ਪੇਸ਼ਾਵਰ (ਏਜੰਸੀ)। ਪੱਛਮੀ ਉੱਤਰੀ ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ‘ਚ ਅੱਜ ਸਵੇਰੇ ਹੋਏ ਇੱਕ ਭਿਆਨਕ ਧਮਾਕੇ ‘ਚ ਇੱਕੋ ਹੀ ਪਰਿਵਾਰ ਦੇ ਘੱਟੋ-ਘੱਟ ਪੰਜ ਜਣਿਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜਣੇ ਗੰਭੀਰ ਜ਼ਖਮੀ ਹੋਏ ਹਨ। ਮ੍ਰਿਤਕਾਂ ‘ਚ ਦੋ ਬੱਚੇ ਵੀ ਸ਼ਾਮਲ ਹਨ। ਪੇਸ਼ਾਵਰ ਦੇ ਬਿਲਾਲ ਟਾਊਨ ਦੇ ਨਜ਼ਦੀਕ ਸਥਿਤ ਇੱਕ ਹੋਟਲ ਅੰਦਰ ਇਹ ਧਮਾਕਾ ਹੋਇਆ। ਪੁਲਿਸ ਅਨੁਸਾਰ ਧਮਾਕਾ ਡਿਵਾਈਸ ਜਾਂ ਗੈਸ ਲੀਕ ਹੋਣ ਕਾਰਨ ਹੋਇਆ ਚੀਫ ਕੈਪੀਟਲ ਸਿਟੀ ਪੁਲਿਸ (ਸੀਸੀਪੀਓ) ਕਾਜੀ ਜਮੀਲ ਉਰ ਰਹਿਮਾਨ ਨੇ ਦੱਸਿਆ ਕਿ ਧਮਾਕਾ ਹੋਟਲ ਦੀ ਚੌਥੀ ਮੰਜ਼ਿਲ ‘ਤੇ ਹੋਇਆ, ਜਿਸ ਤੋਂ ਬਾਅਦ ਉੱਥੇ ਅੱਗ ਲੱਗ ਗਈ। (Peshawar City)
ਸਾਰੇ ਪੀੜਤ ਖੈਬਰ ਪਖਤੂਨਖਵਾ ਦੇ ਹਾਂਗੂ ਜ਼ਿਲ੍ਹੇ ਦੇ ਹਨ। ਉਨ੍ਹਾਂ ਦੱਸਿਆ ਕਿ ਸੁਰੱਖਿਆ ਫੋਰਸ ਧਮਾਕੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਸਬੂਤ ਤਲਾਸ਼ ਰਹੀ ਹੈ। ਸੀਸੀਪੀਓ ਨੇ ਦੱਸਿਆ ਕਿ ਬੰਬ ਰੋਕੂ ਦਸਤਾ ਵੀ ਮੌਕੇ ‘ਤੇ ਪਹੁੰਚ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਜ਼ਖਮੀਆਂ ਨੂੰ ‘ਲੇਡੀ ਰੀਡਿੰਗ ਹਸਪਤਾਲ’ ‘ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।