ਲੋਕ ਕਾਂਗਰਸ-ਅਕਾਲੀ ਤੋਂ ਤੰਗ ਪੇ੍ਰਸ਼ਾਨ,ਇਸ ਵਾਰ ‘ਆਪ’ ਦੀ ਸਰਕਾਰ ਲਿਆਉਣ ਲਈ ਤਿਆਰ-ਗੈਰੀ ਬੜਿੰਗ
(ਅਨਿਲ ਲੁਟਾਵਾ) ਅਮਲੋਹ। ਹਲਕਾ ਅਮਲੋਹ ਦੇ ਪਿੰਡ ਕੌਲਗੜ੍ਹ ਅਤੇ ਪਿੰਡ ਮਛਰਾਏ ਖ਼ੁਰਦ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ, ਵਲੰਟੀਅਰਾਂ ਅਤੇ ਪਿੰਡ ਨਿਵਾਸੀਆਂ ਨੇ ਹਲਕਾ ਅਮਲੋਹ ਇੰਚਾਰਜ ਗੁਰਿੰਦਰ ਸਿੰਘ ਗੈਰੀ ਬੜਿੰਗ ਦਾ ਸਨਮਾਨ ਕੀਤਾ ਗਿਆ। ਇੰਨ੍ਹਾਂ ਸਨਮਾਨ ਸਮਾਰੋਹਾਂ ਸਮੇਂ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਹਲਕਾ ਅਮਲੋਹ ਦੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਵੀ ਨਹੀਂ ਮਿਲ ਰਹੀਆਂ,ਜਿਸ ਕਾਰਨ ਅੱਜ ਹਰ ਵਰਗ ਤੰਗ-ਪ੍ਰੇਸਾਨ ਹੈ। ਹਲਕੇ ਦੇ ਲੋਕਾਂ ਨੂੰ ਅੱਜ ਤੱਕ ਇੱਕ ਵਧੀਆ ਹਸਪਤਾਲ ਜਾਂ ਇੱਕ ਵਧੀਆ ਸਕੂਲ, ਕਾਲਜ ਤੱਕ ਨਹੀਂ ਮਿਲ ਸਕਿਆ, ਜਿਸ ਕਾਰਨ ਲੋਕ ਬਹੁਤ ਪੇ੍ਰਸ਼ਾਨ ਹਨ। ਵਧੀਆ ਸਿਹਤ ਸੁਵਿਧਾਵਾਂ ਨਾ ਹੋਣ ਕਰ ਕੇ ਕਈਆਂ ਨੂੰ ਵੱਡਾ ਘਾਟਾ ਸਹਿਣਾ ਪਿਆ ਹੈ। ਕਾਕਾ ਰਣਦੀਪ ਮੰਤਰੀ ਬਣ ਕੇ ਵੀ ਨਹੀਂ ਕਰ ਰਹੇ ਹਲਕਾ ਅਮਲੋਹ ਦੀਆਂ ਸਮੱਸਿਆਵਾਂ ਦਾ ਹੱਲ।
ਇੱਕ ਪਾਸੇ ਜਿੱਥੇ ਕਾਂਗਰਸ ਸਰਕਾਰ ਤੋਂ ਲੋਕ ਦੁਖੀ ਹਨ ਉੱਥੇ ਦੂਜੇ ਪਾਸੇ 10 ਸਾਲ ਪੰਜਾਬ ਨੂੰ ਲੁੱਟਣ ਵਾਲਾ ਅਕਾਲੀ ਦਲ ਵੀ ਝੂਠਾਂ ਦੇ ਸਿਰ ਤੇ ਲੋਕਾਂ ਤੋਂ ਵੋਟਾਂ ਦੀ ਉਮੀਦ ਲਾਈ ਬੈਠਾ ਹੈ। ਉਗਲਾਂ ਤੇ ਗਿਣੇ ਜਾਣ ਜਿੰਨੇ੍ਹ 5-7 ਪਰਿਵਾਰਾਂ ਦੀ ਪਾਰਟੀ ਅਕਾਲੀ ਦਲ ਦੇ ਬਹੁਤੇ ਲੀਡਰ ਤਾਂ ਇਸ ਲਈ ਲੜ ਰਹੇ ਹਨ ਕਿ ਫਲਾਣੇ ਪਰਿਵਾਰ ਨੂੰ 2 ਟਿਕਟਾਂ ਦੇ ਦਿੱਤੀਆਂ ਸਾਨੂੰ ਇੱਕ ਦਿੱਤੀ ਹੈ। ਟਿਕਟਾਂ ਪਿੱਛੇ ਆਪਸ ’ਚ ਲੜਨ ਵਾਲੇ ਲੀਡਰ ਪੰਜਾਬ ਦਾ ਕੀ ਭਲਾ ਕਰਨਗੇ। ਜੇਕਰ ਪੰਜਾਬ ਦਾ ਕੁੱਝ ਕਰਨ ਦੀ ਨੀਤ ਹੁੰਦੀ ਤਾਂ ਕਾਂਗਰਸ ਤੋਂ ਪਹਿਲਾ 10 ਸਾਲ ਪੰਜਾਬ ਤੇ ਰਾਜ ਕੀਤਾ ਉਸ ਸਮੇਂ ਕਰ ਲੈਂਦੇ। ਬੜਿੰਗ ਨੇ ਅੱਗੇ ਕਿਹਾ ਕਿ ਪੰਜਾਬ ਦੇ ਲੋਕ ਸਮਝ ਚੁੱਕੇ ਹਨ ਕਿ ਪੰਜਾਬ ਦੇ ਚੰਗੇ ਭਵਿੱਖ ਲਈ ਇਹਨਾਂ ਦੋਨਾਂ ਪਾਰਟੀਆਂ ਤੋਂ ਪੰਜਾਬ ਦਾ ਖਹਿੜਾ ਛਡਾਉਣਾ ਪਉਂ। ਗੈਰੀ ਬੜਿੰਗ ਨੇ ਕਿਹਾ ਕਿ, ਮੈਂ ਧੰਨਵਾਦੀ ਹਾਂ, ਸਮੁੱਚੇ ਪਿੰਡ ਨਿਵਾਸੀਆਂ ਦਾ ਜਿਨ੍ਹਾਂ ਨੇ ਮੈਨੂੰ ਇਨ੍ਹਾਂ ਮਾਣ ਸਤਿਕਾਰ ਬਖ਼ਸ਼ਿਆ,ਪਿੰਡ ਕੌਲਗੜ੍ਹ ਅਤੇ ਪਿੰਡ ਮਛਰਾਏ ਖ਼ੁਰਦ ਦੇ ਲੋਕਾਂ ਨੇ ਅੱਜ ਐਲਾਨ ਕਰਤਾ ਕਿ ਉਹ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਤਿਆਰ ਹਨ ਅਤੇ ਇਸ ਵਾਰ ਇਨ੍ਹਾਂ ਅਕਾਲੀ-ਕਾਂਗਰਸ ਨੂੰ ਮੰੂਹ-ਤੋੜ ਜਵਾਬ ਦੇਣਗੇ।
ਇਸ ਮੌਕੇ ਪਿੰਡ ਕੌਲਗੜ੍ਹ ਵਿਖੇ ਦਵਿੰਦਰ ਸਿੰਘ ਫੋਰਮੈਨ, ਛੱਜੂ ਸਿੰਘ, ਅਜਮੇਰ ਸਿੰਘ, ਮਹਿੰਦਰ ਸਿੰਘ, ਕੁਲਦੀਪ ਸਿੰਘ, ਸੁਖਵੰਤ ਸਿੰਘ, ਚੰਦ ਸਿੰਘ, ਗੁਰਜੀਤ ਸਿੰਘ, ਪਿਆਰਾ ਸਿੰਘ, ਅਮਰ ਸਿੰਘ, ਰਾਮ ਪਾਲ, ਛੈਲੀ ਗਰੇਵਾਲ, ਤਰਸੇਮ ਸਿੰਘ, ਮਲਕੀਤ ਸਿੰਘ, ਨੋਨੀ ਸਿੰਘ, ਜਸਵਿੰਦਰ ਖਾਂ, ਸਸੀ ਗੌਤਮ, ਪਵਨਦੀਪ ਸਿੰਘ, ਬਲਦੇਵ ਸਿੰਘ ਆਦਿ ਅਤੇ ਮਛਰਾਏ ਖ਼ੁਰਦ ਵਿਖੇ ਰਾਜਿੰਦਰ ਸਿੰਘ, ਅਮਰਜੀਤ ਸਿੰਘ, ਹਰਦੀਪ ਸਿੰਘ, ਹਰਜੀਤ ਸਿੰਘ, ਕੁਲਦੀਪ ਸਿੰਘ, ਅਮਰੀਕ ਸਿੰਘ, ਬਲਵੰਤ ਸਿੰਘ, ਸਿਕੰਦਰ ਸਿੰਘ, ਸੁਖਵਿੰਦਰ ਸਿੰਘ, ਰੁਪਿੰਦਰ ਸਿੰਘ, ਨਰਿੰਦਰ ਸਿੰਘ,ਗੁਰਚਰਨ ਸਿੰਘ, ਗੁਰਪ੍ਰੀਤ ਸਿੰਘ, ਲਾਖਾ ਸਿੰਘ,ਕੁਲਵੀਰ ਸਿੰਘ, ਮਨਜੀਤ ਸਿੰਘ, ਗਗਨਦੀਪ ਸਿੰਘ, ਮਨਵੀਰ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