ਬਜ਼ਾਰਾਂ ’ਚ ਰੋਸ ਮਾਰਚ ਕਰਦਿਆਂ ਕੀਤੀ ਨਾਅਰੇਬਾਜੀ
ਮੁਹਾਲੀ ਵਿਖੇ 17 ਨਵੰਬਰ ਨੂੰ ਕੀਤੀ ਜਾਵੇਗੀ ਰੈਲੀ
(ਨਰੇਸ਼ ਕੁਮਾਰ) ਸੰਗਰੂਰ। ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਡੀ. ਸੀ. ਦਫ਼ਤਰ ਸੰਗਰੂਰ ਵਿਖੇ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਸੱਦੇ ’ਤੇ ਪੈਨਸ਼ਨਰਾਂ ਵੱਲੋਂ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠ ਕਰਕੇ ਵਿਸ਼ਾਲ ਰੋਸ ਰੈਲੀ ਕੀਤੀ ਗਈ ਇਸ ਮੌਕੇ ਧਰਨਾ, ਘੜਾ ਅਤੇ ਦੀਵਾ ਬਾਲ ਕੇ ਬਜ਼ਾਰਾਂ ਵਿੱਚ ਦੀ ਰੋਸ ਮਾਰਚ ਫਰੰਟ ਦੇ ਕਨਵੀਨਰਾਂ ਪ੍ਰੀਤਮ ਸਿੰਘ ਧੁਰਾ, ਰਾਜ ਕੁਮਾਰ ਅਰੋੜਾ, ਜਗਦੀਸ਼ ਸ਼ਰਮਾ, ਬਾਲ ਕਿ੍ਰਸ਼ਨ ਚੋਹਾਨ, ਰਵਿੰਦਰ ਗੁਪਤਾ, ਅਵਿਨਾਸ਼ ਚੰਦ ਸ਼ਰਮਾ ਦੀ ਅਗਵਾਈ ਹੇਠ ਕਰਦਿਆਂ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਬੁਲਾਰਿਆਂ ਨੇ ਪੰਜਾਬ ਸਰਕਾਰ ਦੀ ਪੈਨਸ਼ਨ ਮਾਰੂ ਨੀਤੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 6ਵੇਂ ਤਨਖਾਹ ਕਮਿਸ਼ਨ ਦੇ ਅਧਾਰ ’ਤੇ ਜਨਵਰੀ 2016 ਤੋਂ ਸਿਫ਼ਾਰਸ਼ਾਂ ਲਾਗੂ ਕਰਨ ਹਿੱਤ ਪੈਨਸ਼ਨਰਾਂ ਨਾਲ ਸੰਬੰਧਤ ਨੋਟੀਫਿਕੇਸ਼ਨ ਜੋ 29 ਅਕਤੂਬਰ 2021 ਨੂੰ ਸਿਫ਼ਾਰਸ਼ਾਂ ਕੀਤੀਆਂ, ਜਿਸ ਨਾਲ ਪੈਨਸ਼ਨਰਾਂ ਵਿੱਚ ਬਹੁਤ ਰੋਸ ਅਤੇ ਗੁੱਸਾ ਪੈਦਾ ਕਰ ਦਿੱਤਾ ਹੈ, ਪੈਨਸ਼ਨਰਾਂ ਨਾਲ ਸ਼ਰੇਆਮ ਧੋਖਾ ਕੀਤਾ ਹੈ। 6ਵੇਂ ਤਨਖਾਹ ਕਮਿਸ਼ਨ ਵਿੱਚ ਸਿਫ਼ਾਰਸ਼ ਕੀਤੀ ਗਈ ਸੀ ਕਿ ਜਨਵਰੀ 2016 ਨੂੰ ਮਿਲ ਰਿਹਾ ਡੀ.