ਸਾਡੇ ਨਾਲ ਸ਼ਾਮਲ

Follow us

21.3 C
Chandigarh
Monday, January 19, 2026
More
    Home Breaking News Petrol-Diesel...

    Petrol-Diesel Price Today: ਰਾਜਸਥਾਨ ਸਮੇਤ ਇਨ੍ਹਾਂ ਸੂਬਿਆਂ ‘ਚ ਸਸਤਾ ਹੋਇਆ ਪੈਟਰੋਲ-ਡੀਜ਼ਲ, ਵੇਖੋ ਨਵੀਂ ਸੂਚੀ

    Petrol Diesel Price Sachkahoon

    ਨਵੀਂ ਦਿੱਲੀ। Petrol-Diesel Price today: ਰਾਜਸਥਾਨ, ਉੱਤਰ ਪ੍ਰਦੇਸ਼, ਤੇਲੰਗਾਨਾ, ਝਾਰਖੰਡ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ। ਕੌਮਾਂਤਰੀ ਬਾਜ਼ਾਰ ‘ਚ ਅੱਜ WTI ਕਰੂਡ 71.61 ਡਾਲਰ ਪ੍ਰਤੀ ਬੈਰਲ ‘ਤੇ ਹੈ। ਦੂਜੇ ਪਾਸੇ ਬ੍ਰੈਂਟ ਕਰੂਡ ਦੋ ਡਾਲਰ ਤੋਂ ਵੱਧ ਦੇ ਵਾਧੇ ਨਾਲ 76.61 ਡਾਲਰ ਪ੍ਰਤੀ ਬੈਰਲ ‘ਤੇ ਵਿਕ ਰਿਹਾ ਹੈ। ਜਦੋਂਕਿ ਰਾਜਸਥਾਨ ‘ਚ ਪੈਟਰੋਲ 55 ਪੈਸੇ ਅਤੇ ਡੀਜ਼ਲ 51 ਪੈਸੇ ਸਸਤਾ ਹੋ ਗਿਆ ਹੈ। ਰਾਜਸਥਾਨ ਤੋਂ ਇਲਾਵਾ ਉੱਤਰ ਪ੍ਰਦੇਸ਼, ਤੇਲੰਗਾਨਾ, ਝਾਰਖੰਡ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।

    ਇਹ ਵੀ ਪੜ੍ਹੋ : ਭਜਨ ਲਾਲ ਸ਼ਰਮਾ ਨੇ ਚੁੱਕੀ ਮੁੱਖ ਮੰਤਰੀ ਵਜੋਂ ਸਹੁੰ

    ਇਸ ਦੇ ਨਾਲ ਹੀ ਬਿਹਾਰ ਵਿੱਚ ਪੈਟਰੋਲ ਦੀ ਕੀਮਤ ਵਿੱਚ 46 ਪੈਸੇ ਅਤੇ ਡੀਜ਼ਲ ਦੀ ਕੀਮਤ ਵਿੱਚ 43 ਪੈਸੇ ਦਾ ਵਾਧਾ ਹੋਇਆ ਹੈ। ਪੱਛਮੀ ਬੰਗਾਲ ‘ਚ ਪੈਟਰੋਲ 44 ਪੈਸੇ ਅਤੇ ਡੀਜ਼ਲ 41 ਪੈਸੇ ਮਹਿੰਗਾ ਹੋਇਆ ਹੈ। ਗੁਜਰਾਤ, ਗੋਆ, ਹਰਿਆਣਾ ਅਤੇ ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ।

