Welfare: ਫਿਲੀਪੀਂਸ ਦੀ ਸਾਧ-ਸੰਗਤ ਨੇ ਕੀਤਾ 34 ਯੂਨਿਟ ਖੂਨਦਾਨ

Welfare
ਫਿਲੀਪੀਂਸ : ਖੂਨਦਾਨ ਕਰਨ ਤੋਂ ਬਾਅਦ ਖੂਨਦਾਨੀ।

Welfare: (ਸੱਚ ਕਹੂੰ ਨਿਊਜ਼) ਫਿਲੀਪੀਂਸ। ਡੇਰਾ ਸੱਚਾ ਸੌਦਾ ਵੱਲੋਂ ਦਿੱਤੀ ਜਾ ਰਹੀ ਮਾਨਵਤਾ ਭਲਾਈ ਦੀਆਂ ਸਿੱਖਿਆ ’ਤੇ ਚੱਲਦਿਆਂ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰ ਵਿਦੇਸ਼ਾਂ ’ਚ ਵੀ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਬੜੇ ਉਤਸ਼ਾਹ ਨਾਲ ਕਰ ਰਹੇ ਹਨ ਇਸ ਤਹਿਤ ਬੀਤੇ ਦਿਨ ਫਿਲੀਪੀਂਸ ਦੀ ਸਾਧ-ਸੰਗਤ ਵੱਲੋਂ ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਮਹੀਨੇ ਦੀ ਖੁਸ਼ੀ ’ਚ ਬਲੱਡ ਬੈਂਕ ਐਲ ਰਕਵਾਇਰ ਬਿਲਡਿੰਗ ਤਾਰਲਾਕ, ਸਿਟੀ ’ਚ ਬਲੱਡ ਕੈਂਪ ਲਾਇਆ ਗਿਆ।

ਇਹ ਵੀ ਪੜ੍ਹੋ: England Welfar News: ਸਥਾਪਨਾ ਮਹੀਨੇ ਦੀ ਖੁਸ਼ੀ ’ਚ ਇੰਗਲੈਂਡ ਦੀ ਸਾਧ-ਸੰਗਤ ਨੇ ਕੀਤਾ 23 ਯੂਨਿਟ ਖ਼ੂਨਦਾਨ

ਇਸ ਦੌਰਾਨ ਸਾਧ-ਸੰਗਤ ਵੱਲੋਂ 34 ਯੂਨਿਟ ਖੂਨਦਾਨ ਕੀਤਾ ਗਿਆ ਖੂਨਦਾਨ ਸਬੰਧੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਪਾਇਆ ਗਿਆ ਦੂਰ-ਦੂਰ ਤੋਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਵਲੰਟੀਅਰ ਖੂਨਦਾਨ ਕਰਨ ਲਈ ਬਲੱਡ ਬੈਂਕ ’ਚ ਪਹੁੰਚੇ ਸਾਧ-ਸੰਗਤ ਦੇ ਇਸ ਉਤਸ਼ਾਹ ਨੂੰ ਦੇਖ ਕੇ ਬਲੱਡ ਬੈਂਕ ਦੇ ਅਧਿਕਾਰੀਆਂ ਵੱਲੋਂ ਸ਼ਲਾਘਾ ਕੀਤੀ ਗਈ। ਇਸ ਮੌਕੇ ਜਿੰਮੇਵਾਰਾਂ ਨੇ ਦੱਸਿਆ ਕੀ ਸਾਧ-ਸੰਗਤ ਸਮੇਂ-ਸਮੇਂ ’ਤੇ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 168 ਮਾਨਵਤਾ ਭਲਾਈ ਕਾਰਜਾਂ ’ਚ ਭਾਗ ਲੈਂਦੀ ਰਹਿੰਦੀ ਹੈ।