ਸਾਡੇ ਨਾਲ ਸ਼ਾਮਲ

Follow us

11.6 C
Chandigarh
Saturday, January 17, 2026
More
    Home ਵਿਚਾਰ ਲੇਖ ਐਲਾਨ-ਪੱਤਰਾਂ &...

    ਐਲਾਨ-ਪੱਤਰਾਂ ‘ਚ ਲੋਕ- ਭਾਈਵਾਲਤਾ ਮਹੱਤਵਪੂਰਨ

    People Partnership

    ਐਲਾਨ-ਪੱਤਰਾਂ ‘ਚ ਲੋਕ- ਭਾਈਵਾਲਤਾ ਮਹੱਤਵਪੂਰਨ

    ( People Partnership )ਲੋਕਤੰਤਰਿਕ ਪਿਰਾਮਿਡ ਨੂੰ ਸਹੀ ਕੋਣ ‘ਤੇ ਖੜ੍ਹਾ ਕਰਨ ਦੇ ਪੰਜ ਸੂਤਰ ਹਨ: ਲੋਕ-ਉਮੀਦਵਾਰ, ਲੋਕ- ਐਲਾਨ ਪੱਤਰ, ਲੋਕ-ਮੁਲਾਂਕਣ, ਲੋਕ -ਨਿਗਰਾਨੀ ਅਤੇ ਲੋਕ-ਅਨੁਸ਼ਾਸਨ ਲੋਕ-ਐਲਾਨ ਪੱਤਰ ਦਾ ਸਹੀ ਮਤਲਬ ਹੈ, ਲੋਕਾਂ ਦੀ ਨੀਤੀਗਤ  ਅਤੇ ਕਾਰਜ ਸਬੰਧੀ ਜ਼ਰੂਰਤ ਅਤੇ ਸੁਫ਼ਨਿਆਂ ਦੀ ਪੂਰਤੀ ਲਈ ਖੁਦ ਲੋਕਾਂ ਵੱਲੋਂ ਤਿਆਰ ਕੀਤਾ ਗਿਆ ਦਸਤਾਵੇਜ਼ ਹਰੇਕ ਗ੍ਰਾਮ ਸਭਾ ਅਤੇ ਨਗਰ ਵਾਰਡ ਸਭਾਵਾਂ ਨੂੰ ਚਾਹੀਦਾ ਹੈ ਕਿ ਉਹ ਮੌਜ਼ੂਦ ਵਸੀਲਿਆਂ, ਸਰਕਾਰੀ-ਗੈਰ ਸਰਕਾਰੀ ਸਹਿਯੋਗ ਜਾਰੀ ਰਾਸ਼ੀ ਅਤੇ ਲੋਕਾਂ ਦੀ ਜ਼ਰੂਰਤ ਮੁਤਾਬਿਕ ਆਪਣੇ ਇਲਾਕਿਆਂ ਲਈ ਅਗਲੇ ਪੰਜ ਸਾਲ ਦੇ ਸੁਫ਼ਨੇ ਬੁਣਨ

    ਇਸ ਨੂੰ ਲੋਕਸਭਾਵਾਰ, ਵਿਧਾਨ ਸਭਾਵਾਰ,  ਮੁਹੱਲੇਵਾਰ ਅਤੇ ਮੁੱਦੇਵਾਰ ਤਿਆਰ ਕਰਨ ਦਾ ਬਦਲ ਖੁੱਲ੍ਹਾ ਰੱਖਣਾ ਚਾਹੀਦਾ ਹੈ ਇਸ ‘ਚ ਹਰ ਸਾਲ ਸੁਧਾਰਨ ਦਾ ਬਦਲ ਵੀ ਖੋਲ੍ਹ ਕੇ ਰੱਖਣਾ ਚੰਗਾ ਹੋਵੇਗਾ ਇਸ ਲੋਕ ਏਜੰਡੇ ਜਾਂ ਲੋਕ ਨਿਯੋਜਨ ਦਸਤਾਵੇਜ ਨੂੰ ਲੋਕ ਐਲਾਨ-ਪੱਤਰ ਦਾ ਨਾਂਅ ਦਿੱਤਾ ਜਾ ਸਕਦਾ ਹੈ

