
ਬਿਜਲੀ ਬੋਰਡ ਦੀ ਫਲੱਡ ਬਾਉਂਡਰੀ ਨਾਲ ਜੇਸੀਬੀ ਲਗਾ ਮਿੱਟੀ ਅਤੇ ਥੈਲੇ ਲਾ ਕੇ ਬੰਨ੍ਹ ਮਾਰਿਆ
- 6 ਸਾਲ ਤੋਂ ਡਿੱਗੀ ਬਾਲ ਬਾਉਂਡਰੀ ਨਹੀਂ ਲਈ ਕਿਸੇ ਨੇ ਸਾਰ
(ਮਨੋਜ ਗੋਇਲ) ਬਾਦਸ਼ਾਹਪੁਰ। ਲਗਾਤਾਰ ਹੋ ਰਹੀ ਭਾਰੀ ਬਰਸਾਤ ਕਾਰਨ ਘੱਗਰ ਦਰਿਆ ਵਿੱਚ ਵਧਦੇ ਪੱਧਰ ਨੂੰ ਲੈ ਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਸਥਾਨਕ ਲੋਕਾਂ ,ਪਿੰਡ ਵਾਸੀਆਂ ਨੇ ਅਤੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੇ ਅੱਜ ਜੇਸੀਬੀ ਦੀ ਸਹਾਇਤਾ ਨਾਲ ਬਿਜਲੀ ਬੋਰਡ ਦੀ ਫਲੱਡ ਬਾਲ ਨਾਲ ਮਿੱਟੀ ਲਗਾ ਕੇ ਬੰਨ ਲਗਾਇਆ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਹਰਭਜਨ ਸਿੰਘ ਬੂਟਰ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਅਤੇ ਬਲਾਕ ਪ੍ਰਧਾਨ ਮੈਡਮ ਚਰਨਜੀਤ ਕੌਰ ਕੰਗ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਥਾਨਕ ਬਿਜਲੀ ਬੋਰਡ ਦੀ ਜੋ ਬਾਉਂਡਰੀ ਵਾਲ ਹੈ ਉਹ 2019 ਵਿੱਚ ਡਿੱਗ ਗਈ ਸੀ ਤੇ ਉਸ ਦਾ ਅਜੇ ਤੱਕ ਕੋਈ ਹੱਲ ਨਹੀਂ ਹੋਇਆ ਸੀ ਅਤੇ ਚਾਰ 4 ਸਾਲਾਂ ਬਾਅਦ 2023 ਵਿੱਚ ਜੋ ਅੰਦਰ ਦੀ ਫਲੱਡ ਬਾਉਂਡਰੀ ਹੈ ਉਹ ਡਿੱਗ ਗਈ। ਘੱਗਰ ਦਰਿਆ ਤੋਂ ਮਹਿਜ 4-5 ਕਿਲੋਮੀਟਰ ਦੀ ਦੂਰੀ ਤੇ ਸਥਿਤ ਇਸ ਬਿਜਲੀ ਬੋਰਡ ਅੰਦਰ ਫਲੱਡ ਆਉਣ ਕਾਰਨ ਵੱਡੇ ਪੱਧਰ ’ਤੇ ਪਾਣੀ ਜਮ੍ਹਾਂ ਹੋ ਜਾਂਦਾ ਹੈ ਅਤੇ ਬੁਰੀ ਤਰ੍ਹਾਂ ਮਸ਼ੀਨਾਂ ਦਾ ਵੀ ਪਾਣੀ ਵਿੱਚ ਡੁੱਬਣ ਕਾਰਨ ਵੱਡੇ ਪੱਧਰ ’ਤੇ ਨੁਕਸਾਨ ਹੁੰਦਾ ਹੈ, ਜਿਸ ਨਾਲ ਬਿਜਲੀ ਗੁਲ ਹੋ ਜਾਂਦੀ ਹੈ !
