ਆਨਲਾਈਨ ਠੱਗੀ ਦਾ ਕਾਲ਼ਾ ਧੰਦਾ

ਆਨਲਾਈਨ ਠੱਗੀ ਦਾ ਕਾਲ਼ਾ ਧੰਦਾ Online Fraud

ਅੱਜ ਕੱਲ੍ਹ ਦੇਸ਼ ਅੰਦਰ ਥੋੜ੍ਹੇ-ਥੋੜ੍ਹੇ ਸਮੇਂ  ਪਿੱਛੇ ਅਜਿਹੇ -ਅਜਿਹੇ ਘੋਟਾਲੇ, ਧੋਖਾਧੜੀ  ਦੇ ਕਾਂਡ ਜਾਂ ਠੱਗੀ -ਭ੍ਰਿਸ਼ਟਾਚਾਰ ਦੇ ਕਿੱਸੇ ਉਜਾਗਰ ਹੋ ਰਹੇ ਹਨ ਕਿ ਹੋਰ ਸਾਰੇ ਸਮਾਚਾਰ ਦੂਜੇ ਨੰਬਰ ‘ਤੇ ਆ ਜਾਂਦੇ ਹਨ  ਪੁਰਾਣੀ ਕਹਾਵਤ ਤਾਂ ਇਹ ਹੈ ਕਿ ਸੱਚ ਜਦੋਂ ਤੱਕ ਜੁੱਤੀਆਂ ਪਹਿਨਦਾ ਹੈ,  ਝੂਠ ਪੂਰੇ ਨਗਰ ਦਾ ਚੱਕਰ ਲਾ ਆਉਂਦਾ ਹੈ ਇਸ ਲਈ ਛੇਤੀ ਚਰਚਿਤ ਪ੍ਰਸੰਗਾਂ ਨੂੰ ਕਈ ਵਾਰ ਇਸ ਆਧਾਰ ‘ਤੇ ਗਲਤ ਹੋਣ ਦਾ ਅੰਦਾਜ਼ਾ ਲਾ ਲਿਆ ਜਾਂਦਾ ਹੈ ਪਰ ਇੱਥੇ ਤਾਂ ਸਾਰਾ ਕੁੱਝ ਸੱਚ ਹੈ। Online Fraud

ਘੋਟਾਲੇ-ਧੋਖਾਧੜੀ ਝੂਠੇ ਨਹੀਂ ਹੁੰਦੇ ਹਾਂ,  ਦੋਸ਼ੀ ਕੌਣ ਹੈ ਅਤੇ ਉਸਦਾ ਰੰਗ-ਰੂਪ ਕੀ ਹੈ,  ਇਹ ਛੇਤੀ ਪਤਾ ਨਹੀਂ ਲੱਗਦਾ  ਤਾਂ ਫਿਰ ਇਹ ਮਾਮਲਾ ਇੰਨਾ ਛੇਤੀ ਕਿਉਂ ਚਰਚਿਤ ਹੋਇਆ? ਸੱਚ ਜਦੋਂ ਚੰਗੇ ਕੰਮ  ਦੇ ਨਾਲ ਬਾਹਰ ਆਉਂਦਾ ਹੈ ਤਾਂ ਗੂੰਗਾ ਹੁੰਦਾ ਹੈ ਅਤੇ ਬੁਰੇ ਕੰਮ ਦੇ ਨਾਲ ਬਾਹਰ ਆਉਂਦਾ ਹੈ ਤਾਂ ਉਹ ਚੀਕਦਾ ਹੈ ਸੋਸ਼ਲ ਟ੍ਰੇਡ  ਦੇ ਨਾਂਅ ‘ਤੇ ਦੇਸ਼ ਭਰ  ਦੇ ਲੋਕਾਂ ਤੋਂ ਮੋਟਾ ਪੈਸਾ ਲੈਣ ਅਤੇ ਫੇਰ ਚੇਨ ਸਿਸਟਮ  ਰਾਹੀਂ ਇਸ ਨੂੰ ਫੈਲਾ ਕੇ ਅਰਬਾਂ ਰੁਪਏ ਵਸੂਲਣ ਵਾਲੀ ਨੋਇਡਾ ਦੀ ਇੱਕ ਸੋਸ਼ਲ ਟ੍ਰੇਡ ਕੰਪਨੀ ਦੇ ਗੋਰਖਧੰਦੇ ਦਾ ਭਾਂਡਾ ਫੁੱਟਣ ਤੋਂ ਬਾਦ ਲੋਕ ਹੈਰਾਨ ਵੀ ਹਨ ਤੇ ਪਰੇਸ਼ਾਨ ਵੀ

