ਚੀਨ ਨੇ ਦਿੱਤੀ ਧਮਕੀ, ਕਿਸੇ ਗਲਤ ਫਹਿਮੀ ‘ਚ ਨਾ ਰਹੇ ਭਾਰਤ

China, India, Border, Indian Army, Soldier, Threatens

ਬੀਜਿੰਗ: ਸਿੱਕਮ ਦੇ ਡੋਕਲਾਮ ਵਿੱਚ ਇੱਕ ਮਹੀਨੇ ਤੋਂ ਜਾਰੀ ਤਣਾਅ ਦਰਮਿਆਨ ਚੀਨ ਨੇ ਇੱਕ ਵਾਰ ਫਿਰ ਭਾਰਤ ਨੂੰ ਧਮਕੀ ਦਿੱਤੀ ਹੈ। ਚੀਨੀ ਫੌਜ (ਪੀਪਲਜ਼ ਲਿਬਰੇਸ਼ਨ ਆਰਮੀ) ਦੇ ਅਖ਼ਬਾਰ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਤੁਰੰਤ ਡੋਕਲਾਮ ਤੋਂ ਆਪਣੇ ਫੌਜੀਆਂ ਨੂੰ ਹਟਾਏ। ਚੀਨ ਆਪਣੇ ਇਲਾਕੇ ਨੂੰ ਰੱਖਿਆ ਕਿਵੇਂ ਕਰਦਾ ਹੈ? ਇਸ ਨੂੰ ਲੈ ਕੇ ਭਾਰਤ ਨੂੰ ਕਿਸੇ ਗਲਤਫਹਿਮੀ ਵਿੱਚ ਨਹੀਂ ਰਹਿਣਾ ਚਾਹੀਦਾ।

ਕਿਸੇ ਦੀ ਜ਼ਮੀਨ ‘ਤੇ ਕਬਜ਼ਾ ਨਹੀਂ ਕਰਦੇ

ਚੀਨੀ ਫੌਜ ਦੇ ਇਸ ਲੇਖ ਵਿੱਚ ਅੱਗੇ ਕਿਹਾ ਗਿਆ ਹੈ ਕਿ ਅਸੀਂ ਕਿਸੇ ਦੀ ਇੱਕ ਇੰਚ ਜ਼ਮੀਨ ‘ਤੇ ਨਾ ਤਾਂ ਕਬਜ਼ਾ ਕਰਦੇ ਹਾਂ ਅਤੇ ਨਾ ਹੱਕ ਜਤਾਉਂਦੇ ਹਾਂ। ਪਰ, ਆਪਣੀ ਵੀ ਇੱਕ ਇੰਚ ਜ਼ਮੀਨ ਕਿਸੇ ਨੂੰ ਨਹੀਂ ਦੇ ਸਕਦੇ। ਐਗ੍ਰੇਸ਼ਨ ਦੇ ਜ਼ਰੀਏ ਵਿਸਥਾਰ ਦੀ ਸਾਡੀ ਪਾਲਿਸੀ ਨਹੀਂ ਹੈ। ਪਰ, ਇਸ ਗੱਲ ਦਾ ਯਕੀਨ ਵੀ ਹੈ ਕਿ ਜੇਕਰ ਕੋਈ ਐਗ੍ਰੇਸ਼ਨ ਸਾਡੇ ਖਿਲਾਫ਼ ਹੁੰਦਾ ਹੈ ਤਾਂ ਅਸੀਂ ਉਸ ਨੂੰ ਹਰਾ ਸਕਦੇ ਹਾਂ। ਲੇਖ ਵਿੱਚ ਭਾਰਤ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਖੇਤਰੀ ਅਤੇ ਗਲੋਬਰ ਤੌਰ ‘ਤੇ ਅਮਨ ਨੂੰ ਸਥਾਪਿਤ ਕਰਨ ਵਿੱਚ ਮੱਦਦ ਕਰੇ।

ਭਾਰਤ ਨੇ ਕਿਹਾ, ਅਸੀਂ ਘੱਟ ਨਹੀਂ ਕੀਤੇ ਫੌਜੀ

  • ਭਾਰਤ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਕਿ ਚੀਨ ਨਾਲ ਜਿਸ ਡੋਕਲਾਮ ਇਲਾਕੇ ਵਿੱਚ ਤਣਾਅ ਚੱਲ ਰਿਹਾ ਹੈ ਉੱਥੇ ਫੌਜ ਦੀ ਤਾਇਨਾਤੀ ਘੱਟ ਕੀਤੀ ਗਈ ਹੈ। ਸਿੱਕਮ ਦੇ ਟਰਾਈਜੰਕਸ਼ਨ ਵਿੱਚ ਹੁਣ ਵੀ ਦੋਵੇਂ ਦੇਸ਼ਾਂ ਦੇ 400-400 ਫੌਜੀ ਤਾਇਨਾਤ ਹਨ।
  • ਇਸ ਤੋਂ ਪਹਿਲਾਂ ਬੁੱਧਵਾਰ ਸਵੇਰੇ ਹੀ, ਚੀਨ ਨੇ ਡੋਕਲਾਮ ਵਿਵਾਣ ‘ਤੇ 15 ਪੰਨੇ ਅਤੇ  2500 ਸ਼ਬਦਾਂ ਦਾ ਬਿਆਨ ਜਾਰੀ ਕੀਤਾ।
  • ਜੂਨ ਵਿੱਚ ਭਾਰਤ ਦੇ 400 ਜਵਾਨ ਉਸ ਦੇ ਇਲਾਕੇ ਵਿੱਚ ਰੋਡ ਕੰਸਟ੍ਰਕਸ਼ਨ ਰੋਕਣ ਲਈ ਵੜ ਆਏ ਸਨ।
  • ਭਾਰਤੀ ਜਵਾਨਾਂ ਨੇ ਉੱਥੇ ਤੰਬੂ ਲਾ ਲਏ ਸਨ।
  • ਚੀਨ ਦਾ ਦਾਅਵਾ ਹੈ ਕਿ ਅਜੇ ਵੀ ਭਾਰਤ ਦੇ 40 ਫੌਜੀ ਅਤੇ ਇੱਕ ਬੁਲਡੋਜ਼ਰ ਉਸ ਦੇ ਇਲਾਕੇ ਵਿੱਚ ਮੌਜ਼ੂਦ ਹੈ।

ਚੀਨ ਨੇ ਜਾਰੀ ਕੀਤਾ ਸੀ ਬਿਆਨ

ਇਸ ਬਿਆਨ ਵਿੱਚ ਚੀਨ ਨੇ ਕਿਹਾ ਕਿ 16 ਜੂਨ 2017 ਨੂੰ ਚੀਨ ਨੇ ਡੋਂਗਲਾਮ ਇਲਾਕੇ ਵਿੱਚ ਸੜਕ ਬਣਾਉਣੀ ਸ਼ੁਰੂ ਕੀਤੀ ਸੀ। 18 ਜੂਨ ਨੂੰ 270 ਤੋਂ ਜ਼ਿਆਦਾ ਭਾਰਤੀ ਫੌਜੀ ਹਥਿਆਰਅਤੇ ਦੋ ਬੁਲਡੋਜ਼ਰ ਲੈ ਕੇ ਉੱਥੇ ਆ ਗਏ। ਉਨ੍ਹਾਂ ਨੇ ਸਿੱਕਮ ਸੈਕਟਰ ਵਿੱਚ ਡੋਕਾ ਲਾ ਦਰਾ ਪਾਰ ਕਰਕੇ ਸਿੱਕਮ ਬਾਰਡਰ ਕਰਾਸ ਕੀਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।