ਸਾਡੇ ਨਾਲ ਸ਼ਾਮਲ

Follow us

14.8 C
Chandigarh
Friday, February 20, 2026
More
    Home ਇੱਕ ਨਜ਼ਰ ਪੈਟਰੋਲ 74 ਰੁਪ...

    ਪੈਟਰੋਲ 74 ਰੁਪਏ ਤੇ ਪਹੁੰਚਿਆ, ਡੀਜਲ 72 ਰੁਪਏ ਤੋਂ ਪਾਰ

    Petrol, Diesel, Prices, Down

    ਪੈਟਰੋਲ 74 ਰੁਪਏ ਤੇ ਪਹੁੰਚਿਆ, ਡੀਜਲ 72 ਰੁਪਏ ਤੋਂ ਪਾਰ

    ਨਵੀਂ ਦਿੱਲੀ। ਪੈਟਰੋਲ-ਡੀਜ਼ਲ ਦੀ ਕੀਮਤ ਅੱਜ ਲਗਾਤਾਰ ਪੰਜਵੇਂ ਦਿਨ ਵਧਾ ਦਿੱਤੀ ਗਈ, ਜਿਸ ਕਾਰਨ ਸਾਢੇ ਚਾਰ ਮਹੀਨਿਆਂ ਬਾਅਦ ਕੌਮੀ ਰਾਜਧਾਨੀ ਵਿਚ ਪੈਟਰੋਲ 74 ਰੁਪਏ ਪ੍ਰਤੀ ਲੀਟਰ ਪਹੁੰਚ ਗਿਆ, ਜਦੋਂਕਿ ਡੀਜ਼ਲ ਦੀ ਕੀਮਤ 19 ਮਹੀਨਿਆਂ ਬਾਅਦ 72 ਰੁਪਏ ਪ੍ਰਤੀ ਲੀਟਰ ਪਾਰ ਕਰ ਗਿਆ ਹੈ। ਇਨ੍ਹਾਂ ਪੰਜ ਦਿਨਾਂ ਵਿਚ ਪੈਟਰੋਲ 2.74 ਰੁਪਏ ਯਾਨੀ 3.84 ਫੀਸਦੀ ਮਹਿੰਗਾ ਹੋ ਗਿਆ ਹੈ। ਇਸ ਸਮੇਂ ਦੌਰਾਨ ਡੀਜ਼ਲ ਦੀ ਕੀਮਤ ਵਿੱਚ ਵੀ 2.83 ਰੁਪਏ ਭਾਵ 4.08 ਫੀਸਦੀ ਦਾ ਵਾਧਾ ਹੋਇਆ ਹੈ।

    Petrol, Diesel, Prices, Down

    ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਨੁਸਾਰ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ ਦੀ ਕੀਮਤ ਅੱਜ 60 ਪੈਸੇ ਵਧ ਕੇ 74 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਹ ਇਸ ਸਾਲ 25 ਜਨਵਰੀ ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ। ਡੀਜ਼ਲ ਵੀ 60 ਪੈਸੇ ਮਹਿੰਗਾ ਹੋ ਕੇ 72.22 ਰੁਪਏ ਪ੍ਰਤੀ ਲੀਟਰ ‘ਤੇ ਵਿਕਿਆ, ਇਹ 12 ਨਵੰਬਰ 2018 ਤੋਂ ਬਾਅਦ ਇਸ ਦੀ ਸਭ ਤੋਂ ਵੱਧ ਪ੍ਰਚੂਨ ਕੀਮਤ ਹੈ।

    ਪੈਟਰੋਲ ਦੀ ਕੀਮਤ ਮੁੰਬਈ ਵਿਚ 58 ਪੈਸੇ ਵਧ ਕੇ 80.98 ਰੁਪਏ, ਚੇਨਈ ਵਿਚ 54 ਪੈਸੇ 77.97 ਰੁਪਏ ਅਤੇ ਕੋਲਕਾਤਾ ਵਿਚ 58 ਪੈਸੇ 75.94 ਰੁਪਏ ਪ੍ਰਤੀ ਲੀਟਰ ਹੋ ਗਈ। ਡੀਜ਼ਲ ਕੋਲਕਾਤਾ ਵਿਚ 54 ਪੈਸੇ 68.17 ਰੁਪਏ, ਮੁੰਬਈ ਵਿਚ 57 ਪੈਸੇ, 70.92 ਰੁਪਏ ਅਤੇ ਚੇਨਈ ਵਿਚ 52 ਪੈਸੇ ਪ੍ਰਤੀ ਲੀਟਰ 70.65 ਰੁਪਏ ਪ੍ਰਤੀ ਲੀਟਰ ਵਿਕਿਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here