    ਉਮੀਦਵਾਰ ਦੀ ਚੋਣ ‘ਚ ਸੁਵਿਧਾ ਹੋਵੇਗੀ

    ਇਸ ਲੋਕ-ਐਲਾਨ ਪੱਤਰ ਨੂੰ ਕਿਸੇ ਬੈਨਰ ਜਾਂ ਫਲੈਕਸ ‘ਤੇ ਛਪਵਾ ਕੇ ਨਹੀਂ ਜਾਂ ਜਨਤਕ ਮੀਟਿੰਗ ਸਥਾਨਾਂ ਦੀਆਂ ਕੰਧਾਂ ‘ਤੇ ਲਿਖ ਕੇ ਚੋਣ ਪ੍ਰਚਾਰ ਲਈ ਆਉਣ ਵਾਲੇ ਚੋਣਾਵੀ ਉਮੀਦਵਾਰਾਂ ਦੇ ਸਾਹਮਣੇ ਪੇਸ਼ ਕੀਤਾ ਜਾ ਸਕਦਾ ਹੈ ਉਨ੍ਹਾਂ ਤੋਂ ਉਸ ਦੀ ਪੂਰਤੀ ਲਈ ਸੰਕਲਪ-ਪੱਤਰ/ਸਹੁੰ-ਪੱਤਰ ਲਿਆ ਜਾ ਸਕਦਾ ਹੈ

    ਇਸ ਨਾਲ ਉਮੀਦਵਾਰ ਦੀ ਚੋਣ ‘ਚ ਸੁਵਿਧਾ ਹੋਵੇਗੀ ਅਤੇ ਪਾਲਣ ਕਰਨ ਲਈ ਉਮੀਦਵਾਰ ਦੇ ਸਾਹਮਣੇ ਅਗਲੇ ਪੰਜ  ਸਾਲ ਇੱਕ ਦਿਸ਼ਾ-ਨਿਰਦੇਸ਼ ਵੀ ਹੋਵੇਗਾ  ਫ਼ਿਲਹਾਲ, ਚਰਚਾ ਕਰੀਏ ਕਿ ਦਿੱਲੀ ਦੀਆਂ ਇਨ੍ਹਾਂ ਚੋਣਾਂ ‘ਚ ਪਾਰਟੀ ਐਲਾਨ-ਪੱਤਰ ਬਣਾਉਣ ‘ਚ ਇੱਕ ਵਾਰ ਫਿਰ ਤੋਂ ਜਨਤਾ ਦੀ ਰਾਇ ਮੰਗੀ ਜਾ ਰਹੀ ਹੈ ਅਸੀਂ ਇਸ ਰਾਇਸ਼ੁਮਾਰੀ ਨੂੰ ਇੱਕ ਚੰਗਾ ਮੌਕਾ ਮੰਨਣਾ ਚਾਹੀਦਾ ਹੈ, ਪਾਰਟੀ ਐਲਾਨ-ਪੱਤਰ ਨਾਲ ਲੋਕ ਐਲਾਨ-ਪੱਤਰ ਵੱਲ ਵਧਣ ਦੀ ਇੱਕ ਛੋਟੀ ਜਿਹੀ ਖਿੜਕੀ ਮੰਨ  ਕੇ ਸਵਾਗਤ ਕਰਨਾ ਚਾਹੀਦਾ ਹੈ ਇਸ ‘ਚ ਖੁਦ ਪਹਿਲ ਕਰਕੇ ਪਾਰਟੀਆਂ ਅਤੇ ਆਪਣੇ ਵਿਧਾਨ ਸਭਾ ਹਲਕੇ ਦੇ ਉਮੀਦਵਾਰ ਤੱਕ ਆਪਣੀ ਰਾਇ ਪਹੁੰਚਾਉਣੀ ਚਾਹੀਦੀ ਹੈ