ਏ. 125% ਮੁੱਢਲੀ ਪੈਨਸ਼ਨ ਵਿੱਚ ਜੋੜ ਕੇ 20% ਵਾਧਾ ਕੀਤਾ ਜਾਵੇ, ਗੁਣਾਂਕ 2.59 ਦਿੱਤਾ ਜਾਵੇ। ਦੂਸਰਾ ਨੋਸ਼ਨਲ ਫਿਕਸਏਸ਼ਨ ਫਾਰਮੂਲਾ ਸੋਧ ਕੇ ਪੈਨਸ਼ਨ ਸ਼ੈਕਸ਼ਨ ਅਥਾਰਟੀ ਨੂੰ ਜਿੰਮੇਵਾਰੀ ਦਿੱਤੀ ਜਾਵੇ ਪਰ ਵਿੱਤ ਵਿਭਾਗ ਵੱਲੋਂ ਆਪਣੀ ਮਰਜ਼ੀ ਨਾਲ ਉਕਤ ਤਜਵੀਜ਼ ਨਾ ਮੰਨਦੇ ਹੋਏ 113% ਡੀ.ਏ. ਅਤੇ 15% ਵਾਧਾ ਕਰਕੇ ਪੈਨਸ਼ਨ ਫਿਕਸ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਪੈਨਸ਼ਨਰਾਂ ਨਾਲ ਇਹ ਬੇਇਨਸਾਫ਼ੀ ਅਤੇ ਧੱਕਾ ਬਰਦਾਸ਼ਤ ਕਰਨ ਦੇ ਯੋਗ ਨਹੀਂ ਹੈ।
ਰਾਜ ਕੁਮਾਰ ਅਰੋੜਾ ਨੇ ਚੱਲਦੇ ਧਰਨੇ/ਰੈਲੀ ਵਿੱਚ ਦੱਸਿਆ ਕਿ ਅੱਜ ਸਮੁੱਚੇ ਪੰਜਾਬ ਵਿੱਚ ਗੌਰਮਿੰਟ ਪੈਨਸ਼ਨਰ ਜੁਆਇੰਟ ਫਰੰਟ ਵੱਲੋਂ ਜ਼ਿਲ੍ਹਾ ਪੱਧਰ ’ਤੇ ਕੀਤੀਆਂ ਗਈਆਂ ਰੈਲੀਆਂ ਅਤੇ ਪੈਨਸ਼ਨਰਾਂ ਦੇ ਰੋਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ/ਫੈਮਲੀ ਪੈਨਸ਼ਨਰਾਂ ਦੇ ਮੈਡੀਕਲ ਵਿੱਚ ਵਾਧਾ ਕਰਨ ਸਬੰਧੀ ਨੋਟੀਫਿਕੇਸ਼ਨ ਅਤੇ ਡੀ.ਏ. 17% ਤੋਂ ਵਧਾ ਕੇ 28% ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜੋ ਕਿ ਪੈਨਸ਼ਨਰਾਂ ਵੱਲੋਂ ਇਸ ਨੂੰ ਅੰਸ਼ਿਕ ਜਿੱਤ ਕਰਾਰ ਦਿੱਤਾ ਅਤੇ ਨਾਲ ਹੀ ਕਿਹਾ ਕਿ ਜਦੋਂ ਤੱਕ ਪੈਨਸ਼ਨਰਾਂ ਦੀਆਂ ਬਾਕੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ, 6ਵੇਂ ਪੇ-ਕਮਿਸ਼ਨ ਦੀਆਂ ਸ਼ਿਫਾਰਸ਼ਾਂ ਸੰਬੰਧੀ ਸੋਧ ਕੇ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ, ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ 17 ਨਵੰਬਰ ਨੂੰ ਪੰਜਾਬ ਦੇ ਲੱਖਾਂ ਮੁਲਾਜ਼ਮ ਮੁਹਾਲੀ ਵਿਖੇ ਹੱਲਾ ਬੋਲ ਵਿਸ਼ਾਲ ਰੈਲੀ ਕਰਕੇ ਪੰਜਾਬ ਸਰਕਾਰ ਨੂੰ ਮੰਗਾਂ ਮੰਨਣ ਲਈ ਮਜ਼ਬੂਰ ਕਰ ਦੇਣਗੀਆਂ। ਪੈਨਸ਼ਨਰਾਂ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਨਾਮ ਐਸ.ਡੀ.ਐਮ. ਸੰਗਰੂਰ ਸ਼੍ਰੀ ਚਰਨਜੀਤ ਸਿੰਘ ਵਾਲੀਆ ਨੂੰ ਮੰਗ ਪੱਤਰ ਦਿੱਤਾ ਜੋ ਕਿ ਧਰਨੇ ਵਿੱਚ ਆ ਕੇ ਲੈ ਕੇ ਗਏ।
