ਨਵਾਜ਼ ਅਤੇ ਪਰਿਵਾਰ ਦਾ ਨਾਂਅ ECL ਵਿੱਚ ਪਾਉਣ ਦੀ ਅਪੀਲ

Nawaz Sharif, Pakstan, Highcourt, Petition, Family, ECL, JIT, NAB, Supreme Court

ਇਸਲਾਮਾਬਾਦ: ਨਵਾਜ਼ ਸ਼ਰੀਫ਼ ਮਾਮਲੇ ਵਿੱਚ ਇਸਲਾਮਾਬਾਦ ਹਾਈਕੋਰਟ ਨੇ ਉਹ ਪਟੀਸ਼ਨ ਮਨਜ਼ੂਰ ਕਰ ਲਈ ਹੈ, ਜਿਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਨਾ ਦੇਣ ਦੀ ਮੰਗ ਕੀਤੀ ਗਈ ਹੈ। ਪਟੀਸ਼ਨ ਵਿੱਚ ਪੀਐੱਮ ਅਹੁਦੇ ਤੋਂ ਹਟਾਏ ਗਏ ਸ਼ਰੀਫ਼ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦਾ ਨਾਂਅ ਐਗਜਿਟ ਕੰਟਰੋਲ ਸੂਚੀ (ECL) ਵਿੱਚ ਪਾਉਣ ਅਤੇ ਉਨ੍ਹਾਂ ਦੇ ਖਾਤੇ ਫਰੀਜ਼ ਕਰਨ ਦੀ ਅਪੀਲ ਕੀਤੀ ਗਈ ਹੈ।

ਪਾਕਿ ਸੁਪਰੀਮ ਕੋਰਟ ਵਿੱਚ ਵੀ ਦਾਇਰ ਹੋਈ ਹੈ ਪਟੀਸ਼ਨ

ਸ਼ਰੀਫ਼, ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਅਤੇ ਇਸ਼ਾਕ ਡਾਰ ਦਾ ਨਾਂਅ ਐਗਜਿਟ ਕੰਟਰੋਲ ਸੂਚੀ ਵਿੱਚ ਪਾਉਣ ਦੀ ਮੰਗ ਨੂੰ ਲੈ ਕੇ ਇੱਕ ਪਟੀਸ਼ਨ ਪਾਕਿਸਤਾਨ ਸੁਪਰੀਮ ਕੋਰਟ ਵਿੱਚ ਵੀ ਦਾਇਰ ਕੀਤੀ ਗਈ ਹੈ। ਪਟੀਸ਼ਨਰ ਨੇ ਸ਼ੱਕ ਪ੍ਰਗਟਾਇਆ ਹੈ ਕਿ ਇਹ ਲੋਕ ਦੇਸ਼ ਤੋਂ ਫਰਾਰ ਹੋ ਸਕਦੇ ਹਨ। ਪਟੀਸ਼ਨਰ ਨੇ ਇਨ੍ਹਾਂ ਦੇ ਖਾਤੇ ਫਰੀਜ਼ ਕਰਨ ਅਤੇ ਉਨ੍ਹਾਂ ‘ਚੋਂ ਪੈਸੇ ਜਬਤ ਕਰਕੇ ਦੇਸ਼ ਦੇ ਖਜ਼ਾਨੇ ਵਿੱਚ ਜਮ੍ਹਾ ਕਰਵਾਉਣ ਦਾ ਆਦੇਸ਼ ਦੇਣ ਵੀ ਮੰਗ ਕੀਤੀ ਹੈ।

ਕੀ ਹੈ ਪਨਾਮਾ ਪੇਪਰਜ਼ ਲੀਕ?