    ਇਨ੍ਹਾਂ ਐਲਾਨ-ਪੱਤਰਾਂ ਨੂੰ ਜ਼ਮੀਨ ‘ਤੇ ਉਤਾਰਨ ਲਈ ਨੀਤੀਗਤ ਜ਼ਰੂਰਤ ਹੋਵੇਗੀ

    ਇਨ੍ਹਾਂ ਐਲਾਨ-ਪੱਤਰਾਂ ਨੂੰ ਜ਼ਮੀਨ ‘ਤੇ ਉਤਾਰਨ ਲਈ ਨੀਤੀਗਤ ਜ਼ਰੂਰਤ ਹੋਵੇਗੀ ਕਿ ਦਿੱਲੀ ਨਿਯੋਜਨ ਸ਼ੁਰੂਆਤ ਅਤੇ ਨਿਗਰਾਨੀ ਕਮੇਟੀ ਦਾ ਗਠਨ ਹੋਵੇ ਇਸ ਤਹਿਤ ਕੇਂਦਰ, ਰਾਜ, ਸਥਾਨਕ ਨਗਰ ਅਤੇ ਪਿੰਡ ਅਰਥਾਤ ਚਾਰ ਪੱਧਰੀ ਉੱਪ ਕਮੇਟੀਆਂ ਹੋਣ ਚਾਰ ਪੱਧਰੀ ਕਮੇਟੀਆਂ ‘ਚ ਆਪਸੀ ਤਾਲਮੇਲ ਅਤੇ ਪਾਰਦਰਸ਼ਿਤਾ ਦੀ ਸਵਰਸ੍ਰੇਸ਼ਠ ਵਿਵਸਥਾ ਬਣੇ ਚੋਣਾਂ ਤੋਂ ਬਾਅਦ ਦੇ ਪੰਜ ਸਾਲ ਦੌਰਾਨ ਵਿਕਾਸ ਸਬੰਧੀ ਐਲਾਨ-ਪੱਤਰਾਂ ਨੂੰ ਪੂਰਾ ਕਰਨ ‘ਚ ਲੋਕ ਸਹਿਯੋਗੀ ਵੀ ਬਣਨ ਅਤੇ ਵਿਧਾਇਕ ਵੱਲੋਂ ਸਹਿਯੋਗ ਕਰਨ ਲਈ ਪਾਬੰਦ ਕਰਨ ਵਾਲੇ ਵੀ, ਇਸ ਲਈ ਜਨ-ਨਿਗਰਾਨੀ ਪ੍ਰਣਾਲੀ ਵਿਕਸਿਤ ਕੀਤੀ ਜਾਵੇ

    ਲੋਕ- ਪ੍ਰਤੀਨਿਧੀਆਂ ਦੇ ਬਜਟ ਨਾਲ ਸ਼ੁਰੂ ਹੋਣ ਵਾਲੇ ਕਾਰਜਾਂ ਦਾ ਲੋਕ-ਮੁਲਾਂਕਣ ਭਾਵ ‘ਪਬਲਿਕ-ਆਡਿਟ’ ਜ਼ਰੂਰੀ ਹੋਵੇ ਆਡਿਟ ਸਿਰਫ਼ ਵਿੱਤੀ ਨਹੀਂ, ਕੈਗ ਦੇ ਨਵੇਂ ਵੱਖ-ਵੱਖ ਸੂਚਕ ਅੰਕਾਂ ਦੇ ਆਧਾਰ ‘ਤੇ ਹੋਵੇ ਅਜਿਹੀਆਂ ਤਜਵੀਜਾਂ ਨੂੰ ਕਾਨੂੰਨ ਅਨੁਸਾਰ ਬਣਾਉਣ ਲਈ ਪਾਰਟੀਆਂ, ਇਨ੍ਹਾਂ ਨੂੰ ਕਾਨੂੰਨ ਦਾ ਹਿੱਸਾ ਬਣਾਉਣ ਦਾ ਐਲਾਨ ਕਰਨ ਲਾਭ ਇਹ ਹੋਵੇਗਾ

    ਕਿ ਪੰਜ ਸਾਲ ਪੂਰੇ ਹੋਣ ‘ਤੇ ਲੋਕ-ਮੁਲਾਂਕਣ ਸਮੂਹ ਦੀ ਰਿਪੋਰਟ ਖੁਦ-ਬ-ਖੁਦ ਇਸ ਗੱਲ ਦਾ ਸ਼ੀਸ਼ਾ ਹੋਵੇਗੀ ਕਿ ਉਮੀਦਵਾਰ ਉਸ ‘ਚੋਂ ਆਪਣਾ ਚਿਹਰਾ ਦੇਖ ਸਕਣ, ਜਾਣ ਸਕਣ ਕਿ ਉਹ ਅਗਲੀ ਵਾਰ ਚੋਣ ਲੜਨ ਲਾਇਕ ਹਨ ਜਾਂ ਨਹੀਂ ਇਸ ਆਧਾਰ ‘ਤੇ ਪਾਰਟੀਆਂ ਆਪਣਾ ਉਮੀਦਵਾਰ ਤੈਅ ਕਰ ਸਕਣਗੀਆਂ ਅਤੇ ਲੋਕ ਵੀ ਕਿ ਉਸ ਆਗੂ ਨੂੰ ਅਗਲੀ ਵਾਰ ਚੁਣਿਆ ਜਾਵੇ ਜਾਂ ਦਰਕਿਨਾਰ ਕਰ ਦਿੱਤਾ ਜਾਵੇ