ਇੱਕ ਪ੍ਰਾਈਵੇਟ ਲਿਮਿਟਡ ਕੰਪਨੀ ਨੇ ਕਰੀਬ 7 ਲੱਖ ਲੋਕਾਂ ਤੋਂ ਇੱਕ ਪੋਂਜੀ ਸਕੀਮ  ਦੇ ਤਹਿਤ 3700 ਕਰੋੜ ਤੋਂ ਜ਼ਿਆਦਾ ਦਾ ਇੰਵੈਸਟਮੈਂਟ ਕਰਵਾ ਲਿਆ   ਐਸਟੀਐਫ਼ ਨੇ ਕੰਪਨੀ ਦੇ ਸੰਚਾਲਕ ਅਨੁਭਵ ਮਿੱਤਲ  ਸਮੇਤ 3 ਲੋਕਾਂ ਨੂੰ ਗ੍ਰਿਫ਼ਤਾਰ ਕਰ ਕੇ ਕੰਪਨੀ  ਦੇ ਖਾਤੇ ਸੀਲ ਕਰ ਦਿੱਤੇ ਹਨ ਪਹਿਲਾਂ ਵੀ ਆਰਥਿਕ ਘੋਟਾਲਿਆਂ ਤੇ ਸਿਆਸਤਦਾਨਾਂ  ਦੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਣ ਦੀਆਂ ਕਈ ਘਟਨਾਵਾਂ ਵਾਪਰੀਆਂ ਪਰੰਤੂ  ਇਸ ਘਟਨਾ ਨੇ ਆਨਲਾਈਨ ਗਤੀਵਿਧੀਆਂ ਅਤੇ ਉਸਦੇ ਪ੍ਰਚਲਣ ਨੂੰ ਦਾਗਦਾਰ ਬਣਾ ਕੇ ਡਿਜ਼ੀਟਲ ਦੁਨੀਆ ‘ਤੇ ਖਤਰਨਾਕ ਹਮਲਾ ਕੀਤਾ ਹੈ।

ਸੋਸ਼ਲ ਮੀਡੀਆ ‘ਤੇ ਇੱਕ ਲਾਈਕ ਦੇ 5 ਰੁਪਏ  ਦੇ ਰਹੀ ਸੀ

ਇਨ੍ਹੀਂ ਦਿਨੀਂ ਬਣ ਰਹੀ ਆਨਲਾਈਨ Online Fraud ਦੁਨੀਆ ਦੀ ਭਰੋਸੇਯੋਗਤਾ ਨੂੰ ਸੰਨ੍ਹ ਲਾਉਂਦਿਆਂ ਕੰਪਨੀ ਨੇ ਅਜਿਹਾ ਜਾਲ਼ ਬੁਣਿਆ ਜਿਸ ‘ਚ ਪੜ੍ਹੇ- ਲਿਖੇ ਲੋਕ ਵੀ ਫਸਦੇ ਚਲੇ ਗਏ ਕੰਪਨੀ ਗਾਹਕਾਂ ਨੂੰ ਇੱਕ ਸਾਲ ਵਿੱਚ ਉਨ੍ਹਾਂ ਦੇ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਗਾਹਕਾਂ ਨੂੰ ਜੋੜ ਰਹੀ ਸੀ ਨਾਲ ਹੀ ਸੋਸ਼ਲ ਮੀਡੀਆ ‘ਤੇ ਇੱਕ ਲਾਈਕ ਦੇ 5 ਰੁਪਏ  ਦੇ ਰਹੀ ਸੀ ਕਰੀਬ ਦੋ-ਤਿੰਨ ਸਾਲਾਂ ‘ਚ ਇਸ ਕੰਪਨੀ ਨੇ 10 ਲੱਖ ਲੋਕ ਜੋੜ ਲਏ ਸਨ ਹਾਲਾਂਕਿ ਕੰਪਨੀ ਕੁਝ ਸਮਾਂ ਵਾਅਦੇ ਮੁਤਾਬਕ ਲੋਕਾਂ ਨੂੰ ਪੈਸੇ ਵੀ ਮੋੜਦੀ ਰਹੀ ਜਿਸ ਨਾਲ ਲੋਕਾਂ ਨੇ ਮੋਟੀ ਕਮਾਈ ਵੀ ਕੀਤੀ ਸੀ,ਉਸ ਕਮਾਈ ਨੂੰ ਦਿਖਾ ਕੇ ਉਹ ਆਪਣੇ ਦੋਸਤਾਂ , ਰਿਸ਼ਤੇਦਾਰਾਂ ਨੂੰ ਵੀ ਜੋੜਦੇ ਰਹੇ ਲੱਖਾਂ ਲੋਕ ਜੁੜ ਗਏ ਤੇ ਯੂਪੀ, ਰਾਜਸਥਾਨ,ਦਿੱਲੀ, ਪੰਜਾਬ, ਬਿਹਾਰ ਆਦਿ ਰਾਜਾਂ ‘ਚ ਇਹ ਧੰਦਾ ਤੇਜੀ ਨਾਲ ਫੈਲਿਆ ਪਰ ਕੁਝ ਦਿਨਾਂ ਤੋਂ ਕੰਪਨੀ ਗਾਹਕਾਂ ਨੂੰ ਨਾ ਪੈਸੇ ਦੇ ਰਹੀ ਸੀ ਤੇ ਨਾ ਹੀ ਲਾਈਕ ਦੇ ਪੈਸੇ ਬੈਂਕ ਖਾਤਿਆਂ ‘ਚ ਆ ਰਹੇ ਸਨ।

