ਬਲਜੀਤ ਕੌਰ ਘੋਲੀਆ
ਧਰਤੀ ਉਤੇ ਇੱਕ ਮਨੁੱਖ ਹੀ ਅਜਿਹਾ ਪਾ੍ਰਣੀ ਹੈ।। ਜਿਸਨੇ ਆਪਣੇ ਜੀਵਨ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਕੁਦਰਤ ਦੀ ਬਣੀ ਹਰ ਚੀਜ਼ ਨੂੰ ਆਪਣੇ ਫਾਇਦੇ ਵਾਸਤੇ ਵਰਤਿਆ ਹੈ ਪਰ ਵਰਤੋਂ ਤੋਂ ਬਾਅਦ ਉੁਸ ਦੀ ਕਦਰ ਕਰਨ ਦੀ ਬਜਾਏ ਉਸ ਨੂੰ ਕੂੜਾ ਸਮਝ ਸੁੱਟ ਦਿੱਤਾ ਗਿਆ। ਇਹਨਾਂ ਲੋੜਾਂ ਵਿੱਚੋ ਪਸ਼ੂਆਂ ਦਾ ਮਨੁੱਖੀ ਜੀਵਨ ਵਿੱਚ ਅਹਿਮ ਰੋਲ ਰਿਹਾ। ਪਸ਼ੂਆਂ ਨੇ ਮਨੁੱਖੀ ਜੀਵਨ ਵਾਸਤੇ ਦਿਨ ਰਾਤ ਮਿਹਨਤ ਕੀਤੀ ਅਤੇ ਪੇਟ ਭਰਨ ਵਾਸਤੇ ਇੱਕ ਹਰੇ ਘਾਹ ਦੀ ਵਰਤੋਂ ਹੀ ਕੀਤੀ। ਅੱਜ ਦੇ ਮਨੁੱਖ ਨੇ ਉਸ ਦੀ ਕਦਰ ਨਹੀਂ ਕੀਤੀ। ਜਦੋਂ ਕੋਈ ਪਸ਼ੂ ਬੁੱਢਾ ਹੋ ਜਾਂਦਾ ਹੈ ਤਾਂ ਉਹ ਮਨੁੱਖ ‘ਤੇ ਬੋਝ ਬਣ ਗਿਆ।
ਪਹਿਲਾਂ ਪਿੰਡਾਂ ‘ਚ ਜਾਨਵਰਾਂ ਦੀ ਖਰੀਦ ਵੇਚ ਕਾਫੀ ਹੁੰਦੀ ਸੀ ਪਰ ਹੁਣ ਨਾਂਹ ਦੇ ਬਰਾਬਰ ਹੈ, ਹੁਣ ਬਲਦਾਂ ਦਾ ਕੋਈ ਬਜ਼ਾਰ ਹੀ ਨਹੀਂ ਰਹਿ ਗਿਆ। ਦੁਧਾਰੂ-ਪਸ਼ੂਆਂ ਦੀ ਵਿਕਰੀ ਹੁੰਦੀ ਹੈ। ਇਹਨਾਂ ਦੀ ਵਰਤੋਂ ਦੁੱਧ ਵਾਸਤੇ ਕੀਤੀ ਜਾਂਦੀ ਹੈ। ਜਦੋਂ ਦੁੱਧ ਦੇਣਾ ਬੰਦ ਕਰ ਦੇਵੇ। ਉਦੋਂ ਉਹਨਾਂ ਨੂੰ ਬੇਸਹਾਰਾ ਕਰ ਦਿੱਤਾ ਜਾਂਦਾ ਹੈ। ਅਤੇ ਉਹ ਹੁਣ ਖੁੱਲ੍ਹੇ ਛੱਡ ਦਿੱਤੇ ਜਾਂਦੇ ਹੈ।ਕਈ ਮੁਸ਼ਕਿਲਾਂ ਅਜਿਹੀਆਂ ਹਨ, ਜੋ ਮਨੁੱਖ ਨੇ ਆਪ ਪੈਦਾ ਕੀਤੀਆਂ ਹਨ। ਆਵਾਰਾ ਪਸ਼ੂਆਂ ਦੀ ਵਧ ਰਹੀ ਸਮੱਸਿਆਂ ਅਜਿਹਾ ਹੀ ਇੱਕ ਸ਼ੰਕਟ ਹੈ ਜੋ ਲਗਾਤਾਰ ਵਧਦਾ ਜਾ ਰਿਹਾ ਹੈ। ਸੜਕਾਂ, ਬਾਜ਼ਾਰਾਂ,ਗਲੀਆਂ,ਖੇਤਾਂ ਵਿੱਚ ਘੁੰਮ ਰਹੇ ਆਵਾਰਾ ਪਸ਼ੂਆ ਕਾਰਨ ਹਰ ਰੋਜ ਬੇਕਸੂਰ ਕੀਮਤੀ ਮਨੁੱਖੀ ਜਾਨਾ ਮੌਤ ਦੇ ਮੂੰਹ ਜਾ ਰਹੀਆਂ ਹਨ। ਕਿਸਾਨਾਂ ਦੀਆਂ ਫਸਲਾਂ ਅਣਚਾਹੇ ਆਵਾਰਾ ਪਸ਼ੂਆਂ ਦੀ ਭੇਟ ਚੜ੍ਹ ਜਾਂਦੀਆ ਹਨ। ਆਵਾਰਾ ਪਸ਼ੂ ਕਾਰਾ, ਮੋਟਰਸਾਈਕਲ, ਬੱਸਾਂ ਆਦਿ ਨਾਲ ਟਕਰਾ ਕੇ ਹਾਦਸਿਆਂ ਨੂੰ ਜਨਮ ਦਿੰਦੇ ਹਨ।
ਜਦੋਂ ਕੋਈ ਆਵਾਜਾਈ ਦਾ ਸਾਧਨ ਆਵਾਰਾਂ ਪਸ਼ੂ ਨੂੰ ਬਚਾÀੁਂਦਾ ਹੋਇਆ ਕਿਸੇ ਦੂਸਰੇ ਵਹੀਕਲ ਜਾਂ ਇਨਸਾਨ ਨਾਲ ਭਿੜ ਜਾਂਦਾ ਹੈ ਤਾਂ ਹੱਸਦੇ-ਵੱਸਦੇ ਪਰਿਵਾਰਾਂ ਅੰਦਰ ਮਾਤਮ ਛਾਂਅ ਜਾਂਦਾ ਹੈ। ਇਹਨਾਂ ਆਵਾਰਾ ਪਸ਼ੂਆਂ ਜਿੰਨ੍ਹਾ ਵਿੱਚ ਜਿਆਦਾਤਰ ਬੁੱਢੀਆਂ, ਬਿਮਾਰ, ਤੋਕੜ ਗਾਊਆਂ ਤੇ ਸਾਨ੍ਹ ਹੁੰਦੇ ਹਨ। ਇਹ ਨਾ ਤਾਂ ਦੁੱਧ ਦੇਣ ਦੇ ਕਾਬਲ ਹੁੰਦੇ ਹਨ ਤੇ ਨਾ ਹੀ ਖੇਤੀਬਾੜੀ ਕਰਨ ਯੋਗ। ਇਹ ਆਵਾਰਾ ਪਸ਼ੂ ਹਰਾ ਘਾਹ, ਲੋਕਾਂ ਵਲੋਂ ਸੁੱਟੀਆਂ ਜਾਂਦੀਆਂ ਸੁੱਕੀਆਂ ਰੋਟੀਆਂ, ਗਲੀਆਂ ਤੇ ਬਾਜਾਰਾਂ ਦੇ ਗੰਦੇ ਕਿਨਾਰੇ ਪਈਆਂ ਚੀਜਾਂ ਜੋ ਵੀ ਮਿਲੇ ਭੁੱਖ ਦੀ ਮਜ਼ਬੂਰੀ ਵੱਸ ਇਹ ਸਭ ਕੁਝ ਛਕ ਜਾਂਦੇ ਹਨ।
ਇਹ ਵੀ ਸਵਾਲ ਹੈ ਕਿ ਕੀ ਦੇਸ਼ ਦੇ ਜਿਆਦਾਤਰ ਸੂਬਿਆਂ ਦੇ ਕਿਸਾਨ ਹੁਣ ਪਸ਼ੂ ਪਾਲਣ ਦੇ ਸਮਰੱਥ ਰਹਿਣਗੇ। ਜਿਥੇ ਖੇਤੀ ਤੋਂ ਉਹਨਾਂ ਸਾਲ ਭਰ ਪੇਟ ਭਰਨ ਲਈ ਲੋੜੀਦਾ ਅਨਾਜ ਨਹੀਂ ਮਿਲ ਰਿਹਾ, ਉਥੇ ਗਊ ਬਲਦ ਉਹਨਾਂ ਲਈ ਬੋਝ ਹੀ ਬਣਣਨੇ ਹਨ। ਹੁਣ ਖੇਤੀ ਕੰਮਾ ਚ ਬਲਦਾਂ ਦੀ ਵਰਤੋਂ ਨਾਂਹ ਦੇ ਬਰਾਬਰ ਰਹਿ ਗਈ। ਟਰੈਕਟਰ ਨਾਲ ਖੇਤ ਵਾਹੁਣਾ ਸਸਤਾ ਪੈਦਾ ਹੈ। ਨਾਲ ਹੀ ਦੂਜੇ ਕੰਮਾਂ ਲਈ ਵੀ ਆਮ ਕਿਸਾਨ ਕਿਰਾਏ ਤੋਂ ਮਸੀਨ ਲੈ ਕੇ ਉਹਨਾਂ ਦੀ ਵਰਤੋਂ ਕਰਦੇ ਹਨ।