    ਭਾਰਤ ਦੇ ਸਾਰੇ ਰਾਜਾਂ ‘ਚ ਪਿੰਡਾਂ ‘ਚ ਸੰਵਿਧਾਨਕ ਪੱਧਰ ‘ਤੇ ਗਠਿਤ ਗ੍ਰ੍ਰਾਮ ਸਭਾ, ਪੰਚਾਇਤ ਅਤੇ ਨਿਆਂ ਪੰਚਾਇਤ ਹੈ

    ਇਸ ਦਿਸ਼ਾ ‘ਚ ਇੱਕ ਹੋਰ ਮਹੱਤਵਪੂਰਨ ਨੀਤੀਗਤ ਤੱਥ ਇਹ ਹੈ ਕਿ ਭਾਰਤ ਦੇ ਸਾਰੇ ਰਾਜਾਂ ‘ਚ ਪਿੰਡਾਂ ‘ਚ ਸੰਵਿਧਾਨਕ ਪੱਧਰ ‘ਤੇ ਗਠਿਤ ਗ੍ਰ੍ਰਾਮ ਸਭਾ, ਪੰਚਾਇਤ ਅਤੇ ਨਿਆਂ ਪੰਚਾਇਤ ਹੈ; ਵਿਧਾਨ ਸਭਾ ਦੇ ਨਾਲ ਕੇਂਦਰ ਸ਼ਾਸਿਤ ਖੇਤਰ ਵਾਲੀ ਦਿੱਲੀ ਦੀ ਤਰਜ਼ ‘ਤੇ ਨਵੇਂ ਬਣੇ ਰਾਜ ਜੰਮੂ ਕਸ਼ਮੀਰ ‘ਚ ਵੀ ਦਿੱਲੀ ਦੇ ਪਿੰਡਾਂ ਦੇ ਕੋਲ ਕੀ ਹੈ? ਨਵੇਂ ਮਾਲੀਆ ਰਿਕਾਰਡ ਮੁਤਾਬਿਕ, ਦਿੱਲੀ ‘ਚ 357 ਪਿੰਡ ਹਨ ਕੀ ਸਵਰਾਜ ਦਾ ਸੁਫ਼ਨਾ ਦਿਖਾਉਣ ਵਾਲਿਆਂ ਨੂੰ ਦਿੱਲੀ ‘ਚ ਗ੍ਰਾਮ ਸਵਰਾਜ ਦਾ ਸਵਰਸ੍ਰੇਸਠ ਢਾਂਚਾ ਬਣਾਉਣ ਦੀ ਪਹਿਲ ਨਹੀਂ ਕਰਨੀ ਚਾਹੀਦੀ?

    ਉਨ੍ਹਾਂ ਨੂੰ ਚਾਹੀਦੈ ਕਿ ਦਿੱਲੀ ਪੰਚਾਇਤੀਰਾਜ ਐਕਟ ਬਣਾਉਣ ਨੂੰ ਪਾਰਟੀ ਐਲਾਨ ਪੱਤਰਾਂ ‘ਚ ਸ਼ਾਮਲ ਕਰਕੇ ਇਸ ਸੁਫ਼ਨੇ ਦੀ ਨੀਂਹ ਰੱਖਣ ਸ਼ੁੱਧ ਹਵਾ, ਸਾਫ਼ ਲੋੜੀਂਦਾ ਪਾਣੀ, ਸਥਾਨਕ ਕੂੜਾ ਪ੍ਰਬੰਧ ਅਤੇ ਸਰਵ ਸੁਲਭ ਪਾਰਕਿੰਗ-ਦਿੱਲੀ ਦੀਆਂ ਚਾਰ ਵੱਡੀਆਂ ਚੁਣੌਤੀਆਂ ਹਨ