ਲੱਖਾਂ ਲੋਕ ਠੱਗੀ ਦੇ ਸ਼ਿਕਾਰ ਹੋ ਗਏ Online Fraud

 ਇਸ ਤਰ੍ਹਾਂ ਘਰ ਬੈਠੇ ਲੱਖਾਂ ਲੋਕ ਠੱਗੀ ਦੇ ਸ਼ਿਕਾਰ ਹੋ ਗਏ ,  ਮਿਹਨਤ ਦਾ ਪੈਸਾ ਬਰਬਾਦ ਹੋ ਗਿਆ, ਗਾਹਕਾਂ ਨੇ ਕੰਪਨੀ ਖਿਲਾਫ ਮਾਮਲੇ ਦਰਜ ਕਰਾਉਣੇ ਸ਼ੁਰੂ ਕੀਤੇ ਤਾਂ ਐਸਟੀਐਫ ਨੇ ਉਕਤ ਕਾਰਵਾਈ ਕੀਤੀ, ਜਿਸ ਨਾਲ ਇਹ ਆਨਲਾਈਨ ਠੱਗੀ ਤੇ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਇਹ ਦੇਸ਼ ਦੀ ਆਨਲਾਈਨ ਪ੍ਰਣਾਲੀ ਲਈ ਇੱਕ ਗੰਭੀਰ  ਖ਼ਤਰਾ ਹੈ ਆਨਲਾਈਨ ਠੱਗੀ ਦਾ ਇਹ ਮਾਮਲਾ ਸਿਰਫ਼ ਧੋਖਾਧੜੀ-ਠੱਗੀ ਹੀ ਨਹੀਂ,ਇਹ ਕਥਿਤ ਬਜ਼ਾਰਵਾਦ ਦੀ ਪੂਰੀ ਪ੍ਰਕਿਰਿਆ ਦਾ ਅਪਰਾਧੀਕਰਣ ਹੈ, ਸਾਡੀ ਸਾਖ਼ ਨੂੰ ਵੱਟਾ ਲੱਗਾ ਹੈ ਦੇਸ਼ ਦੀ ਖੁਸ਼ਹਾਲੀ ਤੋਂ ਵੀ ਜ਼ਿਆਦਾ ਦੇਸ਼ ਦੀ ਸਾਖ਼ ਜ਼ਰੂਰੀ ਹੈ।

