ਪੈਟਰੋਲ ਡੀਜ਼ਲ ‘ਤੇ ਵੈਟ ਘਟਾਉਣ ਦੀ ਮੰਗ
ਨਵੀਂ ਦਿੱਲੀ (ਏਜੰਸੀ)। ਦਿੱਲੀ ਵਿੱਚ ਡੀਜਲ ਅਤੇ ਪਟਰੋਲ ‘ਤੇ ਵੈਟ ਨਾ ਘਟਾਉਣ ਦੇ ਵਿਰੋਧ ਵਿੱਚ ਪਟਰੋਲ ਪੰਪਾਂ ਦੀ ਹੜਤਾਲ ਸੋਮਵਾਰ ਸਵੇਰ ਤੋਂ ਸ਼ੁਰੂ ਹੋ ਗਈ। ਹੜਤਾਲ ਕਾਰਨ ਰਾਸ਼ਟਰੀ ਰਾਜਧਾਨੀ ‘ਚ ਪਟਰੋਲ ਪੰਪ ਮੰਗਲਵਾਰ ਸਵੇਰੇ ਪੰਜ ਵਜੇ ਤੱਕ ਬੰਦ ਰਹਿਣਗੇ। । ਹੜਤਾਲ ਦਾ ਐਲਾਨ ਦਿੱਲੀ ਪਟਰੋਲ ਡੀਲਰਸ ਐਸੋਸੀਏਸ਼ਨ ਨੇ ਕੀਤਾ ਹੈ। ਇਸ ਦੌਰਾਨ ਕਰੀਬ 400 ਪਟਰੋਲ ਪੰਪ ਤੇ ਉਨ੍ਹਾਂ ਨਾਲ ਜੁੜੇ ਸੀਏਨਜੀ ਸਟੇਸ਼ਨ ਬੰਦ ਰਹਿਣਗੇ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਦੋਵਾਂ ਈਂਧਣਾਂ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਕੇਂਦਰ ਸਰਕਾਰ ਦੇ ਉਤਪਾਦ ਸ਼ੁਲਕ ਵਿੱਚ ਕਟੌਤੀ ਕਰਨ ਅਤੇ ਦਿੱਲੀ ਨਾਲ ਲੱਗਦੇ ਭਾਰਤੀ ਜਨਤਾ ਪਾਰਟੀ (ਭਾਜਪਾ) ਸ਼ਾਸਿਤ ਸੂਬਿਆਂ ਦੇ ਵੀ ਕਮੀ ਕਰਨ ਨਾਲ ਉੱਥੇ ਪਟਰੋਲ ਡੀਜਲ ਸਸਤਾ ਹੋ ਗਿਆ ਹੈ। ਰਾਜਧਾਨੀ ਦਿੱਲੀ ਦੇ ਆਸਪਾਸ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਪੰਪਾਂ ‘ਤੇ ਡੀਜਲ ਅਤੇ ਪਟਰੋਲ ਸਸਤਾ ਮਿਲ ਰਿਹਾ ਹੈ ਪਰ ਦਿੱਲੀ ਸਰਕਾਰ ਦੇ ਵੈਟ ਘੱਟ ਨਾ ਕਰਨ ਕਾਰਨ ਇੱਥੇ ਪਟਰੋਲ-ਡੀਜਲ ਮਹਿੰਗਾ ਹੈ। ਜਿਸ ਦੇ ਕਾਰਨ ਦਿੱਲੀ ਦੇ ਪੰਪ ਮਾਲਿਕਾਂ ਨੂੰ ਨੁਕਸਾਨ ਹੋ ਰਿਹਾ ਹੈ। ਪਟਰੋਲ ਪੰਪ ਮਾਲਕਾਂ ਨੇ ਦਿੱਲੀ ਸਰਕਾਰ ਤੋਂ ਵੈਟ ਵਿੱਚ ਕਮੀ ਕਰਨ ਦੀ ਮੰਗ ਕੀਤੀ ਹੈ। (Strike)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।