ਦੁਨੀਆਂ ਭਰ ਦੇ 140 ਆਗੂਆਂ ਅਤੇ ਸੈਂਕੜੇ ਸੈਲੀਬਿਰਟੀਜ਼ ਨੇ ਟੈਕਸ ਹੈਵਨ ਕੰਟਰੀਜ਼ ਵਿੱਚ ਪੈਸਾ ਇਨਵੈਸਟ ਕੀਤਾ।
ਇਨ੍ਹਾਂ ਵਿੱਚ ਨਵਾਜ਼ ਸ਼ਰੀਫ਼ ਦਾ ਵੀ ਨਾਂਅ ਸ਼ਾਮਲ ਹੈ।
ਇਨ੍ਹਾਂ ਸੈਲੀਬਿਰਟੀਜ਼ ਨੇ ਸ਼ੈਡੋ ਕੰਪਨੀਆਂ, ਟਰੱਸਟ ਅਤੇ ਕਾਰਪੋਰੇਸ਼ਨ ਬਣਾਏ ਅਤੇ ਇਨ੍ਹਾਂ ਦੇ ਜ਼ਰੀਏ ਟੈਕਸ ਬਚਾਇਆ।
ਲੀਕ ਹੋਏ ਡਾਕੂਮੈਂਟਸ ਖਾਸ ਤੌਰ ‘ਤੇ ਪਨਾਮਾ, ਬ੍ਰਿਟਿਸ਼ ਵਰਜਨ ਆਈਲੈਂਡ ਅਤੇ ਬਹਾਮਾਸ ਵਿੱਚ ਹੋਏ ਇਨਵੈਸਟਮੈਂਟ ਬਾਰੇ ਦੱਸਦੇ ਹਨ।
ਸਵਾਲਾਂ ਦੇ ਘੇਰੇ ਵਿੱਚ ਆਏ ਲੋਕਾਂ ਨੇ ਇਨ੍ਹਾਂ ਦੇਸ਼ਾਂ ਵਿੱਚ ਇਨਵੈਸਟਮੈਂਟ ਇਸ ਲਈ ਕੀਤਾ, ਕਿਉਂਕਿ ਇੱਥੇ ਟੈਕਸ ਨਿਯਮ ਕਾਫ਼ੀ ਅਸਾਨ ਹਨ।
ਕਲਾਈਂਟ ਦੀ ਆਈਡਿਟਿਟੀ ਦਾ ਖੁਲਾਸਾ ਨਹੀਂ ਕੀਤਾ ਜਾਂਦਾ।
ਪਨਾਮਾ ਵਿੱਚ ਅਜਿਹੀਆਂ ਸਾਢੇ ਤਿੰਨ ਲੱਖ ਤੋਂ ਜ਼ਿਆਦਾ ਸੀਕ੍ਰੇਟ ਇੰਟਰਨੈਸ਼ਨਲ ਬਿਜਨਸ ਕੰਪਨੀਆਂ ਹਨ।

ਪਨਾਮਾ ਮਾਮਲੇ ਦੀ ਜਾਂਚ ਕਰਨ ਵਾਲੀ ਜੁਆਇੰਟ ਇਨਵੈਸਟੀਗੇਸ਼ਨ ਟੀਮ (JIT) ਨੇ ਆਪਣੀ ਫਾਈਨਲ ਰਿਪੋਰਟ ਵਿੱਚ ਕਿਹਾ ਕਿ 1990 ਵਿੱਚ ਪੀਐੱਮ ਦੇ ਤੌਰ ‘ਤੇ ਆਪਣੇ ਦੂਜੇ ਟੈਨਓਰ ਵਿੱਚ ਸ਼ਰੀਫ਼ ਦੇ ਪਰਿਵਾਰ ਨੇ ਲੰਦਨ ਵਿੱਚ ਜਾਇਦਾਦ ਖਰੀਦੀ ਸੀ। ਸ਼ਰੀਫ਼ ਫੈਮਿਲੀ ਦੇ ਲੰਦਨ ਦੇ 4 ਅਪਾਰਟਮੈਂਟ ਨਾਲ ਜੁੜਿਆ ਮਾਮਲਾ ਉਨ੍ਹਾਂ 8 ਮਾਮਲਿਆਂ ਵਿੱਚ ਸ਼ਾਮਲ ਹੈ, ਜਿਨ੍ਹਾਂ ਦੀ ਨੈਸ਼ਨਲ ਅਕਾਊਂਟੇਬਿਲਿਟੀ ਬਿਊਰੋ (NAB) ਨੇ ਦਸੰਬਰ 1999 ਵਿੱਚ ਜਾਂਚ ਸ਼ੁਰੂ ਕੀਤੀ ਸੀ। ਸ਼ਰੀਫ਼ ਦੀ ਵਿਦੇਸ਼ ਵਿੱਚ ਇਨ੍ਹਾਂ ਜਾਇਦਾਦਾਂ ਦਾ ਖੁਲਾਸਾ ਉਨ੍ਹਾਂ ਹੋਇਆ, ਜਦੋਂ ਲੀਕ ਹੋਏ ਪਨਾਮਾ ਪੇਪਰਜ਼ ਵਿੱਚ ਵਿਖਾਇਆ ਗਿਆ ਕਿ ਇਨ੍ਹਾਂ ਦਾ ਮੈਨੇਜਮੈਂਟ ਸ਼ਰੀਫ਼ ਦੇ ਪਰਿਵਾਰ ਦੇ ਮਾਲਕਾਨਾ ਹੱਕ ਵਾਲੀਆਂ ਵਿਦੇਸ਼ੀ ਕੰਪਨੀਆਂ ਕਰਦੀਆਂ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।