    ਅਜਿਹੇ ਕੰਪਲੈਕਸਾਂ ਦੀ ਸੀਵਰੇਜ ਨਿਕਾਸੀ ਵੀ ਕੰਪਲੈਕਸ ਦੇ ਅੰਦਰ ਸੰਭਵ ਹੈ

    ਦਿੱਲੀ ਦੀ ਚਾਰਦੀਵਾਰੀ ਵਾਲੇ ਹਰ ਸੰਸਥਾਨ, ਹਰ ਦਫ਼ਤਰੀ-ਵਪਾਰਕ ਕੰਪਲੈਕਸ, ਹਰ ਹਾਊਸਿੰਗ ਸੋਸਾਇਟੀ ਕੰਪਲੈਕਸ ਨੂੰ ਉਸ ਦੇ ਕੰਪਲੈਕਸ ਦੇ ਅੰਦਰ ਹੀ ਇਨ੍ਹਾਂ ਚਾਰਾਂ ਦੀ ਵਿਵਸਥਾ ਲਈ ਪਾਬੰਦ ਅਤੇ ਉਤਸ਼ਾਹਿਤ, ਦੋਵੇਂ ਕਰਨ ਦਾ ਨੀਤੀਗਤ ਐਲਾਨ ਕਰਨਾ ਚਾਹੀਦਾ ਹੈ ਅਜਿਹੇ ਕੰਪਲੈਕਸਾਂ ਦੀ ਸੀਵਰੇਜ ਨਿਕਾਸੀ ਵੀ ਕੰਪਲੈਕਸ ਦੇ ਅੰਦਰ ਸੰਭਵ ਹੈ ਅਤੇ ਯਮਨਾ ਪ੍ਰਦੂਸ਼ਣ ਮੁਕਤੀ ਲਈ ਜ਼ਰੂਰੀ ਵੀ ਸੁਚੱਜੇ ਜਲ ਪ੍ਰਬੰਧਨ ਤੇ ਧੂੜ-ਧੂੰਆਂ ਪ੍ਰਬੰਧਨ ਕਰਨਾ ਹੀ ਚਾਹੀਦਾ ਹੈ

    ਵਾਟਰ ਰਿਜ਼ਰਵ, ਗਰੀਨ ਰਿਜ਼ਰਵ ਅਤੇ ਵੇਸਟ ਰਿਜ਼ਰਵ ਏਰੀਆ ਨੀਤੀ ਇਸ ‘ਚ ਮੱਦਦ ਕਰ ਸਕਦੀ ਹੈ ਜਾਮ ਫ਼੍ਰੀ ਟ੍ਰੈਫ਼ਿਕ ਅਤੇ ਭਾੜੇ ਦੀ ਮਨਮਰਜ਼ੀ ਤੋਂ ਮੁਕਤ ਆਟੋ ਚਾਲਕ ਵੀ ਦਿੱਲੀ ਦੀ ਜ਼ਰੂਰਤ ਹੈ ਫੈਕਟਰੀ-ਦਫ਼ਤਰਾਂ-ਬਜ਼ਾਰਾਂ ਦੇ ਸਮੇਂ ‘ਚ ਅਨੁਕੂਲ ਬਦਲਾਅ ਅਤੇ ਅਜਿਹੀ ਨਿਯੁਕਤੀ ਨੀਤੀ ਜਿਸ ‘ਚ ਲੋਕਾਂ ਨੂੰ ਆਪਣੀ ਰਿਹਾਇਸ਼ ਤੋਂ ਘੱਟ ਤੋਂ ਘੱਟ ਦੂਰੀ ਤੱਕ ਸਫ਼ਰ ਕਰਨਾ ਪਏ, ਵਾਤਾਵਰਨ ਬਿਹਤਰੀ ਲਈ ਜ਼ਰੂਰੀ ਹੈ

    ਜ਼ਰੂਰਤ ਹੈ ਕਿ ਨੰਬਰ ਦੌੜ ‘ਚ ਲਾਉਣ ਦੀ ਬਜਾਇ, ਹਰੇਕ ਵਿਦਿਆਰਥੀ ‘ਚ ਪਹਿਲਾਂ ਤੋਂ ਮੌਜ਼ੂਦ ਪ੍ਰਤਿਭਾ ਦੇ ਵਿਕਾਸ ‘ਤੇ ਕੇਂਦਰਿਤ ਕੀਤਾ ਜਾਵੇ

