ਪੈਟਰੋਲ-ਡੀਜ਼ਲ ਦੇ ਭਾਅ 48 ਦਿਨਾਂ ਬਾਅਦ ਵਧੇ

ਡੀਜ਼ਲ 22 ਤੋਂ 25 ਪੈਸੇ ਤੇ ਪੈਟਰੋਲ 17 ਤੋਂ 20 ਪੈਸੇ ਪ੍ਰਤੀ ਲੀਟਰ ਹੋਇਆ ਮਹਿੰਗਾ

ਨਵੀਂ ਦਿੱਲੀ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ 48 ਦਿਨਾਂ ਤੱਕ ਲਗਾਤਾਰ ਸਥਿਰਤਾ ਰਹਿਣ ਤੋਂ ਬਾਅਦ ਸ਼ੁੱਕਰਵਾਰ ਨੂੰ ਦੋਵੇਂ ਤੇਲ ਕੀਮਤਾਂ ‘ਚ ਵਾਧਾ ਕੀਤਾ ਗਿਆ।

Price, Petrol, Diesel

ਜਨਤਕ ਖੇਤਰ ਦੀ ਮੋਹਰੀ ਤੇਲ ਸਪਲਾਈ ਕੰਪਨੀ ਇੰਡੀਅਨ ਆਇਲ ਅਨੁਸਾਰ ਅੱਜ ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ‘ਚ ਡੀਜ਼ਲ ਦੀਆਂ ਕੀਮਤਾਂ 22 ਤੋਂ 25 ਪੈਸੇ ਤੇ ਪੈਟਰੋਲ 17 ਤੋਂ 20 ਪੈਸੇ ਪ੍ਰਤੀ ਲੀਟਰ ਵਧਾਇਆ ਿਗਆ। ਦਿੱਲੀ ‘ਚ ਡੀਜ਼ਲ 22 ਪੈਸੇ ਤੇ ਪੈਟਰੋਲ 17 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ। ਪੈਟਰੋਲ ਦੀ ਕੀਮਤ ‘ਚ ਆਖਰੀ ਵਾਰ 22 ਸਤੰਬਰ ਨੂੰ 7 ਤੋਂ 8 ਪੈਸੇ ਪ੍ਰਤੀ ਲੀਟਰ ਕਮੀ ਕੀਤੀ ਗਈ ਸੀ। ਤੇਲ ਸਪਲਾਈ ਖੇਤਰ ਦੀ ਮੋਹਰੀ ਕੰਪਨੀ ਇੰਡੀਅਨ ਆਇਲ ਅਨੁਸਾਰ ਅੱਜ ਦਿੱਲੀ ‘ਚ ਪੈਟਰੋਲ 81.23 ਰੁਪਏ ਜਦੋਂਕਿ ਡੀਜ਼ਲ 70.68 ਰੁਪਏ ਪ੍ਰਤੀ ਲੀਟਰ ਹੋ ਗਿਆ । ਮੁੰਬਈ ‘ਚ ਪੈਟਰੋਲ 87.92 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 74.24 ਰੁਪਏ ਪ੍ਰਤੀ ਲੀਟਰ ਹੋ ਗਿਆ। ਚੇੱਨਈ ‘ਚ ਪੈਟਰੋਲ 84.21 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 76.17 ਰੁਪਏ ਪ੍ਰਤੀ ਲੀਟਰ ਰਿਹਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.