ ਦੀ ਕਲਾ ਅਤੇ ਉਸਦਾ ਨਾਂਅ ਹਜ਼ਾਰਾਂ-ਲੱਖਾਂ ਲੋਕਾਂ ਤੱਕ ਪਹੁੰਚਦਾ ਹੈ ਮੀਡੀਆ ਤੋਂ ਇਲਾਵਾ ਕਈ ਹੋਰ ਸੰਸਥਾਨ ਹਨ, ਜਿੱਥੇ ਫੋਟੋਗ੍ਰਾਫ਼ੀ ਦੀ ਜ਼ਰੂਰਤ ਹੁੰਦੀ ਹੈ।

ਕਰੀਅਰ ਸੰਭਾਵਨਾਵਾਂ

ਫੈਸ਼ਨ ਇੰਡਸਟ੍ਰੀਜ਼, ਕਾਰਪੋਰੇਟ ਅਤੇ ਇੰਡਸਟ੍ਰੀਅਲ ਸੈਕਟਰ ਦੇ ਵਿਕਸਿਤ ਹੋਣ ਨਾਲ ਇਸ ਫੀਲਡ ਵਿਚ ਸੰਭਾਵਨਾਵਾਂ ਵਧ ਗਈਆਂ ਹਨ ਫੈਸ਼ਨ ਇੰਡਸਟਰੀ ਦੇ ਵਧਣ-ਫੁੱਲਣ ਦੇ ਨਾਲ ਹੀ ਫੈਸ਼ਨ ਫੋਟੋਗ੍ਰਾਫ਼ੀ ਵਿਚ ਗਲੈਮਰ ਜੁੜ ਚੁੱਕਾ ਹੈ ਅੱਜ ਹਰ ਕੰਪਨੀ ਆਪਣੇ ਪ੍ਰੋਡਕਟ ਦੇ ਨਾਲ ਕਲੈਂਡਰ, ਮੈਗਜ਼ੀਨ, ਇਸ਼ਤਿਹਾਰ ਬ੍ਰੋਸ਼ਰ ਪ੍ਰਕਾਸ਼ਿਤ ਕਰਦੀ ਹੈ ਇਨ੍ਹਾਂ ਵਿਚ ਆਕਰਸ਼ਕ ਅਤੇ ਸਟਾਈਲਿਸ਼ ਫੋਟੋ ਦੀ ਖਾਸ ਭੂਮਿਕਾ ਹੁੰਦੀ ਹੈ ਇਨ੍ਹਾਂ ਸਭ ਲਈ ਫੈਸ਼ਨ ਫੋਟੋਗ੍ਰਾਫ਼ਰ ਦੀ ਬਹੁਤ ਜ਼ਰੂਰਤ ਹੈ ਤਕਨੀਕੀ ਤੌਰ ‘ਤੇ ਸਮਰੱਥ ਹੋਣ ‘ਤੇ ਇਸ ਖੇਤਰ ‘ਚ ਭਵਿੱਖ ਬਹੁਤ ਉੱਜਵਲ ਹੈ।

ਫੀਸ

ਸਰਕਾਰੀ ਇੰਸਟੀਚਿਊਟ ਅਤੇ ਯੂਨੀਵਰਸਿਟੀ ਵਿਚ ਇਹ ਕੋਰਸ ਕਾਫ਼ੀ ਸਸਤੇ ਹੁੰਦੇ ਹਨ ਜਿਨ੍ਹਾਂ ਦੀ ਮਿਆਦ 1 ਤੋਂ 5 ਸਾਲ ਦੀ ਹੁੰਦੀ ਹੈ ਅਤੇ ਇਸ ਕੋਰਸ ਲਈ ਤੁਹਾਨੂੰ ਲਗਭਗ 50 ਹਜ਼ਾਰ ਤੱਕ ਦੀ ਫੀਸ ਦੇਣੀ ਪੈਂਦੀ ਹੈ ਕੋਰਸ ਤੋਂ ਪਹਿਲਾਂ ਤੁਹਾਨੂੰ ਇੱਕ ਦਾਖ਼ਲਾ ਪ੍ਰੀਖਿਆ ਦੇਣੀ ਪੈਂਦੀ ਹੈ ਜਿਸ ਤੋਂ ਬਾਅਦ ਤੁਹਾਡੀ ਚੋਣ ਕੀਤੀ ਜਾਂਦੀ ਹੈ ਪ੍ਰਾਈਵੇਟ ਇੰਸਟੀਚਿਊਟ ਵਿਚ ਇਹ ਸਾਰੇ ਕੋਰਸ 1 ਮਹੀਨੇ ਤੋਂ ਲੈ ਕੇ 5 ਸਾਲ ਤੱਕ ਦੇ ਹੁੰਦੇ ਹਨ ਅਤੇ ਇਸਦੀ ਫੀਸ 40 ਹਜ਼ਾਰ ਤੋਂ ਲੱਖਾਂ ਤੱਕ ਹੁੰਦੀ ਹੈ ।

ਸੰਸਥਾਨ

  • ਇੰਡੀਅਨ ਇੰਸਟੀਚਿਊਟ ਫਾਰ ਡਿਵੈਲਮੈਂਟ ਇਨ ਐਜ਼ੂਕੇਸ਼ਨ ਐਂਡ ਐਡਵਾਂਸਡ ਸਟੱਡੀਜ਼, ਅਹਿਮਦਾਬਾਦ
    ਕਾਲਜ ਆਫ਼ ਆਰਟਸ, ਤਿਲਕ ਮਾਰਗ ਦਿੱਲੀ ।
  • ਏਜੇਕੇ ਮਾਸ ਕਮਿਊਨੀਕੇਸ਼ਨ ਸੈਂਟਰ, ਜਾਮੀਆ ਮਿਲੀਆ ਇਸਲਾਮੀਆ, ਨਵੀਂ ਦਿੱਲੀ ।
  • ਨੈਸ਼ਨਲ ਇੰਸਟੀਚਿਊਟ ਆਫ਼ ਡਿਜ਼ਾਇਨ, ਅਹਿਮਦਾਬਾਦ ।
  • ਸੈਂਟਰ ਫਾਰ ਰਿਸਰਚ ਆਰਟ ਆਫ਼ ਫ਼ਿਲਮਜ਼ ਐਂਡ ਟੈਲੀਵਿਜ਼ਨ, ਨਵੀਂ ਦਿੱਲੀ ।
  • ਦਿੱਲੀ ਸਕੂਲ ਆਫ਼ ਫੋਟੋਗ੍ਰਾਫ਼ੀ ।
  • ਨੈਸ਼ਨਲ ਇੰਸਟੀਚਿਊਟ ਆਫ਼ ਫੋਟੋਗ੍ਰਾਫ਼ੀ, ਮੁੰਬਈ ।
  • ਸਰ ਜੇ ਜੇ ਸਕੂਲ ਆਫ਼ ਐਪਲਾਇਡ ਆਰਟ, ਮੁੰਬਈ ।
  • ਜਵਾਹਰ ਲਾਲ ਨਹਿਰੂ ਟੈਕਨਾਲੋਜੀਕਲ ਯੂਨੀਵਰਸਿਟੀ, ਹੈਦਰਾਬਾਦ।