ਲਾਲ ਕਿਲਾ ਦੇ ਨੇੜੇ ਆਮ ਲੋਕਾਂ ਦਾ ਜਾਣਾ ਬੰਦ
ਕਈ ਮੈਟਰੋ ਸਟੇਸ਼ਨ ਬੰਦ
ਨਵੀਂ ਦਿੱਲੀ (ਏਜੰਸੀ)। ਨਾਗਰਿਕਤਾ ਕਾਨੂੰਨ ਦੇ ਖਿਲਾਫ਼ ਦਿੱਲੀ ਦੇ ਕਈ ਇਲਾਕਿਆਂ ‘ਚ ਪ੍ਰਦਰਸ਼ਨ ਨੂੰ ਦੇਖਦਿਆਂ ਆਮ ਲੋਕਾਂ ਦਾ ਜੰਤਰ ਮੰਤਰ ਤੇ ਲਾਲ ਕਿਲਾ Red fort ਜਾਣਾ ਬੰਦ ਕਰ ਦਿੱਤਾ ਗਿਆ ਹੈ। ਜਾਮੀਆ ਨਗਰ ਇਲਾਕੇ ਦੇ ਜਾਮੀਆ ਮਿੱਲਿਆ ਇਸਲਾਮੀਆ ਮੈਟਰੋ ਸਟੇਸ਼ਨ ਤੋਂ ਇਲਾਵਾ ਅੋਖਲਾ ਵਿਹਾਰ, ਜਸ਼ੋਲਾ ਵਿਹਾਰ ਮੈਟਰੋ ਸਟੇਸ਼ਨ ਨੂੰ ਬੰਦ ਕਰ ਦਿੱਤਾ ਗਿਆ ਹ। ਮੁਨਿਰਕਾ ਮੈਟਰੋ ਸਟੇਸ਼ਨ ਵੀ ਬੰਦ ਹਨ। ਵਿਰੋਧ ਪ੍ਰਦਰਸ਼ਨ ਨੂੰ ਦੇਖਦੇ ਹੋਏ ਲਾਲ ਕਿਲ੍ਹੇ ਦੇ ਨੇੜੇ ਜਾਣ ‘ਤੇ ਬਿਲਕੁਲ ਰੋਕ ਲਾ ਦਿੱਤੀ ਗਈ ਹੈ ਕਿਉਂਕਿ ਪ੍ਰਦਰਸ਼ਨਕਾਰੀਆਂ ਨੇ ਲਾਲ ਕਿਲੇ ਤੋਂ ਸ਼ਹੀਦ ਪਾਰਕ ਤੱਕ ਮਾਰਚ ਕੱਢਣ ਦਾ ਐਨਾਨ ਕੀਤਾ ਹੈ। ਲੋਕਾਂ ਦੇ ਪ੍ਰਦਰਸ਼ਨ ਦੇ ਸ਼ੱਕ ਨੂੰ ਦੇਖਦੇ ਹੋਏ ਲਾਲ ਕਿਲਾ, ਜਾਮਾ ਮਸਜਿਦ, ਚਾਂਦਨੀ ਚੌਂਕ, ਯੂਨੀਵਰਸਿਟੀ, ਪਟੇਲ ਚੌਂਕ, ਲੋਕ ਕਲਿਆਣ ਮਾਰਗ, ਉਦਯੋਗ ਭਵਨ, ਆਈਟੀਓ, ਪ੍ਰਗਤੀ ਮੈਦਾਨ, ਕੇਂਦਰੀ ਸਕੱਤਰੇਤ ਤੇ ਖਾਨ ਮਰਕੀਟ ਮੈਟਰੋ ਸਟੇਸ਼ਨ ਬੰਦ ਕਰ ਦਿੱਤੇ ਗਏ ਹਨ। ਸਕੱਤਰੇਤ ਦੇ ਸਾਰੇ ਐਂਟਰੀ ਤੇ ਐਗਜ਼ਿਟ ਗੇਟ ਬੰਦ ਕੀਤੇ ਗਏ ਹਨ ਪਰ ਇੱਥੋਂ ਟਰੇਨਾਂ ਬਦਲਣ ਦੀ ਸਹੂਲਤ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।