ਪੈਟਰੋਲ-ਡੀਜਲ ਦੇ ਭਾਅ ਸਥਿਰ

Petrol, 24 Paise, Diesel, 22 Paise, Cheaper

ਪੈਟਰੋਲ-ਡੀਜਲ ਦੇ ਭਾਅ ਸਥਿਰ

ਨਵੀਂ ਦਿੱਲੀ। ਸ਼ਨੀਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਰਹੀਆਂ। ਦੇਸ਼ ਵਿਚ ਪੈਟਰੋਲ ਦੀਆਂ ਕੀਮਤਾਂ ਇਸ ਸਮੇਂ ਰਿਕਾਰਡ ਦੇ ਪੱਧਰ ’ਤੇ ਹਨ। ਡੀਜ਼ਲ ਦੀਆਂ ਕੀਮਤਾਂ ਦਿੱਲੀ ਨੂੰ ਛੱਡ ਕੇ ਇਤਿਹਾਸਕ ਤੌਰ ’ਤੇ ਉੱਚ ਪੱਧਰਾਂ ’ਤੇ ਹਨ। ਘਰੇਲੂ ਬਜ਼ਾਰ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਨੁਸਾਰ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ ਦੀ ਕੀਮਤ ਪਿਛਲੇ ਦਿਨ ਤੋਂ ਕੋਈ ਬਦਲਾਵ ਰਹੀ ਅਤੇ 86.95 ਰੁਪਏ ਪ੍ਰਤੀ ਲੀਟਰ ਰਹੀ। ਮੁੰਬਈ ਵਿਚ ਪੈਟਰੋਲ 93.49 ਰੁਪਏ ਸੀ ਜਦੋਂਕਿ ਕੋਲਕਾਤਾ ਵਿਚ ਇਸ ਦੀ ਕੀਮਤ 88.30 ਰੁਪਏ ਪ੍ਰਤੀ ਲੀਟਰ ਸੀ।

Diesel Prices

ਚੇਨਈ ਵਿੱਚ ਇੱਕ ਲੀਟਰ ਪੈਟਰੋਲ 89.39 ਰੁਪਏ ਵਿੱਚ ਵਿਕਿਆ। ਪੈਟਰੋਲ ਨੇ ਪਹਿਲੀ ਵਾਰ ਮੁੰਬਈ ਵਿਚ 93 ਰੁਪਏ ਅਤੇ ਚੇਨਈ ਵਿਚ 89 ਰੁਪਏ ਪ੍ਰਤੀ ਲੀਟਰ ਨੂੰ ਪਹਿਲੀ ਵਾਰ ਪਾਰ ਕੀਤਾ ਹੈ। ਦਿੱਲੀ ਵਿਚ ਡੀਜ਼ਲ ਦੀ ਕੀਮਤ 77.13 ਰੁਪਏ ਪ੍ਰਤੀ ਲੀਟਰ ਸੀ। ਡੀਜ਼ਲ ਦੀ ਕੀਮਤ ਮੁੰਬਈ ਵਿਚ 83.99 ਰੁਪਏ, ਚੇਨਈ ਵਿਚ 82.33 ਰੁਪਏ ਅਤੇ ਕੋਲਕਾਤਾ ਵਿਚ 80.71 ਰੁਪਏ ’ਤੇ ਸਥਿਰ ਰਹੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.