ਇਸ ਮੌਕੇ ਦਰਸ਼ਨ ਸਿੰਘ ਲੁਬਾਨਾ, ਸੱਤਪਾਲ ਸਿੰਗਲਾ, ਬਾਲ ਕਿ੍ਰਸ਼ਨ ਚੋਹਾਨ, ਭੁਪਿੰਦਰ ਸਿੰਘ ਜੱਸੀ, ਡਾ. ਸੁਮਿੰਦਰ ਸਿੰਘ, ਨਸੀਬ ਚੰਦ ਸ਼ਰਮਾ, ਜਸਵੀਰ ਸਿੰਘ ਖਾਲਸਾ, ਕੰਵਲਜੀਤ ਸਿੰਘ, ਜਨਕ ਰਾਜ ਜੋਸ਼ੀ, ਸੁਰਿੰਦਰ ਸਿੰਘ ਸੋਢੀ, ਲਾਭ ਸਿੰਘ, ਤਿਲਕ ਰਾਜ ਸਤੀਜਾ, ਗੁਰਜੰਟ ਸਿੰਘ, ਅਜ਼ਮੇਰ ਸਿੰਘ, ਲੱਖਾ ਸਿੰਘ ਆਦਿ ਨੇ ਘੜਾ ਚੁੱਕ ਕੇ, ਦੀਵਾ ਬਾਲ ਕੇ ਡੀ.ਸੀ. ਦਫ਼ਤਰ ਦੇ ਬਾਹਰ ਰੱਖਦੇ ਹੋਏ ਪੰਜਾਬ ਸਰਕਾਰ ਨੂੰ ਵਿੱਤ ਮੰਤਰੀ ਦੇ ਬਿਆਨਾਂ ਅਨੁਸਾਰ ਖਜ਼ਾਨਾ ਖਾਲੀ ਹੋਣ ਕਾਰਨ ਦੀਵਾਲੀਆ ਕਰਾਰ ਦਿੱਤਾ।
ਇਸ ਮੌਕੇ ਸਵਾਮੀ ਰਾਵਿੰਦਰ ਗੁਪਤਾ, ਸੱਜਣ ਸਿੰਘ ਪੂਣੀਆਂ, ਜੰਟ ਸਿੰਘ ਸੋਹੀਆਂ, ਬਲਦੇਵ ਰਾਜ ਮਦਾਨ, ਗੁਰਦਿਆਲ ਸਿੰਘ, ਭਰਥਰੀ ਸਿੰਘ ਸ਼ਰਮਾ, ਅਮਰ ਨਾਥ ਸ਼ਰਮਾ, ਬਲਵੰਤ ਢਿੱਲੋਂ, ਬਲਵੀਰ ਸਿੰਘ ਰਤਨ, ਨਾਨਕ ਸਿੰਘ ਦੁੱਗਾਂ, ਮੋਹਣ ਸਿੰਘ, ਹਰੀਸ਼ ਅਰੋੜਾ, ਅਰਮ ਦਾਸ ਘਾਬਪਾਂ, ਵੇਦ ਪ੍ਰਕਾਸ਼ ਸਿੰਘ ਸੱਚਦੇਵਾ, ਕੁਲਵਰਨ ਸਿੰਘ, ਪਵਨ ਸਿੰਗਲਾ, ਅਸ਼ੋਕ ਡੱਲਾ, ਹਰਬੰਸ ਜ਼ਿੰਦਲ, ਪਰਸ਼ੋਤਮ ਸ਼ਰਮਾ, ਦਰਸ਼ਨ ਸਿੰਘ, ਹਰਨਾਮ ਸਿੰਘ ਸੇਖੋਂ, ਜਗਦੀਸ਼ ਰਾਜ, ਸੁਰਿੰਦਰ ਸਿੰਘ ਜੇਠੀ, ਡਾ. ਸਮਿੰਦਰ ਸਿੰਘ, ਚੇਤ ਰਾਮ, ਕਰਨੈਲ ਸਿੰਘ ਸੇਖੋਂ, ਡਾ. ਮਨਮੋਹਣ ਸਿੰਘ, ਮਹੇਸ਼ ਜੌਹਰ ਆਦਿ ਤੋਂ ਇਲਾਵਾ ਵੱਡੀ ਗਿੱਣਤੀ ਵਿੱਚ ਪੈਨਸ਼ਨਰ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