ਅਜਿਹੇ ਸਮੇਂ ‘ਚ ਕਿਸਾਨ ਪਸ਼ੂ ਧਨ ਦੀ ਕੋਈ ਵਰਤੋਂ ਨਹੀਂ ਕਰ ਸਕਦੇ। ਇਸ ਹਾਲਤ ਚ ਉਹਨਾਂ ਲਈ ਚਾਰਾ ਇੱਕਠਾ ਕਰਨਾ ਵੀ ਇੱਕ ਵੱਡੀ ਸਮੱਸਿਆ ਹੈ। ਮਜ਼ਬੂਰ ਹੋ ਕੇ ਕਿਸਾਨ ਪਸ਼ੂਆਂ ਨੂੰ ਬੇਸਹਾਰਾ ਘੁੰਮਣ ਲਈ ਛੱਡ ਦਿੰਦਾ ਹਨ, ਜਿਹੜੀਆਂ ਗਊਆਂ ਮੱਝ ਦੁੱਧ ਦੇਣਾ ਬੰਦ ਕਰ ਚੁੱਕੀਆਂ ਹਨ ਸਵਾਲ ਹੈ ਕਿ ਉਹਨਾਂ ਦਾ ਕੀ ਹੋਵੇਗਾ। ਉਹਨਾਂ ਦਾ ਕੋਈ ਬਾਜਾਰ ਨਹੀਂ ਹੈ। ਸਰਕਾਰ ਨੇ ਗÀੂਂ ਵੰਸ਼ ਦੀ ਰੱਖਿਆ ਕਰਨ ਅਤੇ ਸਮੱਗਲਿੰਗ ਰੋਕਣ ਦਾ ਸਖ਼ਤ ਕਾਨੂੰਨ ਤਾਂ ਬਣਾ ਦਿੱਤਾ ਪਰ ਵਰਤੋਂ ‘ਚ ਨਾ ਆਉਣ ਵਾਲੇ ਜਾਨਵਰਾਂ ਦਾ ਕੀ ਹੋਵੇਗਾ। ਇਸ ਵਾਸਤੇ ਕੋਈ ਨੀਤੀ ਨਹੀ ਬਣਾਈ।
ਗਊਸਾਲਾ ਸੰਚਾਲਕਾ ਦਾ ਕਹਿਣਾ ਹੈ ਕਿ ਬੇਸਹਾਰਾ ਪਸ਼ੂਆ ਦੇ ਲਈ ਜਿੰਨੀ ਗਿਣਤੀ ਚ ਗਊਸ਼ਾਲਾਵਾ ਦੀ ਲੋੜ ਹੈ। ਪੈਸੇ ਅਤੇ ਸਰਕਾਰੀ ਸਹਾਇਤਾ ਦੀ ਕਮੀ ਕਾਰਨ ਓੁਨੀਆਂ ਨਹੀਂ ਖੋਲ੍ਹੀਆਂ ਜਾ ਸਕਦੀਆਂ। ਸਰਕਾਰ ਨੇ ਕਾਨੂੰਨ ਤਾਂ ਬੇਹੱਦ ਸਖ਼ਤ ਬਣਾ ਦਿੱਤੇ ਹਨ। ਪਰ ਪਸ਼ੂਆਂ ਦੀ ਸੁੱਰਖਿਆਂ ਨੂੰ ਲੈ ਕੇ ਕੋਈ ਕਾਰਗਰ ਨੀਤੀ ਨਹੀਂ ਬਣਾਈ ਹੈ। ਸਾਡੇ ਪਿੰਡਾਂ ਅਤੇ ਸ਼ਹਿਰੀ ਨਿਗਮ ‘ਚ ਅਸਥਾਈ ਪਨਾਹ ਘਰ ਜਾ ਗਊਸ਼ਲਾਵਾਂ ਖੋਲ੍ਹੀਆਂ ਜਾਣ। ਇਸ ਲਈ ਪਿੰਡ ਤੇ ਸ਼ਹਿਰ ਨਿਗਮਾਂ ਦੇ ਫੰਡ ਤੇ ਵਿਧਾਇਕ ਅਤੇ ਸੰਸਦੀ ਵਿਕਾਸ ਫੰਡ ਦੀ ਵੀ ਵਰਤੋ ਕੀਤੀ ਜਾਵੇ।
ਲੁਧਿਆਣਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।