ਪਾਣੀ ਵਿੱਚ ਘਿਰੇ ਲੋਕਾਂ ਨੂੰ ਬਿਜਲੀ ਦੇ ਚਲੇ ਜਾਣ ਨਾਲ ਹੋਰ ਵੀ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ: Makorar Sahib Ghaggar: ਮਕੋਰੜ ਸਾਹਿਬ ਘੱਗਰ ਦਰਿਆ ਦਾ ਹਾਲ, ਮੰਤਰੀ ’ਤੇ ਪ੍ਰਸ਼ਾਸਨ ਮੌਕੇ ’ਤੇ ਪਹੁੰਚੇ, ਲਿਆ ਜਾਇਜਾ
ਪਰ ਸਰਕਾਰਾਂ ਦਾ ਇਸ ਵੱਲ ਕੋਈ ਧਿਆਨ ਹੀ ਨਹੀਂ ਬਾਉਂਡਰੀ ਬਾਲ ਡਿੱਗੇ ਨੂੰ 6 ਸਾਲ ਬੀਤਣ ਦੇ ਬਾਵਜੂਦ ਵੀ ਪ੍ਰਸ਼ਾਸਨ ਅਤੇ ਸਰਕਾਰਾਂ ਕੁੰਭ ਕਰਨੀ ਨੀਂਦ ਸੁੱਤੀਆਂ ਪਈਆਂ ਹਨ । ਆਪਣੀ ਵਾਹ ਵਾਹ ਖੱਟਣ ਲਈ ਕੈਮਰਿਆਂ ਅੱਗੇ ਖੜ ਕੇ ਅਕਸਰ ਇਹ ਕਹਿੰਦੇ ਨਜ਼ਰ ਆਉਂਦੇ ਹਨ ਕਿ ਅਸੀਂ ਪੂਰੀ ਤਰ੍ਹਾਂ ਪੁਖਤਾ ਪ੍ਰਬੰਧ ਕੀਤੇ ਹੋਏ ਹਨ। ਇਸ ਲਈ ਉਹਨਾਂ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਅਤੇ ਸਰਕਾਰਾਂ ਤੋਂ ਆਸ ਛੱਡਦੇ ਹੋਏ ਅੱਜ ਪਹਿਲ ਕਦਮੀ ਕਰਦਿਆਂ ਸਥਾਨਕ ਲੋਕਾਂ ਅਤੇ ਪਿੰਡ ਵਾਸੀਆਂ ਦੀ ਮੱਦਦ ਦੇ ਨਾਲ ਇਹ ਬੰਨ ਬਣਾ ਰਹੇ ਹਾਂ ਕਿ ਜੇਕਰ ਹੜ੍ਹ ਆ ਜਾਂਦੇ ਹਨ ਤਾਂ ਬਿਜਲੀ ਬੋਰਡ ਨੂੰ ਡੁੱਬਣ ਤੋਂ ਬਚਾਇਆ ਜਾ ਸਕੇ।

ਇਸ ਮੌਕੇ ਬਿਜਲੀ ਬੋਰਡ ਦੇ ਐਸਡੀਓ ਕੈਲਾਸ਼ ਗਰਗ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਮੇਰੀ ਜੋ ਜੁਆਇਨਿੰਗ ਦਸੰਬਰ ਵਿੱਚ ਹੀ ਹੋਈ ਸੀ ਪਰ ਇਸ ਤੋਂ ਪਹਿਲਾਂ ਦੇ ਜੋ ਅਧਿਕਾਰੀ ਹਨ ਉਹਨਾਂ ਨੇ ਇਸ ਮਾਮਲੇ ਸਬੰਧੀ ਲਿਖਤੀ ਰੂਪ ਵਿੱਚ ਭੇਜਿਆ ਹੋਇਆ ਹੈ। ਇਸ ਮੌਕੇ ਤਰਲੋਚਨ ਸਿੰਘ ,ਹਰਦੇਵ ਸਿੰਘ ,ਨਿਰਵੈਰ ਸਿੰਘ, ਜਰਨੈਲ ਸਿੰਘ ,ਜਸਵਿੰਦਰ ਸਿੰਘ ,ਰਾਜਵਿੰਦਰ ਸਿੰਘ, ਅਮਰ ਸਿੰਘ, ਗੁਰਚੈਨ ਸਿੰਘ ਤੋਂ ਇਲਾਵਾ ਸਥਾਨਕ ਬਿਜਲੀ ਬੋਰਡ ਤੇ ਮੁਲਾਜ਼ਮ ਮੌਜੂਦ ਰਹੇ । Badshahpur Electricity Board