ਸੁਪਰੀਮ ਕੋਰਟ ਨੇ ਮੱਧ ਪ੍ਰਦੇਸ਼ ਦੇ ਵਿਆਪਮ ਤਹਿਤ ਮੈਡੀਕਲ ‘ਚ ਦਾਖਲਾ ਲੈਣ ਵਾਲੇ 634 ਵਿਦਿਆਰਥੀਆਂ ਦਾ ਦਾਖਲਾ ਰੱਦ ਕਰਕੇ ਇਸ ਗੱਲ ‘ਤੇ ਮੋਹਰ ਲਾ ਦਿੱਤੀ ਹੈ ਕਿ ਦੇਸ਼ ਦੇ ਲੋਕਾਂ ਦੀ ਸਿਹਤ ਨਾਲੋਂ ਕੋਈ ਵੀ ਮਸਲਾ ਵੱਡਾ ਨਹੀਂ ਤਿੰਨ ਮੈਂਬਰੀ ਬੈਂਚ ਵੱਲੋਂ ਸੁਣਾਏ ਗਏ ਫੈਸਲੇ ਤੋਂ ਪਹਿਲਾਂ ਦੋ ਮੈਂਬਰੀ ਬੈਂਚ ਦੇ ਇੱਕ ਜੱਜ ਨੇ ਵਿਦਿਆਰਥੀਆਂ ਨਾਲ ਨਰਮੀ ਵਰਤਣ ਤੇ ਉਹਨਾਂ ਨੂੰ ਪੰਜ ਸਾਲ ਬਿਨਾ ਤਨਖਾਹ ਤੋਂ ਨੌਕਰੀ ਲਾਏ ਜਾਣ ਦੀ ਵੀ ਸਿਫ਼ਾਰਸ਼ ਕੀਤੀ ਸੀ ਪਰ ਦੂਜੇ ਜੱਜ ਨੇ ਵਿਦਿਆਰਥੀਆਂ ਦੇ ਦਾਖਲੇ ਰੱਦ ਕਰਨ ਦਾ ਵਿਚਾਰ ਰੱਖਿਆ ਆਖਰ ਤਿੰਨ ਮੈਂਬਰੀ ਬੈਂਚ ਨੇ ਦਾਖਲਾ ਰੱਦ ਕਰ ਦਿੱਤਾ।
ਸੁਪਰੀਮ ਕੋਰਟ ਦਾ ਇਹ ਫ਼ੈਸਲਾ ਜਨਤਾ ਦੇ ਹਿੱਤ ਵਿੱਚ ਅਤੇ ਸ਼ਲਾਘਾਯੋਗ ਹੈ ਵਿਦਿਆਰਥੀਆਂ ਦੇ ਕਰੀਅਰ ਨਾਲ ਲਿਹਾਜ ਵਰਤ ਕੇ ਬਿਮਾਰ ਲੋਕਾਂ ਦੀ ਜ਼ਿੰਦਗੀ ਨੂੰ ਖ਼ਤਰੇ ‘ਚ ਨਹੀਂ ਪਾਇਆ ਜਾ ਸਕਦਾ ਮਾਣਯੋਗ ਅਦਾਲਤ ਨੇ ਗਲਤ ਤਰੀਕੇ ਨਾਲ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨਾਲ ਨਰਮੀ ਨਾ ਵਰਤ ਕੇ ਦੇਸ਼ ਨੂੰ ਇੱਕ ਭਿਆਨਕ ਪਰੰਪਰਾ ਤੋਂ ਬਚਾ ਲਿਆ ਹੈ ਜੋ ਕਿਸੇ ਨਾ ਕਿਸੇ ਤਰ੍ਹਾਂ ਮਾਮਲਾ ਸੁਲਝਾਉਣ ‘ਤੇ ਜ਼ੋਰ ਦਿੰਦੀ ਹੈ ਪਰ ਮਰੀਜ਼ਾਂ ਦੀ ਤੰਦਰੁਸਤੀ ਨੂੰ ਦਾਅ ‘ਤੇ ਲਾਉੁਂਦੀ ਹੈ ਇਹ ਕੋਈ ਪਹਿਲਾਂ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਵੱਖ-ਵੱਖ ਰਾਜਾਂ ‘ਚ ਮੈਡੀਕਲ ਪ੍ਰੀਖਿਆਵਾਂ ਦੇ ਪਰਚੇ ਲੀਕ ਹੋਣ, ਅਸਲ ਵਿਦਿਆਰਥੀਆਂ ਦੀ ਥਾਂ ‘ਤੇ ਕਿਸੇ ਹੋਰ ਵੱਲੋਂ ਪੇਪਰ ‘ਚ ਬੈਠਣ ਦੇ ਸੈਂਕੜੇ ਮਾਮਲੇ ਦੇਸ਼ ਦੀਆਂ ਵੱਖ-ਵੱਖ ਅਦਾਲਤਾਂ ‘ਚ ਲਟਕ ਰਹੇ ਹਨ ਮੈਡੀਕਲ ਪ੍ਰੀਖਿਆ ‘ਚ ਦੋ ਨੰਬਰ ਦੇ ਧੰਦੇ ਨੇ ਇਸ ਨੂੰ ਮਾਫ਼ੀਆ ਗਿਰੋਹ ਦਾ ਰੂਪ ਦੇ ਦਿੱਤਾ ਹੈ ਜੋ ਅਰਬਾਂ ਰੁਪਏ ਕਮਾ ਕੇ ਇੱਕ ਜ਼ਿੰਮੇਵਾਰ ਪੇਸ਼ੇ ਦੀ ਕਮਾਨ ਅਯੋਗ ਹੱਥਾਂ ‘ਚ ਦੇ ਰਿਹਾ ਹੈ।
