ਡਾਕ ਰਾਹੀਂ ਪੈਕਟ ਕਿਸਨੇ ਭੇਜੇ ਕੋਈ ਨਾਂਅ ਨਹੀਂ
ਸੁਖਜੀਤ ਮਾਨ/ਮਾਨਸਾ। ਜ਼ਿਲ੍ਹੇ ਦੇ ਪਿੰਡ ਮੂਸਾ ‘ਚ ਅੱਜ ਉਸ ਵੇਲੇ ਹਫੜਾ-ਦਫੜੀ ਵਾਲਾ ਮਹੌਲ ਬਣ ਗਿਆ ਜਦੋਂ ਡਾਕ ਰਾਹੀਂ ਆਏ ਪੈਕੇਟਾਂ ‘ਚੋਂ ਨਿੱਕਲਿਆ ਸਮਾਨ ਜਿਸ ਨੂੰ ‘ਪ੍ਰਸ਼ਾਦ’ ਆਖਿਆ ਜਾ ਰਿਹਾ ਹੈ ਖਾਣ ਨਾਲ ਕਈ ਲੋਕ ਬਿਮਾਰ ਹੋ ਗਏ ਇਹ ਪੈਕੇਟ ਕਿਸਨੇ ਭੇਜੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਪਰ ਜਿਨ੍ਹਾਂ ਨੂੰ ਭੇਜੇ ਗਏ ਸਨ ਉਨ੍ਹਾਂ ਦੇ ਘਰਾਂ ‘ਚ ਡਾਕੀਏ ਨੇ ਅੱਜ ਸਵੇਰ ਵੇਲੇ ਪਹੁੰਚਾ ਦਿੱਤੇ ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਪੈਕੇਟ ਜਬਤ ਕਰ ਲਏ।
ਹਾਸਲ ਹੋਏ ਵੇਰਵਿਆਂ ਮੁਤਾਬਿਕ ਡਾਕੀਏ ਵੱਲੋਂ ਵੱਖ-ਵੱਖ ਲੋਕਾਂ ਨੂੰ ਡਾਕ ਰਾਹੀਂ ਆਏ 15 ਪੈਕਟ ਵੰਡੇ ਗਏ ਇਸ ਪੈਕਟ ‘ਤੇ ਪ੍ਰਸ਼ਾਦ ਹੋਣ ਦੀ ਸੂਚਨਾ ਵੀ ਲਿਖੀ ਹੋਈ ਸੀ ਇਸ ਵਿੱਚ ਦੱਸਿਆ ਗਿਆ ਸੀ ਕਿ ਇਸ ਵਿਚਲਾ ਭੋਗ 19 ਨਵੰਬਰ ਨੂੰ ਆਰਤੀ ਕਰਕੇ ਵੰਡਿਆ ਜਾਵੇਗਾ, ਇਸ ਲਈ ਜਿਸ ਨੂੰ ਵੀ ਇਹ ਪੈਕਟ ਮਿਲੇ ਉਹ 7:20 ‘ਤੇ ਮੰਗਲਵਾਰ ਨੂੰ ਭੋਗ ਲਾਵੇ ਤੇ ਅਰਦਾਸ ਦੇ ਸਮੇਂ ਉਸਦਾ ਨਾਮ ਲਿਆ ਜਾਵੇਗਾ ਡਾਕ ਵਿਚਲੇ ਪੱਤਰ ਉੱਪਰ ਭੇਜਣ ਵਾਲੇ ਦਾ ਨਾਂਅ ‘ਸੰਤ ਹਰ ਕਾ ਦਾਸ, ਸਬ ਕਾ ਦਾਸ’ ਲਿਖਿਆ ਹੋਇਆ ਹੈ ਜਿਨ੍ਹਾਂ ਵਿਅਕਤੀਆਂ ਨੇ ਇਹ ਪੈਕੇਟ ਖੋਲ੍ਹ ਕੇ ਉਸ ਵਿਚਲਾ ਸਮਾਨ ਖਾ ਲਿਆ ਤਾਂ ਉਨ੍ਹਾਂ ਦਾ ਸਿਰ ਚਕਰਾਉਣ ਲੱਗਾ ਪਿੰਡ ਦੇ ਕੁਝ ਵਿਅਕਤੀਆਂ ਨੇ ਦੱਸਿਆ ਕਿ ਉਹ ਭੋਗ ਖਾਣ ਤੋਂ ਬਾਅਦ ਬਿਮਾਰ ਹੋ ਗਏ ਹਨ ਪਤਾ ਲੱਗਾ ਹੈ ਕਿ ਇਸ ਤਰ੍ਹਾਂ ਦੇ ਕੁਝ ਪੈਕੇਟ ਪਿੰਡ ਕਰਮਗੜ੍ਹ ਔਤਾਂਵਾਲੀ ਤੇ ਭੈਣੀਬਾਘਾ ਵਿੱਚ ਵੀ ਵੰਡੇ ਗਏ ਹਨ ਪਰ ਇਨ੍ਹਾਂ ਪਿੰਡਾਂ ‘ਚੋਂ ਕੋਈ ਪੁਸ਼ਟੀ ਨਹੀਂ ਹੋ ਸਕੀ।
ਮਾਮਲਾ ਦਰਜ਼ ਕਰਕੇ ਪੈਕਟ ਜ਼ਬਤ ਕਰ ਲਏ : ਐੱਸਐੱਸਪੀ
ਮਾਨਸਾ ਦੇ ਐੱਸਐੱਸਪੀ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਪੁਲਿਸ ਨੂੰ ਇਸ ਦੀ ਸੂਚਨਾ ਮਿਲਣ ਤੋਂ ਬਾਅਦ ਤੁਰੰਤ ਮਾਨਸਾ ਸਦਰ ਥਾਣਾ ਪੁਲੀਸ ਨੇ ਜਾੰਚ ਆਰੰਭ ਦਿੱਤੀ ਹੈ ਉਨ੍ਹਾਂ ਆਖਿਆ ਕਿ ਇਸ ਸਬੰਧੀ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ਼ ਕਰਕੇ ਸਾਰੇ ਪੈਕਟ ਆਪਣੇ ਕਬਜ਼ੇ ਲੈਣ ਮਗਰੋਂ ਤਫਤੀਸ਼ ਆਰੰਭ ਦਿੱਤੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।