ਐਤਵਾਰ ਨੂੰ ਦਿੱਲੀ ‘ਚ ਪੈਟਰੋਲ 15 ਪੈਸੇ ਅਤੇ ਡੀਜ਼ਲ 12 ਪੈਸੇ ਪ੍ਰਤੀ ਲੀਟਰ ਸਸਤਾ ਹੋਇਆ ਹੈ। ਚਾਰ ਦਿਨ ਦੌਰਾਨ ਪੈਟਰੋਲ ਦੀ ਕੀਮਤ ‘ਚ 72 ਪੈਸੇ ਪ੍ਰਤੀ ਲੀਟਰ ਦੀ ਕਮੀ ਆਈ ਹੈ ਜਦੋਂਕਿ ਡੀਜ਼ਲ 46 ਪੈਸੇ ਘਟ ਚੁੱਕਿਆ ਹੈ। ਦੇਸ਼ ਦੀ ਮੋਹਰੀ ਤੇਲ ਵੰਡ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਅਨੁਸਾਰ ਦਿੱਲੀ ‘ਚ ਪੈਟਰੋਲ 15 ਪੈਸੇ ਘਟ ਕੇ 73.89 ਪੈਸੇ ਪ੍ਰਤੀ ਲੀਟਰ ਰਹਿ ਗਿਆ।
ਪੈਟਰੋਲ ਡੀਜਲ ਲਗਾਤਾਰ ਚੌਥੇ ਦਿਨ ਸਸਤੇ
ਨਵੀਂ ਦਿੱਲੀ, ਏਜੰਸੀ। ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ‘ਚ ਪੈਟਰੋਲ ਅਤੇ ਡੀਜ਼ਲ ਦੇ ਕੀਮਤਾਂ ‘ਚ ਲਗਾਤਾਰ ਚੌਥੇ ਦਿਨ ਗਿਰਾਵਟ ਆਈ। ਐਤਵਾਰ ਨੂੰ ਦਿੱਲੀ ‘ਚ ਪੈਟਰੋਲ 15 ਪੈਸੇ ਅਤੇ ਡੀਜ਼ਲ 12 ਪੈਸੇ ਪ੍ਰਤੀ ਲੀਟਰ ਸਸਤਾ ਹੋਇਆ ਹੈ। ਚਾਰ ਦਿਨ ਦੌਰਾਨ ਪੈਟਰੋਲ ਦੀ ਕੀਮਤ ‘ਚ 72 ਪੈਸੇ ਪ੍ਰਤੀ ਲੀਟਰ ਦੀ ਕਮੀ ਆਈ ਹੈ ਜਦੋਂਕਿ ਡੀਜ਼ਲ 46 ਪੈਸੇ ਘਟ ਚੁੱਕਿਆ ਹੈ। ਦੇਸ਼ ਦੀ ਮੋਹਰੀ ਤੇਲ ਵੰਡ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਅਨੁਸਾਰ ਦਿੱਲੀ ‘ਚ ਪੈਟਰੋਲ 15 ਪੈਸੇ ਘਟ ਕੇ 73.89 ਪੈਸੇ ਪ੍ਰਤੀ ਲੀਟਰ ਰਹਿ ਗਿਆ। (Petrol )
ਡੀਜ਼ਲ ਦੇ ਭਾਅ 67.03 ਰੁਪਏ ‘ਤੇ 12 ਪੈਸੇ ਘੱਟ ਹੋਏ। ਮੁੰਬਈ ‘ਚ ਪੈਟਰੋਲ ਘਟ ਕੇ 79.50 ਰੁਪਏ ਅਤੇ ਡੀਜਲ 70.27 ਰੁਪਏ ਪ੍ਰਤੀ ਲੀਟਰ ਰਹਿ ਗਿਆ। ਕੋਲਕਾਤਾ ‘ਚ ਦੋਵੇਂ ਈਂਧਣਾਂ ਦੀ ਕੀਮਤ ਲੜੀਵਾਰ 76.52 ਰੁਪਏ ਅਤੇ 69.39 ਰੁਪਏ ‘ਤੇ ਆ ਗਈ। ਚੇਨੱਈ ‘ਚ ਪੈਟਰੋਲ 76.75 ਰੁਪਏ ਤੇ ਡੀਜ਼ਲ 70.18 ਰੁਪਏ ਪ੍ਰਤੀ ਲੀਟਰ ਰਹਿ ਗਿਆ। ਦੋਵੇਂ ਈਂਧਣਾਂ ਦੀ ਕੀਮਤ ਰੋਜ਼ਾਨਾ ਸਵੇਰੇ 6 ਵਜੇ ਤੋਂ ਸੋਧੀ ਕੀਤੀ ਜਾਂਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।