ਠੱਗੀ ਤੇ ਫਰਜ਼ੀਵਾੜੇ ਦਾ ਅਜਿਹੀਆਂ ਕਈ ਸਾਈਟਾਂ ਤੁਹਾਨੂੰ ਨਜ਼ਰ ਆਉਣਗੀਆਂ

ਤਕਨੀਕ  ਦੇ ਇਸ ਦੌਰ ‘ਚ ਇੱਕ ਪਾਸੇ ਸੋਸ਼ਲ ਨੈੱਟਵਰਕਿੰਗ ਸਾਈਟਾਂ ਜਨਜਾਗਰੂਕਤਾ ਦਾ ਸਭ ਤੋਂ ਵੱਡਾ ਸਾਧਨ ਬਣ ਕੇ ਉਭਰੀਆਂ ਹਨ , ਦੂਜੇ ਪਾਸੇ ਇਹ ਲੋਕਾਂ ਨੂੰ ਲੁੱਟਣ ਦਾ ਜਰੀਆ ਬਣ ਚੁੱਕੀਆਂ ਹਨ ਠੱਗੀ ਤੇ ਫਰਜ਼ੀਵਾੜੇ ਅਨੇਕ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੇ ਹਨ, ਕੁਝ ਸਮੇਂ  ਦੇ ਰੌਲ਼ੇ-ਰੱਪੇ ਤੋਂ ਬਾਦ ਫਿਰ ਇੱਕ ਨਵਾਂ ਦੌਰ ਸ਼ੁਰੂ ਹੋ ਜਾਂਦਾ ਹੈ ਠੱਗੀ ਤੇ ਫਰਜ਼ੀਵਾੜੇ ਦਾ ਅਜਿਹੀਆਂ ਕਈ ਸਾਈਟਾਂ ਤੁਹਾਨੂੰ ਨਜ਼ਰ ਆਉਣਗੀਆਂ ਜੋ ਵਾਰ-ਵਾਰ ਤੁਹਾਨੂੰ ਵਿਖਾਂਦੀਆਂ ਹਨ ਕਿ ‘ਘਰ ਬੈਠੇ ਪੈਸਾ ਕਮਾਓ,  ਕਿਸੇ ਦਫ਼ਤਰ ਦੀ ਜ਼ਰੂਰਤ ਨਹੀਂ,ਅੱਜ ਪਾਰਟ ਟਾਈਮ ਕੰਮ ਕਰਕੇ ਵੀ ਪੈਸਾ ਬਣਾ ਸਕਦੇ ਹੋ ਫਿਰ ਤੁਹਾਨੂੰ ਪਰੋਸੇ ਜਾਣਗੇ ਢੇਰ ਸਾਰੇ ਪਲਾਨ ਲੋਕ ਪਲਾਨ ਵੇਖਦੇ ਹਨ,  ਪੈਸਾ ਕਮਾਉਣ ਦੀ ਅੰਨ੍ਹੀ ਦੌੜ ਤਾਂ ਅੱਜ ਕੱਲ੍ਹ ਲੱਗੀ ਹੋਈ ਹੈ,ਇਸ ਲਈ ਲੋਕ ਆਪਣੀ ਹੈਸੀਅਤ ਮੁਤਾਬਕ ਨਿਵੇਸ਼ ਕਰ ਦਿੰਦੇ ਹਨ

ਅੱਜ ਜਦੋਂ ਹਰ ਆਰਥਿਕ ਗਤੀਵਿਧੀ ਨੂੰ ਆਨਲਾਈਨ ਕਰਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਹਰ ਤਰ੍ਹਾਂ ਦੀ ਖਰੀਦਦਾਰੀ ਆਨਲਾਈਨ ਹੋਣ ਲੱਗੀ ਹੈ, ਹਰ ਤਰ੍ਹਾਂ ਦਾ ਵਪਾਰ ਆਨਲਾਈਨ ਹੋਣ ਲੱਗਾ ਹੈ,  ਈ-ਬੁੱਕ ,ਈ-ਨਿਊਜ਼ ਪੇਪਰ,ਆਨਲਾਈਨ ਐਜੂਕੇਸ਼ਨ,  ਆਨਲਾਈਨ ਡੋਨੇਸ਼ਨ,ਆਨਲਾਈਨ ਰਿਸ਼ਤੇ,  ਆਨਲਾਈਨ-ਬੁਕਿੰਗ ਇੱਕ ਤਰ੍ਹਾਂ ਆਨਲਾਈਨ ਜੀਵਨਸ਼ੈਲੀ ਦਾ ਪ੍ਰਚਲਣ ਹੈ,  ਇਸ ਚੀਜ ਦਾ ਲਾਹਾ ਲੈਂਦਿਆਂ ਅਨੁਭਵ ਮਿੱਤਲ ਤੇ ਉਨ੍ਹਾਂ ਦੇ  ਸਾਥੀ ਰਚ ਦਿੱਤਾ ਆਨਲਾਈਨ ਠੱਗੀ ਦਾ ਕਾਲ਼ਾ ਇਤਹਾਸ   ਮੰਦਭਾਗਾ ਤਾਂ ਇਹ ਹੈ ਕਿ ਅਨਲਾਇਨ ਬਹੁਤ ਸਾਰੇ ਕੰਮ ਚੰਗੇ ਹਨ,  ਉਹ ਵੀ ਇਸ ਘਟਨਾ ਨਾਲ ਭਰੋਸੇਯੋਗਤਾ  ਦੇ ਸ਼ਿਕਾਰ ਹੋਣਗੇ।