ਮੈਡੀਕਲ ਪ੍ਰੀਖਿਆਵਾਂ ਨੂੰ ਜਿੱਥੇ ਨਿਗਰਾਨੀ ਪੱਖੋਂ ਚੁਸਤ-ਦਰੁਸਤ ਬਣਾਉਣ ਦੀ ਜ਼ਰੂਰਤ
ਮੈਡੀਕਲ ਪ੍ਰੀਖਿਆਵਾਂ ਨੂੰ ਜਿੱਥੇ ਨਿਗਰਾਨੀ ਪੱਖੋਂ ਚੁਸਤ-ਦਰੁਸਤ ਬਣਾਉਣ ਦੀ ਜ਼ਰੂਰਤ ਹੈ ਉਥੇ ਇਸ ਬਿਮਾਰੀ ਦੀ ਅਸਲ ਜੜ੍ਹ ਨਿੱਜੀ ਕਾਲਜਾਂ ਦੀ ਲੁੱਟ ਵੀ ਖ਼ਤਮ ਕਰਨ ਦੀ ਲੋੜ ਹੈ ਕਈ ਵਿਦਿਆਰਥੀ ਨਿੱਜੀ ਕਾਲਜ ਦੀ ਭਾਰੀ ਡੋਨੇਸ਼ਨ ਤੋਂ ਬਚਣ ਸਰਕਾਰੀ ਕਾਲਜਾਂ ਦੀ ਘੱਟ ਫੀਸ ਕਾਰਨ Àੁੱਚੇ ਰੈਂਕ ਹਾਸਲ ਕਰਨ ਵਾਸਤੇ ਗੈਰ ਕਾਨੂੰਨੀ ਢੰਗ ਤਰੀਕੇ ਅਪਣਾਉਂਦੇ ਹਨ ਦਾਖਲਾ ਪ੍ਰਕਿਰਿਆ ਪਾਰਦਰਸ਼ੀ ਬਣਾਉਣ ਦੇ ਨਾਲ-ਨਾਲ ਨਿੱਜੀ ਕਾਲਜਾਂ ਦੇ ਮਾਲਕਾਂ ਦੀ ਸੰਪਤੀ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਉਪਰੋਕਤ ਘਟਨਾ ਚੱਕਰ ਨੇ ਇੱਕ ਵਾਰ ਫੇਰ ਭ੍ਰਿਸ਼ਟਾਚਾਰ ਨੂੰ ਉਜਾਗਰ ਕੀਤਾ ਹੈ ਆਖਰ ਸਿਸਟਮ ‘ਚ ਭਾਰੀ ਗੜਬੜੀਆਂ ਹਨ ਜੋ ਸਰਕਾਰਾਂ ਦੇ ਦਾਅਵਿਆਂ ਤੋਂ ਏਨੇ ਵੱਡੇ ਪੱਧਰ ‘ਤੇ ਪ੍ਰੀਖਿਆਵਾਂ ‘ਚ ਗੋਲਮਾਲ ਹੋ ਰਿਹਾ ਹੈ ਸੁਧਾਰਾਂ ਦੀ ਸਿਰਫ਼ ਬਿਆਨਬਾਜ਼ੀ ਨਹੀਂ ਹੋਣੀ ਚਾਹੀਦੀ
ਸਗੋਂ ਇਸ ‘ਤੇ ਦ੍ਰਿੜਤਾ ਤੇ ਵਚਨਵੱਧਤਾ ਨਾਲ ਅਮਲ ਹੋਵੇ ਗਲਤੀ ਠੀਕ ਹੋਣੀ ਚਾਹੀਦੀ ਹੈ ਨਾ ਕਿ ਵਾਰ-ਵਾਰ ਦੁਹਰਾਈ ਜਾਵੇ ਨਕਲੀ ਡਾਕਟਰਾਂ ਦੀ ਫੌਜ ਖੜ੍ਹੀ ਹੋਣ ਨਾਲ ਕੌਮਾਂਤਰੀ ਪੱਧਰ ‘ਤੇ ਦੇਸ਼ ਦਾ ਅਕਸ ਹੋਰ ਖਰਾਬ ਹੋਇਆ ਹੈ ਜਿੱਥੇ ਪਿਛਲੇ ਲੰਮੇ ਸਮੇਂ ਤੋਂ ਭਾਰਤੀ ਡਾਕਟਰਾਂ ਦੀ ਮੰਗ ਸੀ ਅਮਰੀਕਾ ਤੇ ਯੂਰਪੀ ਮੁਲਕ ਪਹਿਲਾਂ ਹੀ ਵੀਜਾ ਸ਼ਰਤਾਂ ਸਖ਼ਤ ਕਰ ਰਹੇ ਹਨ ਤਾਜ਼ਾ ਘਟਨਾਵਾਂ ਵਿਦਿਆਰਥੀਆਂ ਲਈ ਵਿਦੇਸ਼ਾਂ ‘ਚ ਮੌਕਿਆਂ ‘ਤੇ ਅਸਰ ਪਾਉਣਗੀਆਂ ਸਰਕਾਰਾਂ ਨੇ ਇਸ ਮਾਮਲੇ ‘ਚ ਹੁਣ ਹੋਰ ਨਿਘਾਰ ਆਉਣ ਦੇਣ ਤੋਂ ਬਚਣਾ ਚਾਹੀਦਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