ਪੈਟਰੋਲ ਡੀਜ਼ਲ ਲਗਭਗ ਢਾਈ ਰੁਪਏ ਮਹਿੰਗਾ

Petrol

ਪੈਟਰੋਲ ਡੀਜ਼ਲ ਲਗਭਗ ਢਾਈ ਰੁਪਏ ਮਹਿੰਗਾ

ਦਿੱਲੀ, ਏਜੰਸੀ। ਬਜਟ ‘ਚ ਸਰਕਾਰ ਵੱਲੋਂ ਪੈਟਰੋਲ ਡੀਜ਼ਲ ‘ਤੇ ਦੋ-ਦੋ ਰੁਪਏ ਸ਼ੁਲਕ ਵਧਾਉਣ ਨਾਲ ਸ਼ਨੀਵਾਰ ਨੂੰ ਇਹਨਾਂ ਦੀ ਕੀਮਤ ਲਗਭਗ ਢਾਈ ਰੁਪਏ ਵਧ ਗਈ। ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪੈਟਰੋਲ ਦੀ ਕੀਮਤ 2.45 ਰੁਪਏ ਵਧ ਕੇ 72.96 ਰੁਪਏ ਪ੍ਰਤੀ ਲੀਟਰ ਹੋ ਗਈ, ਜੋ 8 ਮਈ ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ। ਦੇਸ਼ ਦੀ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਅਨੁਸਾਰ ਇੱਥੇ ਡੀਜ਼ਲ 2.36 ਰੁਪਏ ਮਹਿੰਗਾ ਹੋ ਕੇ ਪ੍ਰਤੀ ਲਿਟਰ 66.69 ਰੁਪਏ ਹੋ ਗਿਆ ਜੋ ਚਾਰ ਮਈ ਤੋਂ ਬਾਅਦ ਇਸ ਦਾ ਉਚਤਮ ਪੱਧਰ ਹੈ।

ਸਰਕਾਰ ਨੇ ਪੈਟਰੋਲ ਡੀਜ਼ਲ ‘ਤੇ ਵਿਸ਼ੇਸ਼ ਵਾਧੂ ਐਕਸਾਈਜ਼ ਡਿਊਟੀ ਇੱਕ-ਇੱਕ ਰੁਪਏ ਅਤੇ ਸੜਕ ਅਤੇ ਢਾਂਚਾਗਤ ਸੈਸ ਇੱਕ -ਇੱਕ ਰੁਪਏ ਵਧਾਇਆ ਹੈ। ਇਸ ਨਾਲ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਵੀ ਦੋਵੇਂ ਈਂਧਣਾਂ ਦੇ ਭਾਅ ਵਧਦੇ ਹਨ। ਕੋਲਕਾਤਾ ਵਿੱਚ ਪੈਟਰੋਲ ਦੋ ਰੁਪਏ 40 ਪੈਸੇ ਮਹਿੰਗਾ ਹੋ ਕੇ 75.15 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 2.36 ਰੁਪਏ ਵਧ ਕੇ 68.59 ਰੁਪਏ ਪ੍ਰਤੀ ਲੀਟਰ ਵਿਕਿਆ। ਮੁੰਬਈ ਅਤੇ ਚੇਨਈ ਵਿੱਚ ਪੈਟਰੋਲ ਦੀ ਕੀਮਤ ਕ੍ਰਮਵਾਰ 2.42 ਰੁਪਏ ਅਤੇ 2.57 ਰੁਪਏ ਵਧੀ ਹੈ। ਮੁੰਬਈ ‘ਚ ਅੱਜ ਪੈਟਰੋਲ ਦੀ ਕੀਮਤ 78.57 ਅਤੇ ਚੇਨਈ ਵਿੱਚ 75.76 ਰੁਪਏ ਰਹੀ। ਡੀਜ਼ਲ ਦੀ ਕੀਮਤ ਮੁੰਬਈ ‘ਚ ਢਾਈ ਰੁਪਏ ਵਧ ਕੇ 69.90 ਰੁਪਏ ਅਤੇ ਚੇਨੱਈ ‘ਚ 2.52 ਰੁਪਏ ਵਧ ਕੇ 70.48 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।