Road Accident: ਸੜਕ ਹਾਦਸੇ ’ਚ ਵਿਅਕਤੀ ਦੀ ਮੌਤ

Road Accident
Road Accident: ਸੜਕ ਹਾਦਸੇ ’ਚ ਵਿਅਕਤੀ ਦੀ ਮੌਤ

Road Accident: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਬੀਤੀ ਰਾਤ ਸੰਗਰੂਰ-ਪਾਤੜਾ ਰੋਡ ਤੇ ਦਿੜਬਾ ਦੇ ਨਜ਼ਦੀਕ ਹੋਏ ਸੜਕ ਹਾਦਸੇ ’ਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਹੈ। ਸਥਾਨਕ ਸਿਵਲ ਹਸਪਤਾਲ ’ਚ ਮਿਰਤਕ ਦੇ ਪੋਸਟਮਾਰਟਮ ਸਮੇਂ ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਦਿੜਬਾ ਦੇ ਸਹਾਇਕ ਥਾਣੇਦਾਰ ਨਰਿੰਦਰ ਸਿੰਘ ਨੇ ਦੱਸਿਆ ਕਿ ਬਲਜੀਤ ਸਿੰਘ (58) ਪੁੱਤਰ ਸਰਬੰਸ ਸਿੰਘ ਨਿਵਾਸੀ ਸ਼ਾਹਪੁਰ ਕਲਾਂ ਥਾਣਾ ਚੀਮਾ ਜੋ ਕਿ ਬੀਤੀ ਰਾਤ ਆਪਣੇ ਸਾਥੀਆਂ ਨਾਲ 1 ਤੂੜੀ ਦੇ ਭੁੰਗ ਦੀ ਟਰਾਲੀ ਲੋਂਗੋਵਾਲ ਤੋਂ ਭਰ ਕੇ ਯੂਪੀ ਦੇ ਮੁਜੱਫਰਪੁਰ ਜਾ ਰਹੇ ਸੀ। ਇਸ ਦੌਰਾਨ ਬਲਜੀਤ ਸਿੰਘ ਟਰੈਕਟਰ ਦੇ ਮਗਰਾਟ ਤੇ ਬੈਠਾ ਹੋਇਆ ਸੀ। ਜਦੋਂ ਕਿ ਉਸ ਦਾ ਲੜਕਾ ਟਰੈਕਟਰ ਚਲਾ ਰਿਹਾ ਸੀ ਤੇ ਜਿਉਂ ਹੀ ਸੰਗਰੂਰ-ਪਾਤੜਾਂ ਸੜਕ ਤੇ ਦਿੜਬਾ ਦੇ ਨਜ਼ਦੀਕ ਟਰੈਕਟਰ-ਟਰਾਲੀ ਪੁੱਜੇ।

ਇਹ ਖਬਰ ਵੀ ਪੜ੍ਹੋ : Cyclone Fengal: ਫੇਂਗਲ ਤੂਫਾਨ ਕਾਰਨ ਪੁਡੂਚੇਰੀ ’ਚ ਹੜ੍ਹਾਂ ਵਰਗੇ ਹਾਲਾਤ, 30 ਸਾਲ ਪੁਰਾਣਾ ਰਿਕਾਰਡ ਟੁੱਟਿਆ

ਤਾਂ ਪਿੱਛੇ ਤੋਂ ਆਂ ਰਹੇ ਇੱਕ ਟਰੱਕ ਨੇ ਭੂੰਗ ਵਾਲੀ ਟਰਾਲੀ ਨੂੰ ਪਿੱਛੋਂ ਜੋਰਦਾਰ ਟੱਕਰ ਮਾਰੀ ਜਿਸ ਕਾਰਨ ਟਰੈਕਟਰ ਦੇ ਮਗਰਾਟ ਤੇ ਬੈਠਾ ਬਲਜੀਤ ਸਿੰਘ ਟਰੈਕਟਰ ਦੇ ਥੱਲੇ ਗਿਰਕੇ ਗੰਭੀਰ ਰੂਪ ਚ ਜਖਮੀ ਹੋ ਗਿਆ, ਜਿਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਸੁਨਾਮ ’ਚ ਲਿਆਂਦਾ ਗਿਆ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਰਸਤੇ ’ਚ ਉਸਨੇ ਦਮ ਤੋੜ ਦਿੱਤਾ। ਇਸ ਮੌਕੇ ਸਹਾਇਕ ਥਾਣੇਦਾਰ ਨਰਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਪੁਲਿਸ ਨੇ ਮੌਕੇ ’ਤੇ ਟਰੱਕ ਨੂੰ ਕਬਜੇ ’ਚ ਲੈ ਲਿਆ ਹੈ ਪਰ ਟਰੱਕ ਚਾਲਕ ਫਰਾਰ ਹੋ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ਵਿਨੋਦ ਕੁਮਾਰ ਨਿਵਾਸੀ ਕੁੱਲਰ ਭੈਣੀ ਥਾਣਾ ਉਕਲਾਨਾ ਜ਼ਿਲਾ ਹਿਸਾਰ (ਹਰਿਆਣਾ) ਦੇ ਖਿਲਾਫ ਮਾਮਲਾ ਦਰਜ ਕਰਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। Road Accident

LEAVE A REPLY

Please enter your comment!
Please enter your name here