ਆਨਲਾਈਨ ਠੱਗੀ ਦਾ ਕਾਲ਼ਾ ਧੰਦਾ

ਕਾਬੂ ਤੋਂ ਬਾਹਰ ਹੁੰਦੀ ਸਾਡੀ ਆਰਥਿਕ ਵਿਵਸਥਾ ਸਾਡੇ ਜਨ ਜੀਵਨ ਨੂੰ ਬਰਬਾਦ ਕਰ ਰਹੀ ਹੈ ਮੁੱਖ ਰੂਪ ‘ਚ ਗਲਤੀ ਸਿਆਸਤਦਾਨਾਂ ਤੇ ਸਰਕਾਰ ਦੀ ਹੈ ਕਿਤੇ, ਕੀ ਕੋਈ ਅਨੁਸ਼ਾਸਨ ਜਾਂ ਕਾਬੂ ਹੈ?  ਲਗਾਤਾਰ ਕਰੋੜਾਂ-ਅਰਬਾਂ  ਦੇ ਧੋਖਾਧੜੀ- ਘੋਟਾਲੇ ਹੋ ਰਹੇ ਹਨ ਕੋਈ ਜ਼ਿੰਮੇਦਾਰੀ ਨਹੀਂ ਲੈਂਦਾ, ਕੋਈ ਸਜ਼ਾ ਨਹੀਂ ਕੱਟਦਾ ਭਾਰਤ ‘ਚ ਮੁਰਗੀ ਚੁਰਾਉਣ ਦੀ ਸਜ਼ਾ ਛੇ ਮਹੀਨੇ ਦੀ ਹੈ  ਪਰ ਕਰੋੜਾਂ ਦੇ ਘੋਟਾਲਿਆਂ ਲਈ ਕੋਈ ਦੋਸ਼ੀ ਨਹੀਂ ,  ਕੋਈ ਸਜ਼ਾ ਨਹੀਂ ਅਪਰਾਧੀ ਸਿਰਫ਼ ਉਹ ਹੀ ਨਹੀਂ ਜਿਨ੍ਹਾਂ ਨੇ ਆਨਲਾਈਨ ਠੱਗੀ ਕੀਤੀ ਹੈ, ਉਹ ਵੀ ਹਨ ਜੋ ਲੋਕਤੰਤਰ ਨੂੰ ਤੋੜ ਰਹੇ ਹਨ ਜਾਂ ਜਿਨ੍ਹਾਂ  ਦੇ ਦਿਮਾਗ ‘ਚ ਅਪਰਾਧ ਭਾਵਨਾ  ਹੈ ਅਪਰਾਧੀ ਕਾਬੂ ਤੋਂ ਬਾਹਰ ਹੋ ਗਏ ਹਨ  ਜੇ ਰਾਸ਼ਟਰੀ ਨਜ਼ਰੀਏ ਤੋਂ ਵਿਚਾਰਿਆ ਜਾਵੇ ਤਾਂ ਸਾਨੂੰ ਕਬੂਲਣਾ ਪਵੇਗਾ ਕਿ ਬਹੁਤ ਸਾਰੀਆਂ ਗੱਲਾਂ ਸਾਡੇ ਕਾਬੂ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ।

