ਲਗਾਤਾਰ ਛੇਵੇਂ ਦਿਨ ਵੀ ਵਧੀਆਂ ਕੀਮਤਾਂ
ਨਵੀਂ ਦਿੱਲੀ, ਏਜੰਸੀ। ਅੰਤਰਰਾਸ਼ਟਰੀ ਬਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਵਾਧੇ ਨਾਲ ਘਰੇਲੂ ਪੱਧਰ ‘ਤੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਰੁਕ ਨਹੀਂ ਰਹੀਆਂ। ਦੋਵਾਂ ਈਂਧਣਾ ਦੀਆਂ ਕੀਮਤਾਂ ‘ਚ ਮੰਗਲਵਾਰ ਨੂੰ ਲਗਾਤਾਰ ਛੇਵੇਂ ਦਿਨ ਵਾਧਾ ਜਾਰੀ ਰਿਹਾ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਚਾਰ ਵੱਡੇ ਮਹਾਂਨਗਰਾਂ ‘ਚ 16 ਤੋਂ ਲੈ ਕੇ 31 ਪੈਸੇ ਦੀ ਹੋਰ ਤੇਜ਼ੀ ਆਈ ਹੈ। ਪਿਛਲੇ 6 ਦਿਨਾਂ ‘ਚ ਦਿੱਲੀ ‘ਚ ਡੀਜ਼ਲ 2.23 ਰੁਪਏ ਅਤੇ ਪੈਟਰੋਲ 1.91 ਰੁਪਏ ਦੀ ਛਾਲ ਲਗਾ ਚੁੱਕਾ ਹੈ। ਦਿੱਲੀ ‘ਚ ਪੈਟਰੋਲ ਦੀ ਕੀਮਤ 28 ਪੈਸੇ ਵਧ ਕੇ 70.41 ਰੁਪਏ ਅਤੇ ਡੀਜ਼ਲ ‘ਚ 29 ਪੈਸੇ ਦੇ ਵਾਧੇ ਨਾਲ 64.47 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਵਾਪਰ ਨਗਰੀ ਮੁੰਬਈ ‘ਚ ਦੋਵਾਂ ਈਂਧਣਾਂ ਦੀਆਂ ਕੀਮਤਾਂ ਲੜੀਵਾਰ 76.05 ਅਤੇ 67.49 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਈਆਂ ਹਨ। ਕੋਲਕਾਤਾ ‘ਚ ਦੋਵਾਂ ਈਂਧਣਾਂ ਦੀਆਂ ਕੀਮਤਾਂ ਲੜੀਵਾਰ 72.52 ਅਤੇ 66.24 ਰੁਪਏ ਪ੍ਰਤੀ ਲੀਟਰ ਰਹੀਆਂ। ਚੇਨੱਈ ‘ਚ ਪੈਟਰੋਲ 28 ਪੈਸੇ ਵਧ ਕੇ 73.08 ਅਤੇ ਡੀਜ਼ਲ 30 ਪੈਸੇ ਦੇ ਵਾਧੇ ਨਾਲ 68.09 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