    ਜ਼ਰੂਰਤ ਹੈ ਕਿ ਨੰਬਰ ਦੌੜ ‘ਚ ਲਾਉਣ ਦੀ ਬਜਾਇ, ਸਕੂਲੀ ਸਿੱਖਿਆ ਨੂੰ ਹਰੇਕ ਵਿਦਿਆਰਥੀ ‘ਚ ਪਹਿਲਾਂ ਤੋਂ ਮੌਜ਼ੂਦ ਪ੍ਰਤਿਭਾ ਦੇ ਵਿਕਾਸ ‘ਤੇ ਕੇਂਦਰਿਤ ਕੀਤਾ ਜਾਵੇ ਉਨ੍ਹਾਂ ‘ਚ ਉਨ੍ਹਾਂ ਦੇ ਨੇੜੇ-ਤੇੜੇ ਦੇ ਕੰਪਲੈਕਸਾਂ ਪ੍ਰਤੀ ਸਕਾਰਾਤਮਕ ਸਰੋਕਾਰ ਅਤੇ ਸੰਵੇਦਨਾ ਵਿਕਸਿਤ ਕੀਤੀ ਜਾਵੇ

    ਅੱਠਵੀਂ ਜਮਾਤ ਤੋਂ ਬਾਅਦ ਪ੍ਰਤਿਭਾ ਅਨੁਸਾਰ ਮੌਕਾ ਦੇਣ ਲਈ ਸਿਰਫ਼ ਖੇਡ ਨਹੀਂ, ਨ੍ਰਿਤ-ਸੰਗੀਤ-ਸ਼ਿਲਪ ਵਿਸ਼ਾ  ਮਾਹਿਰ ਸਕੂਲਾਂ ਦੀ ਸਥਾਪਨਾ ਕੀਤੀ ਜਾਵੇ ਉੱਚ ਸਿੱਖਿਆ ਅਤੇ ਫਿਰ ਕੋਚਿੰਗ ਦੇ ਲੰਮੇ ਕੁਚੱਕਰ ‘ਚ ਫਸ ਚੁੱਕੀ ਨਵੀਂ ਪੀੜ੍ਹੀ ਨੂੰ ਬਚਾਉਣ ਲਈ ਐਨਡੀਏ, ਰੇਲਵੇ ਅਪ੍ਰਂੇਟਿਸ ਦੀ ਤਰਜ਼ ‘ਤੇ ਪਹਿਲ ਜ਼ਰੂਰੀ ਹੈ ਘੱਟੋ-ਘੱਟ ਦਿੱਲੀ ਸਰਕਾਰ ਦੀ ਹਰ ਛੋਟੀ-ਵੱਡੀ ਨੌਕਰੀ ਲਈ ਤਾਂ 10ਵੀਂ-12ਵੀਂ ਦੀ ਘੱਟੋ-ਘੱਟ ਸਿੱਖਿਆ ਯੋਗਤਾ ਅਤੇ ਚੋਣ ਤੋਂ ਬਾਅਦ ਅਹੁਦੇ ਦੀ ਜ਼ਰੂਰਤ ਅਨੁਸਾਰ ਇੱਕ ਤੋਂ ਤਿੰਨ ਸਾਲ ਦੀ ਸਿੱਖਿਆ-ਟਰੇਨਿੰਗ ਦੀ ਤਜ਼ਵੀਜ ਕੀਤੀ ਜਾ ਸਕਦੀ ਹੈ