ਆਨਲਾਈਨ ਠੱਗੀ ਦਾ ਕਾਲ਼ਾ ਧੰਦਾ

ਰਾਸ਼ਟਰੀ ਜੀਵਨ ਦੀਆਂ ਕੁਝ  ਚੀਜ਼ਾਂ ਅਜਿਹੀਆਂ ਹਨ ਕਿ ਜੇ ਉਨ੍ਹਾਂ ਨੂੰ ਰੋਜ਼ਾਨਾ ਨਾ ਸਾਂਭਿਆ ਜਾਵੇ ਜਾਂ ਰੋਜ਼ ਨਵਾਂ ਨਾ ਕੀਤਾ ਜਾਵੇ ਤਾਂ ਉਹ ਗੁਆਚ ਜਾਂਦੀਆਂ ਹਨ  , ਕੁਝ ਚੀਜ਼ਾਂ ਅਜਿਹੀਆਂ ਹਨ ਜੋ ਪੁਰਾਣੀਆਂ ਹੋ ਜਾਣ ਤਾਂ ਸੜ ਜਾਂਦੀਆਂ ਹਨ, ਕੁਝ  ਚੀਜ਼ਾਂ ਅਜਿਹੀਆਂ ਹਨ ਕਿ ਜੇਕਰ ਤੁਹਾਨੂੰ ਯਕੀਨ  ਹੋ ਜਾਏ ਕਿ ਉਹ ਤੁਹਾਡੇ ਹੱਥ ‘ਚ ਹੈ ਤਾਂ ਤੁਹਾਡੇ ਹੱਥ ਖਾਲੀ ਹੋ ਜਾਂਦੇ ਹਨ, ਇਨ੍ਹਾਂ ਨੂੰ ਖੁਦ ਜਿਉਂ ਕੇ ਹੀ ਜਿੰਦਾ ਰੱਖਿਆ ਜਾਂਦਾ ਹੈ ਕੌਣ ਦੇਵੇਗਾ ਰਾਸ਼ਟਰੀ ਚਰਿੱਤਰ ਨੂੰ ਜਿੰਦਾ ਰੱਖਣ ਦਾ ਭਰੋਸਾ?  ਲੱਗਭਗ ਡੇਢ  ਅਰਬ ਦੀ ਇਹ ਨਿਰਾਸ਼ਾ ਕਿੰਨੀ ਖਤਰਨਾਕ  ਹੋ ਸਕਦੀ ਹੈ।

ਸਮਾਨਾਂਤਰ ਕਾਲੀ ਅਰਥ ਵਿਵਸਥਾ ਇੰਨੀ ਅਸਰਦਾਰ ਹੈ ਕਿ ਉਹ ਕੁਝ ਵੀ ਬਦਲ ਸਕਦੀ ਹੈ, ਕੁਝ ਵੀ ਬਣਾ ਅਤੇ ਮਿਟਾ ਸਕਦੀ ਹੈ   ਅੱਜ ਸੱਤਾ  ਵੋਟਾਂ ਨਾਲ ਪ੍ਰਾਪਤ ਹੁੰਦੀ ਹੈ ਅਤੇ ਵੋਟ ਕਾਲੇ ਧਨ ਨਾਲ ਤੇ ਕਾਲ਼ਾ ਧਨ ਤਲੀ ‘ਤੇ ਰੱਖਣਾ ਪੈਂਦਾ ਹੈ  ਬਸ ਇਹੀ ਠੱਗੀ, ਧੋਖਾਧੜੀ , ਰ ਦੀ ਜੜ੍ਹ ਹੈ   ਪਰਜਾਤੰਤਰ ਇੱਕ ਪਵਿੱਤਰ ਪ੍ਰਣਾਲੀ ਹੈ ਪਵਿੱਤਰਤਾ  ਹੀ ਇਸ ਦੀ ਤਾਕਤ ਹੈ ਇਸਨੂੰ ਪਵਿੱਤਰਤਾ ਨਾਲ ਚਲਾਉਣਾ ਪੈਂਦਾ ਹੈ  ਇਸੇ ਤਰ੍ਹਾਂ ਜੁਰਮ ਦੇ ਪੈਰ ਕਮਜ਼ੋਰ ਹੁੰਦੇ ਹਨ  ਪਰ ਚੰਗੇ ਆਦਮੀ ਦੀ ਚੁੱਪ ਉਸ ਦੇ ਪੈਰ ਬਣ ਜਾਂਦੀ ਹੈ ਅਪਰਾਧ,ਭ੍ਰਿਸ਼ਟਾਚਾਰ ਹਨ੍ਹੇਰੇ ‘ਚ ਭੱਜਦੇ ਹਨ, ਰੌਸ਼ਨੀ ਵਿੱਚ ਲੜਖੜਾ ਕੇ ਡਿੱਗ ਪੈਂਦੇ ਹਨ  ਸਾਨੂੰ ਆਨਲਾਈਨ ਜਗਤ ਦੀ ਰੋਸ਼ਨੀ ਬਨਣਾ ਪਵੇਗਾ,  ਉਸਨੂੰ ਕਾਲ਼ਾ ਕਰਨ ਵਾਲਿਆਂ ਨਾਲ ਲੜਨਾ ਪਵੇਗਾ।
ਲਲਿਤ ਗਰਗ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