    ਜਾਣੋ ਨਵੇਂ ਰੇਟ। Petrol-Diesel Price Today

    • ਦੇਸ਼ ਦੀ ਰਾਜਧਾਨੀ ਦਿੱਲੀ ‘ਚ ਪੈਟਰੋਲ ਦੀ ਕੀਮਤ 96.72 ਰੁਪਏ ਅਤੇ ਡੀਜ਼ਲ ਦੀ ਕੀਮਤ 90.08 ਰੁਪਏ ਪ੍ਰਤੀ ਲੀਟਰ ਹੈ।
    • ਮੈਟਰੋਪੋਲੀਟਨ ਮੁੰਬਈ ਵਿੱਚ ਪੈਟਰੋਲ ਦੀ ਕੀਮਤ 106.31 ਰੁਪਏ ਅਤੇ ਡੀਜ਼ਲ ਦੀ ਕੀਮਤ 94.27 ਰੁਪਏ ਪ੍ਰਤੀ ਲੀਟਰ ਹੈ।
    • ਕੋਲਕਾਤਾ ‘ਚ ਪੈਟਰੋਲ 106.03 ਰੁਪਏ ਅਤੇ ਡੀਜ਼ਲ 92.76 ਰੁਪਏ ਪ੍ਰਤੀ ਲੀਟਰ ਹੈ।
    • ਚੇਨਈ ‘ਚ ਪੈਟਰੋਲ 102.80 ਰੁਪਏ ਅਤੇ ਡੀਜ਼ਲ 94.40 ਰੁਪਏ ਪ੍ਰਤੀ ਲੀਟਰ ਹੈ।
    • ਨੋਇਡਾ ਵਿੱਚ ਪੈਟਰੋਲ 96.92 ਰੁਪਏ ਅਤੇ ਡੀਜ਼ਲ 90.08 ਰੁਪਏ ਪ੍ਰਤੀ ਲੀਟਰ ਹੈ।
    • ਗਾਜ਼ੀਆਬਾਦ ਵਿੱਚ 96.26 ਰੁਪਏ ਅਤੇ ਡੀਜ਼ਲ 89.45 ਰੁਪਏ ਪ੍ਰਤੀ ਲੀਟਰ ਹੈ।
    • ਲਖਨਊ ‘ਚ ਪੈਟਰੋਲ 96.68 ਰੁਪਏ ਅਤੇ ਡੀਜ਼ਲ 89.87 ਰੁਪਏ ਪ੍ਰਤੀ ਲੀਟਰ ਹੈ।
    • ਪਟਨਾ ‘ਚ ਪੈਟਰੋਲ 107.59 ਰੁਪਏ ਅਤੇ ਡੀਜ਼ਲ 94.36 ਰੁਪਏ ਪ੍ਰਤੀ ਲੀਟਰ ਹੈ।
    • ਪੋਰਟ ਬਲੇਅਰ ਵਿੱਚ ਪੈਟਰੋਲ 84.10 ਰੁਪਏ ਅਤੇ ਡੀਜ਼ਲ 79.74 ਰੁਪਏ ਪ੍ਰਤੀ ਲੀਟਰ ਹੈ।
    • ਮਹਾਰਾਸ਼ਟਰ ‘ਚ ਪੈਟਰੋਲ 106.36 ਰੁਪਏ ਅਤੇ ਡੀਜ਼ਲ 92.88 ਰੁਪਏ ਪ੍ਰਤੀ ਲੀਟਰ ਹੈ।
    • ਰਾਜਸਥਾਨ ‘ਚ ਪੈਟਰੋਲ 108.14 ਰੁਪਏ ਅਤੇ ਡੀਜ਼ਲ 93.41 ਰੁਪਏ ਪ੍ਰਤੀ ਲੀਟਰ ਹੈ।
    • ਹਿਮਾਚਲ ਪ੍ਰਦੇਸ਼ ਵਿੱਚ ਪੈਟਰੋਲ 95.07 ਰੁਪਏ ਅਤੇ ਡੀਜ਼ਲ 87.35 ਰੁਪਏ ਪ੍ਰਤੀ ਲੀਟਰ ਹੈ।
    • ਝਾਰਖੰਡ ਵਿੱਚ ਪੈਟਰੋਲ 99.95 ਰੁਪਏ ਅਤੇ ਡੀਜ਼ਲ 94.74 ਰੁਪਏ ਪ੍ਰਤੀ ਲੀਟਰ ਹੈ।
    • ਤੇਲੰਗਾਨਾ ‘ਚ ਪੈਟਰੋਲ ਦੀ ਕੀਮਤ 111.32 ਰੁਪਏ ਅਤੇ ਡੀਜ਼ਲ ਦੀ ਕੀਮਤ 99.36 ਰੁਪਏ ਪ੍ਰਤੀ ਲੀਟਰ ਹੈ।
    • ਅਸਾਮ ਵਿੱਚ ਪੈਟਰੋਲ ਦੀ ਕੀਮਤ 98.36 ਰੁਪਏ ਅਤੇ ਡੀਜ਼ਲ ਦੀ ਕੀਮਤ 90.66 ਰੁਪਏ ਪ੍ਰਤੀ ਲੀਟਰ ਹੈ।
    • ਛੱਤੀਸਗੜ੍ਹ ‘ਚ ਪੈਟਰੋਲ 103.08 ਰੁਪਏ ਅਤੇ ਡੀਜ਼ਲ 96.06 ਰੁਪਏ ਪ੍ਰਤੀ ਲੀਟਰ ਹੈ।

    LEAVE A REPLY

    Please enter your comment!
    Please enter your name here