    ਨਿੱਜੀਕਰਨ ਨੂੰ ਨਿਰਉਤਸ਼ਾਹਿਤ ਕਰਕੇ ਦਿੱਲੀ ਸੁਰੱਖਿਅਤ ਰੁਜ਼ਗਾਰ ਦਾ ਰਸਤਾ ਸਰ ਕਰ ਸਕਦੀ ਹੈ

    ਪੜ੍ਹਾਈ, ਦਵਾਈ, ਸੁਰੱਖਿਆ, ਆਵਾਜਾਈ, ਸੰਚਾਰ, ਪਾਣੀ ਸਪਲਾਈ ਵਰਗੇ ਬੁਨਿਆਦੀ ਸੇਵਾ ਖੇਤਰਾਂ ‘ਚ ਠੇਕੇਦਾਰੀ ਅਤੇ ਨਿੱਜੀਕਰਨ ਨੂੰ ਨਿਰਉਤਸ਼ਾਹਿਤ ਕਰਕੇ ਦਿੱਲੀ ਸੁਰੱਖਿਅਤ ਰੁਜ਼ਗਾਰ ਦਾ ਰਸਤਾ ਸਰ ਕਰ ਸਕਦੀ ਹੈ ਦੂਜੇ ਰਾਜਾਂ ਤੋਂ ਦਿੱਲੀ ਆ ਰਹੀ ਅਬਾਦੀ ਨੂੰ ਉਨ੍ਹਾਂ ਦੇ ਸੂਬੇ ‘ਚ ਰੋਕਣ  ਲਈ ਦਿੱਲੀ ਸਰਕਾਰ ਨੂੰ ਚਾਹੀਦਾ ਕਿ ਉਹ ਉਨ੍ਹਾਂ ਰਾਜਾਂ ਦੇ ਸਿੱਖਿਆ ਤੇ ਰੁਜ਼ਗਾਰ ਦੇ ਢਾਂਚੇ ਨੂੰ ਮਜ਼ਬੂਤ ਬਣਾਉਣ ‘ਚ ਸਹਿਯੋਗ ਕਰੇ ਇਸ ਲਈ ਉਹ ਦਿੱਲੀ ‘ਚ ਮੌਜ਼ੂਦ ਗਿਆਨ, ਕੌਸ਼ਲ ਅਤੇ ਮਨੁੱਖੀ ਵਸੀਲਿਆਂ ਦੀ ਵਰਤੋਂ ਕਰੇ ਇਸ ਨਾਲ ਵੀ ਆਖ਼ਰ ਰੁਜ਼ਗਾਰ, ਦਿੱਲੀ ਵਾਸੀਆਂ ਦਾ ਹੀ ਵਧੇਗਾ

    ਸਿਹਤ ਬੀਮੇ ਦੀ ਆੜ ‘ਚ ਉਪਜੀ ਲੁੱਟ ਦੀ ਜਗ੍ਹਾ, 50 ਸਾਲ ਤੋਂ ਜ਼ਿਆਦਾ ਉਮਰ ਦੇ ਹਰ ਦਿੱਲੀ ਵਾਸੀ ਦੇ ਇਲਾਜ ਦਾ ਜਿੰਮਾ ਵਧੇਰੇ ਸੰਭਵ ਲਾਗਤ ‘ਤੇ ਯਕੀਨੀ ਮੁਨਾਫ਼ਾ ਦਰ ਦੇ ਆਧਾਰ ‘ਤੇ ਵਸਤੂਆਂ ਦੀ ਵਧੇਰੇ ਫੁਟਕਲ ਵਿੱਕਰੀ ਦਰ ਤੈਅ ਕਰਨਾ ਮੂਲ ਜ਼ਰੂਰਤ ਪਾਰਟੀ, ਉਮੀਦਵਾਰ ਤੇ ਨਾਗਰਿਕ… ਤਿੰਨਾਂ ਵੱਲੋਂ ਆਪਣੀ-ਆਪਣੀ ਜਵਾਬਦੇਹੀ ਇਮਾਨਦਾਰੀ ਨਾਲ ਨਿਭਾਉਣ ਦਾ ਮਨ ਬਣਾਉਣ ਦੀ ਹੈ ਜੇਕਰ ਅਸੀਂ ਇਹ ਕਰ ਸਕੇ, ਤਾਂ ਤੈਅ ਮੰਨੋ ਕਿ ਤੰਤਰ ‘ਤੇ ਲੋਕਾਂ ਦੀ ਹੱਕਦਾਰੀ ਇੱਕ ਦਿਨ ਖੁਦ-ਬ-ਖੁਦ ਆ ਜਾਵੇਗੀ ਹੌਲੀ-ਹੌਲੀ ਅਸੀਂ ਸਹੀ ਮਾਇਨੇ ‘ਚ ਲੋਕਤੰਤਰ ਵੀ ਹੋ ਜਾਵਾਂਗੇ
    ਅਰੁਣ ਤਿਵਾੜੀ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here