ਸਾਡੇ ਨਾਲ ਸ਼ਾਮਲ

Follow us

14.4 C
Chandigarh
Tuesday, February 10, 2026
More
    Home Breaking News ਪੈਟਰੋਲ-ਡੀਜ਼ਲ ਦ...

    ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧੀਆਂ

    Petrol

    ਲਗਾਤਾਰ ਦੂਜੇ ਦਿਨ ਕੀਮਤਾਂ ‘ਚ ਹੋਇਆ ਵਾਧਾ

    ਨਵੀਂ ਦਿੱਲੀ (ਏਜੰਸੀ)। ਦੇਸ਼ ‘ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਸ਼ੁੱਕਰਵਾਰ ਨੂੰ ਲਗਤਾਰ ਦੂਜੇ ਦਿਨ ਵਾਧਾ ਹੋਇਆ। ਚਾਰ ਵੱਡੇ ਮਹਾਨਗਰਾਂ ‘ਚ ਪੈਟਰੋਲ 19 ਤੋਂ 20 ਪੈਸੇ ਤੇ ਡੀਜ਼ਲ 28 ਤੋਂ 30 ਪੈਸੇ ਮਹਿੰਗਾ ਹੋਇਆ। ਦਿੱਲੀ ‘ਚ ਪੈਟਰੋਲ 19 ਪੈਸੇ ਵਧ ਕੇ 69.07 ਰੁਪਏ ਤੇ ਡੀਜ਼ਲ 28 ਪੈਸੇ ਦੇ ਵਾਧੇ ਨਾਲ 62.81 ਰੁਪਏ ਪ੍ਰਤੀ ਲੀਟਰ ਹੋ ਗਿਆ। ਵਪਾਰਕ ਨਗਰੀ ਮੁੰਬਈ ‘ਚ ਪੈਟਰੋਲ 74.72 ਰੁਪਏ ਤੇ ਡੀਜ਼ਲ 65.73 ਰੁਪਏ ਪ੍ਰਤੀ ਲੀਟਰ ਹੋ ਗਿਆ। ਕਲਕੱਤਾ ‘ਚ ਦੋਵਾਂ ਈਂਧਨਾਂ ਦੀਆਂ ਕੀਮਤਾਂ ਕ੍ਰਮਵਾਰ 71.20 ਤੇ 64.58 ਰੁਪਏ ਪ੍ਰਤੀ ਲੀਟਰ ਰਹੀਆਂ। ਚੇਨਈ ‘ਚ ਪੈਟਰੋਲ 71.67 ਰੁਪਏ ਤੇ ਡੀਜਲ 66.31 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here